ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਉੱਤਰਾਖੰਡ ਅਤੇ ਰਾਜਸਥਾਨ ਦਾ ਖਤਰਨਾਕ ਗੈਂਗਸਟਰ ਅਮਿਤ ਮਲਿਕ ਉਰਫ਼ ਭੂਰਾ ਖੰਨਾ ਪੁਲਿਸ ਦੀ ਗ੍ਰਿਫ਼ਤ ਵਿੱਚ ਹੈ। ਬਠਿੰਡਾ ਜੇਲ੍ਹ ਵਿੱਚ ਬੰਦ ਅਮਿਤ ਭੂਰਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। 6 ਸਤੰਬਰ 2023 ਨੂੰ ਥਾਣਾ ਸਦਰ ਖੰਨਾ ‘ਚ ਦਰਜ ਹੋਏ ਅਸਲਾ ਐਕਟ ਦੇ ਮਾਮਲੇ ‘ਚ ਅਮਿਤ ਭੂਰਾ ਦਾ 4 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਜੇਲ੍ਹ ‘ਚ ਰਹਿੰਦਿਆਂ ਹਥਿਆਰਾਂ ਦੀ ਤਸਕਰੀ ਅਤੇ ਗਿਰੋਹ ਚਲਾਉਣ ਦਾ ਸ਼ੱਕ ਹੈ। ਇਸ ਸਬੰਧੀ ਖੰਨਾ ਪੁਲਿਸ ਦੀਆਂ ਟੀਮਾਂ ਪੁੱਛਗਿੱਛ ਕਰ ਰਹੀਆਂ ਹਨ। ਅਮਿਤ ਭੂਰਾ ਨੂੰ ਸ਼ੁੱਕਰਵਾਰ ਨੂੰ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਹੇਠ ਖੰਨਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਵੀ ਕਰਵਾਇਆ ਗਿਆ। ਭੂਰਾ ਦੇ ਅਪਰਾਧਿਕ ਰਿਕਾਰਡ ਨੂੰ ਦੇਖਦੇ ਹੋਏ ਉਸ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ ਗਿਆ ਹੈ। ਦੱਸ ਦਈਏ ਕਿ 6 ਸਤੰਬਰ 2023 ਨੂੰ ਥਾਣਾ ਸਦਰ ਖੰਨਾ ਦੀ ਪੁਲਿਸ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਬਿਲਰੀ ਦੇ ਰਹਿਣ ਵਾਲੇ ਮੁਹੰਮਦ ਯਾਸੀਨ ਨੂੰ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁਹੰਮਦ ਯਾਸੀਨ ਤੋਂ ਪੁੱਛਗਿੱਛ ਦੌਰਾਨ ਗੈਂਗਸਟਰ ਅਮਿਤ ਭੂਰਾ ਦਾ ਨਾਂ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਉਸ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਅਮਿਤ ਭੂਰਾ ਨੂੰ ਇੱਕ ਐੱਸਪੀ, ਤਿੰਨ ਡੀਐੱਸਪੀ ਅਤੇ ਚਾਰ ਇੰਸਪੈਕਟਰਾਂ ਦੀ ਨਿਗਰਾਨੀ ਹੇਠ ਭਾਰੀ ਪੁਲਿਸ ਫੋਰਸ ਦੀ ਹਾਜ਼ਰੀ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਗੈਂਗਸਟਰ ਅਮਿਤ ਭੂਰਾ ਦੇ ਸ਼ੌਕ ਮਹਿੰਗੇ ਹਨ। 16 ਸਾਲ ਦੀ ਉਮਰ ਵਿੱਚ ਉਸ ਨੇ ਲਗਜ਼ਰੀ ਕਾਰਾਂ, ਬ੍ਰਾਂਡੇਡ ਕੱਪੜੇ ਅਤੇ ਗਰਲਫ੍ਰੈਂਡਸ ਦੇ ਸ਼ੌਂਕ ਪੈਦਾ ਕੀਤੇ। ਇਸ ਕਾਰਨ ਭੂਰਾ ਨੇ ਨੈਸ਼ਨਲ ਹਾਈਵੇਅ ਤੋਂ ਲਗਜ਼ਰੀ ਕਾਰਾਂ ਲੁੱਟਣੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੀਆਂ ਸਹੇਲੀਆਂ ਨੂੰ ਇਨ੍ਹਾਂ ਗੱਡੀਆਂ ਵਿੱਚ ਘੁਮਾਉਂਦਾ ਸੀ। ਬ੍ਰਾਂਡੇਡ ਕੱਪੜੇ ਪਹਿਨਦਾ ਸੀ। ਆਪਣੀ ਪ੍ਰੇਮਿਕਾ ਨੂੰ ਕਾਰ ਗਿਫਟ ਕਰਦਾ ਸੀ। 2015 ਵਿੱਚ ਜਦੋਂ ਪਟਿਆਲਾ ਪੁਲਿਸ ਨੇ ਭੂਰਾ ਨੂੰ ਗ੍ਰਿਫਤਾਰ ਕੀਤਾ ਸੀ।
ਭੂਰਾ ਨੂੰ ਜੂਨ 2011 ਵਿੱਚ ਦਿੱਲੀ ਦੇ ਸਪੈਸ਼ਲ ਸੈੱਲ ਨੇ ਗ੍ਰਿਫ਼ਤਾਰ ਕੀਤਾ ਸੀ ਪਰ 3 ਸਾਲ ਬਾਅਦ 15 ਦਸੰਬਰ 2014 ਨੂੰ ਦੇਹਰਾਦੂਨ ਪੁਲਿਸ ਭੂਰਾ ਨੂੰ ਕਤਲ ਕੇਸ ਵਿੱਚ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੀ ਸੀ। ਬਾਗਪਤ ਤੋਂ ਬਾਹਰ ਨਿਕਲਦੇ ਹੀ ਬਦਮਾਸ਼ਾਂ ਨੇ ਪੁਲਿਸ ਟੈਂਪੂ ਨੂੰ ਘੇਰ ਲਿਆ ਅਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਸੀ ਅਤੇ ਅਮਿਤ ਨੂੰ ਪੁਲਿਸ ਤੋਂ ਛੁਡਵਾ ਲਿਆ ਸੀ। ਜਾਂਦੇ ਸਮੇਂ ਅਮਿਤ ਭੂਰਾ ਅਤੇ ਉਸਦੇ ਸਾਥੀ ਦੋ ਏਕੇ-47 ਅਤੇ ਇੱਕ ਐਸਐਲਆਰ ਵੀ ਲੈ ਗਏ ਸੀ। ਜਿਸ ਤੋਂ ਬਾਅਦ 6 ਰਾਜਾਂ ਦੀ ਪੁਲਿਸ ਵਿੱਚ ਹਫੜਾ-ਦਫੜੀ ਮਚ ਗਈ ਸੀ। ਕੁਝ ਸਮੇਂ ਬਾਅਦ ਅਮਿਤ ਭੂਰਾ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ,,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

