ਤਸਵੀਰਾਂ ਚ ਦਿਖਾਈ ਦਿੰਦਾ ਇਹ ਦਫਤਰ ਉਸੇ ਹੀ ਟਰੈਵਲ ਏਜੰਟ ਦਾ ਹੈ ਜਿਸਨੇ ਵਿਦੇਸ਼ ਗਏ 700 ਮੁੰਡੇ-ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਰੱਖ ਦਿੱਤੀ ਐ,,,,ਸਰਕਾਰ ਨੇ ਇਕ ਵੱਡੇ ਫਰਜ਼ੀਵਾੜੇ ਦਾ ਵੱਡਾ ਖੁਲਾਸਾ ਕੀਤਾ ਐ,,,, ਜਾਅਲੀ ਦਸਤਾਵੇਜਾ ਜਰੀਏ ਪੜ੍ਹਾਈ ਦੇ ਤੌਰ ਤੇ ਕੈਨੇਡਾ ਪੁੱਜੇ 700 ਵਿਦਿਆਰਥੀਆਂ ਦੇ ਸੁਫਨਿਆ ਤੇ ਪਾਣੀ ਫੇਰ ਦਿੱਤਾ ,, ਇਸ ਵੱਡੇ ਫਰਜੀਵਾੜੇ ਚ ਜਲੰਧਰ ਦੇ ਬਰਜੇਸ਼ ਮਿਸ਼ਰਾ ਨਾਂ ਦਾ ਟਰੈਵਲ ਏਜੰਟ ਦਾ ਨਾਮ ਸਾਹਮਣੇ ਆਇਆ ਐ ਜਿਸਦਾ ਗ੍ਰੀਨ ਪਾਰਕ, ਜਲੰਧਰ ਵਿੱਚ ਇਮੀਗ੍ਰੇਸ਼ਨ ਦਾ ਦਫਤਰ ਚ ਪਿਛਲੇ 6 ਮਹਿਨੇ ਤੋਂ ਤਾਲੇ ਲੱਗੇ ਨੇ ਬਰਜੇਸ਼ ਮਿਸ਼ਰਾਂ ਹੁਣ ਦੇਸ਼ ਛੱਡ ਕੇ ਫਰਾਰ ਹੋ ਗਿਆ ਐ,,,,,
ਇਸ ਮਾਮਲੇ ਬਾਬਤ ਜਲੰਧਰ ਦੀ ਡੀ ਸੀ ਪੀ ਮੈਡਮ ਵਤਸਲਾ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਖ਼ਬਰਾਂ ਰਾਹੀਂ ਸੂਚਨਾ ਮਿਲੀ ਹੈ ਕਿ ਇੱਕ ਟਰੈਵਲ ਏਜੰਟ ਫਰਾਰ ਹੈ,,,ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ,,,,ਵਿਦੇਸ਼ ਜਾਣ ਵਾਲੇ ਲੋਕਾ ਸੂਚੇਤ ਹੋਣ ਦੀ ਲੋੜ ਹੈ ਵਿਦੇਸ਼ ਜਾਣ ਲਈ ਕਿਸੇ ਭਰੋਸੇਯੋਗ ਏਜੰਟ ਦੇ ਜਰੀਏ ਹੀ ਜਾਣਾ ਚਾਹੀਦਾਂ ਹੈ ਨਹੀ ਤਾਂ ਤੁਹਾਡੀ ਜਿੰਦਗੀ ਅਤੇ ਕੈਰੀਅਰ ਤਬਾਹ ਹੋ ਸਕਦਾ ਐ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
