Htv Punjabi
Punjab Video

50 ਦੇ ਨੋਟ ‘ਚੋਂ ਨਿਕਲਿਆ ਮੌਤ ਦਾ ਜਮਦੂਤ; ਲਾਈਵ ਸੀਨ ਵੇਖ ਪੂਰੇ ਪਿੰਡ ਨੇ ਮਾਰੀਆਂ ਚੀਕਾਂ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਲਸੀਆਂ ਦਾ, ਜਿੱਥੇ
ਨੌਜਵਾਨ ਜਸਕਰਨ ਸਿੰਘ ਅਤੇ ਉਸਦਾ ਛੋਟਾ ਭਰਾ 20 ਸਾਲ ਦਾ ਗੁਰਸਾਹਿਬ ਸਿੰਘ @ ਬੱਗੋ ਦਿਹਾੜੀ ਦੱਪਾ ਲਾ ਕੇ ਜ਼ਿੰਦਗੀ ਬਸਰ ਕਰ ਰਿਹਾ ਸੀ |
ਨੇੜਲੇ ਪਿੰਡ ਭੁੱਚਰ ਵਿਖੇ ਵਾਟਰ ਸਪਲਾਈ ਦੀ ਪਾਈਪ ਲਾਈਨ ਵਿਛ ਰਹੀ ਸੀ | ਜਿੱਥੇ ਜਸਕਰਨ ਸਿੰਘ ਅਤੇ ਉਸਦਾ ਗੁਆਂਢੀ ਨੌਜਵਾਨ ਕੁਲਦੀਪ ਸਿੰਘ ਨਾਂ ਦਾ ਵਿਅਕਤੀ ਇਸ ਕੰਮ ਲਈ ਠੇਕੇਦਾਰ ਨਾਲ ਦਿਹਾੜੀ ਤੇ ਕੰਮ ਕਰ ਰਹੇ ਸਨ | ਇਕ ਦਿਨ ਠੇਕੇਦਾਰ ਵੱਲੋਂ ਜਦੋਂ ਦੋਹਾਂ ਨੂੰ ਦਿਹਾੜੀ ਦਿੱਤੀ ਗਈ ਤਾਂ ਕੁਲਦੀਪ ਸਿੰਘ ਨੇ 50 ਰੁਪਏ ਵੱਧ ਰੱਖ ਲਏ । ਅਗਲੀ ਵਾਰ ਦਿਹਾੜੀ ਮਿਲਣ ਤੇ ਜਦ ਜਸਕਰਨ ਨੇ ਕੁਲਦੀਪ ਸਿੰਘ ਪਾਸੋਂ ਵੱਧ ਰੱਖੇ ਪੈਸੇ ਵਾਪਸ ਮੰਗੇ ਤਾਂ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਗਲ ਪੈ ਗਿਆ । ਪਰ ਆਂਢ ਗਵਾਂਢ ਦੇ ਛਡਾ ਦੇਣ ਤੋਂ ਬਾਅਦ ਜਦੋਂ ਮਸਲਾ ਠੰਢਾ ਪਿਆ | ਪਰ ਉਸਤੋਂ ਬਾਅਦ ਜੋ ਕੁਲਦੀਪ ਸਿੰਘ ਜੋ ਖੌਫ਼ਨਾਕ ਕਰਤੂਤ ਕਰਦਾ ਹੈ, ਉਸ ਕਰਕੇ ਪੂਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ |

Related posts

ਆਹ ਡਾਕਟਰ ਸ਼ੀਸ਼ਾ ਦਿਖਾਕੇ ਠੀਕ ਕਰਦੈ 1100 ਬਿਮਾਰੀਆਂ

htvteam

ਗਾਇਕ ਰਣਜੀਤ ਬਾਵਾ ਨੂੰ ਡਿਪਟੀ ਨੇ ਮਾਰੀ ਵੱਡੀ ਸੱਟ

htvteam

ਆਹ ਦੇਖੋ ਭਗਵੰਤ ਮਾਨ ਦੇ ਸ਼ਹਿਰ ਕੀ ਹੋਇਆ ?

htvteam