ਸਨੌਰ : ਮੁਹੱਲਾ ਖੱਤਰੀਆਂ ਵਾਲਾ ਵਿੱਚ ਸ਼ਾਮ 4 ਵਜੇ ਦੋ ਲੋਕਾਂ ਨੇ ਇੱਕ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ l ਮੁਲਜ਼ਮਾਂ ਨੇ ਵਾਰਦਾਤ ਨੂੰ ਉਦੋਂ ਅੰਜ਼ਾਮ ਦੇਣਾ ਚਾਹਿਆ, ਜਦੋ ਉਹ ਟਿਊਸ਼ਨ ਤੋਂ ਵਾਪਸ ਆ ਰਿਹਾ ਸੀ l ਪੁਲਿਸ ਦੇ ਮੁਤਾਬਿਕ ਵਾਰਦਾਤ ਕੋਲ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਈ l ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਵੀ ਇਸ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ l ਮਨਪ੍ਰੀਤ ਸਿੰਘ ਨਿਵਾਸੀ ਘੁਮਿਆਰਾਵਾਲਾ ਮੁਹੱਲਾ ਨੇ ਦੱਸਿਆ ਕਿ ਉਸ ਦਾ ਮੁੰਡਾ ਚੌਥੀ ਜਮਾਤ ਵਿੱਚ ਪੜਦਾ ਹੈ l ਜਦ ਉਹ ਮੁਹੱਲਾ ਖੱਤਰੀਆਂ ਵਾਲਾ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਆ ਰਿਹਾ ਸੀ,ਤਾਂ ਰਸਤੇ ਵਿੱਚ ਉਸ ਨੂੰ ਦੋ ਬੰਦਿਆਂ ਨੇ ਆਪਣੇ ਕੋਲ ਬੁਲਾਇਆ l ਉਨ੍ਹਾਂ ਨੇ ਮੂੱਹ ‘ਤੇ ਰੁਮਾਲ ਬੰਨਿਆ ਹੋਇਆ ਸੀ ਅਤੇ ਉਨ੍ਹਾਂ ਨੇ ਲੋਈ ਲੈ ਰੱਖੀ ਸੀ l ਉਨ੍ਹਾਂ ਨੇ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਕਿਹਾ ਕਿ ਤੈਨੂੰ ਮਾਂ ਘਰ ਬੁਲਾ ਰਹੀ ਹੈ l ਜਦ ਉਹ ਉਨ੍ਹਾਂ ਦੇ ਕੋਲ ਪਹੁੰਚਿਆ ਤਾਂ ਉਨ੍ਹਾਂ ਨੇ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ l ਜਿਸ ‘ਤੇ ਬੱਚਾ ਸਕੂਲ ਦਾ ਬੈਗ ਉੱਥੇ ਛੱਡ ਕੇ ਭੱਜ ਗਿਆ l ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਦੇ ਬੈਗ ਤੋਂ ਘਰ ਦਾ ਨੰਬਰ ਕੱਢਿਆ ਅਤੇ ਜਾਣਕਾਰੀ ਦਿੱਤੀ l ਉਸ ਤੋਂ ਬਾਅਦ ਪਿਤਾ ਮੰਗਲ ਸਿੰਘ ਨੇ ਪੁਲਿਸ ਨੂੰ ਦੱਸਿਆ l ਥਾਣਾ ਸਨੌਰ ਮੁਖੀ ਕਰਮਜੀਤ ਸਿੰਘ ਨੇ ਸੀਸੀਟੀਵੀ ਫੁਟੇਜ ਦੇਖੀ l ਜਿਸ ਵਿੱਚ ਬੱਚੇ ਦੇ ਟਿਊਸ਼ਨ ਜਾਂਦੇ ਸਮੇਂ ਬੈਗ ਸੀ ਅਤੇ ਆਉਂਦੇ ਸਮੇਂ ਨਹੀਂ ਸੀ l
