ਕ੍ਰਿਸ਼ਵ ਨੇ ਜੋ ਕੰਮ ਆਪਣੇ 9 ਸਾਲ ਦੀ ਉਮਰ ‘ਚ ਕਰਕੇ ਦਿਖਾਇਆ ਐ ਬਹੁਤਿਆਂ ਤੋਂ ਉਹ 90 ਸਾਲ ਦੀ ਉਮਰ ਵਿੱਚ ਵੀ ਨਪੇਰੇ ਨਹੀਂ ਕਈ ਵਾਰ ਚੜ੍ਹਦਾ। ਅਸਲ ‘ਚ ਕ੍ਰਿਸ਼ਵ ਜੋ ਚੀਜ਼ ਕੈਮਰੇ ਮੂਹਰੇ ਦਿਖਾ ਰਿਹਾ ਐ ਉਸ ਕਰਕੇ ਉਸਦਾ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਹੋ ਚੁੱਕਾ ਐ। ਕ੍ਰਿਸ਼ਵ ਨੇ ਘਰ ਤੇ ਬਾਹਰ ਦੇ ਕੰਮਾਂ ‘ਚ ਮਸਰੂਫ ਮਾਵਾਂ ਦੀ ਇਕ ਵੱਡੀ ਦਿੱਤਕ ਦੂਰ ਕਰ ਦਿੱਤੀ ਐ। 9 ਸਾਲਾ ਕ੍ਰਿਸ਼ਵ ਨੇ ਦੱਸਿਆ ਕੀ ਉਸਨੇ ਇਕ ਅਜਿਹਾ ਸਮਾਰਟ ਮੋਮ ਰੋਬੋਟ ਤਿਆਰ ਕੀਤਾ ਐ ਜੋ ਛੋਟੇ ਬੱਚੇ ਦੀਆਂ ਸਾਰੀਆਂ ਚੀਜ਼ਾਂ ਨੋਟ ਕਰੇਗਾ ।
							previous post
						
						
					
