Htv Punjabi
Punjab

ਕੋਰੋਨਾ ਦੌਰਾਨ ਜਲੰਧਰ ਗੁੰਡਾਗਰਦੀ ਦਾ ਵੀ ਬਣਿਆ ਅੱਡਾ, ਅਜਿਹੀ ਵਰਦਾਤ ਹੋਈ ਸੀਸੀਟੀਵੀ ਕੈਮਰੇ ‘ਚ ਕੈਦ, ਵੇਖਣ ਵਾਲੀਆਂ ਨੇ ਕੀਤੀਆਂ ਅੱਖਾਂ ਬੰਦ

ਜਲੰਧਰ : ਜਲੰਧਰ ਦੇ ਕਸਬਾ ਫਿਲੌਰ ਵਿੱਚ ਦੋ ਗੁੱਟਾਂ ਦੇ 6 ਨੌਜਵਾਨਾਂ ਨੇ ਸ਼ਰੇਆਮ ਬਜ਼ਾਰ ਵਿੱਚ ਗੁੰਡਾਗਰਦੀ ਕਰਦੇ ਹੋਏ ਇੱਕ ਦੂਸਰੇ ਦੀ ਰੱਜ ਕੇ ਕੁੱਟ ਮਾਰ ਕਰ ਦਿੱਤੀ।ਇਹ ਘਟਨਾ ਕੋਲ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਪੁਲਿਸ ਮਾਮਲਾ ਦਰਜ ਕਰ ਇੱਕ ਨੋਜਵਾਨ ਨੂੰ ਗ੍ਰਿਫਤਾਰ ਕਰਕੇ ਲੈ ਗਈ।
ਪੰਜਾਬ ਵਿੱਚ ਗੁੰਡਾਗਰਦੀ ਦੀ ਘਟਨਾਵਾਂ ਵਿੱਚ ਕਾਫੀ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਹੈ।ਗੁੰਡਾਗਰਦੀ ਦੀ ਹਰ ਰੋਜ਼ ਕੋਈ ਨਾ ਕੋਈ ਘਟਨਾ ਸਾਹਮਣੇ ਆ ਰਹੀ ਹੈ।ਜਲੰਧਰ ਦੇ ਫਿਲੌਰ ਕਸਬਾ ਦੇ ਬਜ਼ਾਰ ਵਿੱਚ ਗੁੰਡਾਗਰਦੀ ਕਰਦੇ ਨੋਜਵਾਨਾਂ ਦੀ ਅਜਿਹੀ ਤਸਵੀਰਾਂ ਸਾਹਮਣੇ ਆਈਆਂ ਹਨ।ਜਿਸ ਵਿੱਚ 2ਗੁੱਟਾ ਦੇ 5 ਤੋਂ 6 ਨੌਜਵਾਨਾਂ ਨੇ ਇੱਕ ਦੂਸਰੇ ਦੀ ਸ਼ਰੇਆਮ ਮਾਰਕੁੱਟ ਕਰਦੇ ਹੋਏ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ।ਦੱਸ ਦਈਏ ਜਿੱਥੇ ਇਹ ਮਾਰਕੁੱਟ ਕੀਤੀ ਗਈ ਹੈ, ਉੱਥੇ ਤੋਂ ਪੁਲਿਸ ਥਾਣਾ ਸਿਰਫ 50 ਮੀਟਰ ਦੀ ਦੂਰੀ ਤੇ ਹੈ।ਘਟਨਾ ਵਾਲੀ ਥਾਂ ਤੇ ਜਦ ਪੁਲਿਸ ਪਹੁੰਚੀ ਤਾਂ ਸਾਰੇ ਨੌਜਵਾਨ ਉੱਥੋਂ ਫਰਾਰ ਹੋ ਗਏ।ਪਰ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਇਹ ਸਾਰੀ ਘਟਨਾ ਬਜ਼ਾਰ ਦੀ ਇੱਕ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।ਘਟਨਾ ਤੋ ਸਾਫ ਹੋ ਜਾਂਦਾ ਹੈ ਕਿ ਲੋਕਾਂ ਅਤੇ ਅਪਰਾਧੀਆਂ ਵਿੱਚ ਕਾਨੂੰਨ ਅਤੇ ਪੁਲਿਸ ਦਾ ਕੋਈ ਡਰ ਨਹੀਂ ਹੈ।
ਥਾਣਾ ਫਿਲੌਰ ਦੇ ਮੁਖੀ ਨੂੰ ਜਿਵੇਂ ਹੀ ਸੂਚਨਾ ਮਿਲੀ, ਉਸੀ ਸਮੇਂ ਬਜ਼ਾਰ ਵਿੱਚ ਪਹੁੰਚੇ।ਜਿੱਥੇ ਮੁਲਜ਼ਮ ਨੋਜਵਾਨ ਉੱਥੋਂ ਫਰਾਰ ਹੋ ਗਏ ਪਰ ਇੱਕ ਨੌਜਵਾਨ ਮੌਕੇ ਤੋਂ ਗ੍ਰਿਫਤਾਰ ਕਰ ਲਿਆ।ਸੀਸੀਟੀਵੀ ਦੀ ਤਸਵੀਰਾਂ ਕੱਢ ਬਾਕੀ ਨੌਜਵਾਨਾਂ ਦੀ ਪਹਿਚਾਣ ਕਰ ਜਲਦੀ ਗ੍ਰਿਫਤਾਰ ਕਰ ਜਲਦੀ ਕਾਰਵਾਈ ਕੀਤੀ ਜਾਵੇਗੀ।

Related posts

ASI ਸਣੇ ਹੌਲਦਾਰ ਥਾਣੇ ਚ ਕਰ ਰਹੇ ਸੀ ਅਜਿਹਾ ਕੰਮ

htvteam

ਮੋਗਾ ‘ਚ ਖਾਲਿਸਤਾਨੀ ਝੰਡਾ ਫਹਿਰਾਉਣ ਵਾਲੇ ਦਿੱਲੀ ‘ਚ ਗ੍ਰਿਫਤਾਰ, ਵੱਡੇ ਖੁਲਾਸੇ!

htvteam

ਵੱਧ ਰਹੇ ਅਪਰਾਧ ਨੂੰ ਲੈ ਕੇ ਇੱਕ ਮੰਚ ਹੇਠ ਇਕੱਠੇ ਹੋਏ ਲੋਕ; ਲੋਕਾਂ ਇਕੱਠੇ ਹੋ ਪੁਲਿਸ ਦੀ ਖੋਲ੍ਹਤੀ ਪੋਲ

htvteam