Htv Punjabi
corona news Fitness Health Punjab siyasat

ਨਿੱਜੀ ਸਕੂਲ ਨੇ ਬੱਚਿਆਂ ਨੂੰ ਕਿਹਾ ਫੀਸ ਨਹੀਂ ਭਰੀ ਤਾਂ ਹੁਣ ਭੁਗਤੋ ਸਜ਼ਾ? ਮਾਪੇ ਪਹੁੰਚੇ ਸਕੂਲ, ਕੱਢ ਤਾ ਜਲੂਸ?

ਲੁਧਿਆਣਾ : ਲੁਧਿਆਣਾ ਦੇ ਜਲੰਧਰ ਬਾਈਪਾਸ ਦੇ ਨੇੜੇ ਜੀਐਮਟੀ ਸਕੂਲ ਵਿੱਚ ਫੀਸ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਆਨਲਾਈਨ ਪੇਪਰ ਵਿੱਚ ਬੈਠਣ ਤੋਂ ਮਨਾਂ ਕਰਨ ਦਾ ਇਲਜ਼ਾਮ ਲਾ ਕੇ ਮਾਪਿਆਂ ਵੱਲੋਂ ਸਕੂਲ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਨ੍ਹਾਂ ਨੇ ਸਕੂਲ ਪ੍ਰਸ਼ਾਸਨ ਤੇ ਰਿਸ਼ਤੇਦਾਰਾਂ ਨੂੰ ਧਮਕਾਉਣ ਦਾ ਇਲਜ਼ਾਮ ਵੀ ਲਾਇਆ।
ਕਾਂਗਰਸੀ ਨੇਤਾ ਅੱਬਾਸ ਰਾਜਾ ਨੇ ਇਲਜ਼ਾਮ ਲਾਇਆ ਕਿ ਉਨ੍ਹਾਂ ਦਾ ਮੁੰਡਾ ਵੀ ਇਸ ਸਕੂਲ ਵਿੱਚ ਪੜਦਾ ਹੈ।ਹਾਲਾਂਕਿ ਉਨ੍ਹਾਂ ਨੇ ਪੂਰੀ ਫੀਸ ਜਮਾਂ ਕਰਾ ਦਿੱਤੀ ਹੈ ਪਰ ਸਕੂਲ ਪ੍ਰਸ਼ਾਸਨ ਦੁਆਰਾ ਜ਼ਬਰਦਸਤੀ ਵਿਦਿਆਰਥੀਆਂ ਤੋਂ 2 ਮਹੀਨੇ ਦੀ ਫੀਸ ਮੰਗੀ ਜਾ ਰਹੀ ਹੈ ਪਰ ਮਾਪਿਆਂ ਦੇ ਕੋਲ ਪੈਸੇ ਨਹੀਂ ਹਨ ਤਾਂ ਉਹ ਕਿੱਥੋਂ ਫੀਸ ਜਮਾਂ ਕਰਵਾਉਣ।
ਦੂਜੇ ਪਾਸੇ ਵਿਦਿਆਰਥੀਆਂ ਦੇ ਮਾਤਾ ਪਿਤਾ ਦਾ ਕਹਿਣਾ ਸੀ ਕਿ ਸਕੂਲ ਪ੍ਰਸ਼ਾਸਨ ਉਨ੍ਹਾਂ ਤੋਂ 2 ਮਹੀਨੇ ਦੀ ਫੀਸ ਮੰਗ ਰਿਹਾ ਹੈ ਜਦ ਕਿ ਪਹਿਲੇ 1 ਮਹੀਨੇ ਦੀ ਫੀਸ ਲੈਣ ਨੂੰ ਕਿਹਾ ਗਿਆ ਸੀ।ਅੱਜ ਉਨ੍ਹਾਂ ਦੇ ਬੱਚਿਆਂ ਦਾ ਆਨਲਾਈਨ ਪੇਪਰ ਹੈ ਪਰ ਫੀਸ ਨਾ ਦੇਣ ਦੇ ਕਾਰਨ ਉਨ੍ਹਾਂ ਨੂੰ ਲਿੰਕ ਨਹੀਂ ਭੇਜਿਆ ਗਿਆ, ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹਨ।
ਦੂਜੇ ਪਾਸੇ ਸਕੂਲ ਦੀ ਟੀਚਰ ਨੇ ਦੱਸਿਆ ਕਿ ਸਕੂਲ ਦੁਆਰਾ ਬੱਚਿਆਂ ਤੋਂ ਸਿਰਫ 1 ਮਹੀਨੇ ਦੀ ਫੀਸ ਮੰਗੀ ਗਈ ਹੈ ਉਹ ਵੀ ਅਪ੍ਰੈਲ ਮਹੀਨੇ ਦੀ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਕਿਹੜੇ ਵਿਦਿਆਰਥੀ ਅਗਲੀ ਕਲਾਸ ਵਿੱਚ ਦਾਖਿਲ ਹੋਏ ਹਨ।ਹਾਲਾਂਕਿ ਉਨ੍ਹਾਂ ਕੋਲ ਕਰੀਬ ਅੱਧੇ ਬੱਚਿਆਂ ਦੀ ਫੀਸ ਆਈ ਹੈ।

Related posts

ਸਹੁਰੇ ਤੇ ਜੇਠ ਦੀਆਂ ਕਰਤੂਤਾਂ ਤੋਂ ਤੰਗ ਹੋਈ ਨੂੰਹ

htvteam

ਲਓ ਜੀ ਦੇਖੋ ਪੰਜਾਬ ਪੁਲਸੀਏ ਦੇ ਪੁੱਠੇ ਕਾਰਨਾਮੇ; ਲੋਕਾਂ ਨੇ ਬਣਾ ਲਈ ਸਾਰੀ ਵੀਡੀਓ

htvteam

ਰੋਡਾਂ ‘ਤੇ ਗ਼ਲਤ-ਮਲਤ ਕੰਮ ਕਰਨ ਵਾਲੇ ਹੋ ਜਾਣ ਖ਼ਬਰਦਾਰ

htvteam