ਪੰਚਕੂਲਾ ; ਪੰਚਕੂਲਾ ਦੇ ਐਮਡੀਸੀ ਸੈਕਟਰ 5 ਦੇ ਇੱਕ ਸੈਲੂਨ ਵਿੱਚ ਉੱਥੋਂ ਦੇ ਐਸਐਚਓ ਅਤੇ ਹੋਮਗਾਰਡ ਤੇ ਸੈਲੂਨ ਦੀ ਇੱਕ ਔਰਤ ਨੂੰ ਛੇੜਨ ਦਾ ਮਾਮਲਾ ਸਾਹਮਣੇ ਆਇਆ ਹੈ l ਇਸ ਮਾਮਲੇ ਤੇ ਨੋਟਿਸ ਲੈਂਦਿਆਂ ਸੀਐਮ ਮਨੋਹਰ ਲਾਲ ਨੇ ਐਸਐਚਓ ਰਵੀਕਾਂਤ ਸ਼ਰਮਾ ਅਤੇ ਹੋਮਗਾਰਡ ਜਸ਼ਨਲਾਲ ਤੇ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ l ਐਸਐਚਓ ਰਵੀਕਾਂਤ ਸ਼ਰਮਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਹੋਮਗਾਰਡ ਜਸ਼ਨਲਾਲ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ l
ਇਸ ਮਾਮਲੇ ‘ਤੇ ਪੁਲਿਸ ਵਾਲਿਆਂ ਵੱਲੋਂ ਕਾਗਜ਼ੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ, ਪਰ ਦੋਸ਼ ਹੈ ਕਿ ਪੰਚਕੂਲਾ ਪੁਲਿਸ ਨੇ ਕਾਗਜ਼ੀ ਕਾਰਵਾਈ ਕਰਕੇ ਆਪਣੇ ਸਾਥੀਆਂ ਨੂੰ ਬਚਾਉਣ ਲਈ ਪਹਿਲਾ ਕਦਮ ਰੱਖ ਦਿੱਤਾ ਹੈ l ਬੁੱਧਵਾਰ ਨੂੰ ਪੁਲਿਸ ਨੇ ਪੀੜਿਤ ਔਰਤ ਦੇ ਜੱਜ ਸਾਹਮਣੇ ਬੰਦ ਕਮਰੇ ਵਿੱਚ ਬਿਆਨ ਦਰਜ ਕਰਵਾਏ ਹਨ l ਜਿਸ ਤੋਂ ਬਾਅਦ ਕਿ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੀੜਿਤ ਔਰਤ ਆਪਣੇ ਬਿਆਨਾਂ ਤੋਂ ਮੁਕਰ ਗਈ ਹੈ l ਸੈਲੂਨ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫ਼ੁਟੇਜ਼ ਜੋ ਕਿ ਪੁਲਿਸ ਕੋਲ ਹੈ ਉਸ ਵਿੱਚ ਇਹ ਸਾਫ਼ ਹੈ ਕਿ ਜਸ਼ਨਲਾਲ ਔਰਤ ਤੋਂ ਪੈਸੇ ਲੈ ਰਿਹਾ ਤੇ ਉਸ ਨਾਲ ਅਸ਼ਲੀਲ ਛੇੜਛਾੜ ਕਰ ਰਿਹਾ ਹੈ ਕਰ ਰਿਹਾ ਹੈ