Htv Punjabi
Punjab

ਪੰਜਾਬ ਦੇ ਮੁਲਾਜ਼ਮਾਂ ਲਈ ਖੁਸ਼ਖਬਰੀ, ਮੋਦੀ ਸਰਕਾਰ ਦੇ ਇਸ ਕੰਮ ਨਾਲ ਪੰਜਾਬ ਸਰਕਾਰ ਨੂੰ ਮਿਲੀ ਰਾਹਤ

ਚੰਡੀਗੜ੍ਹ ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਿੱਥੇ ਇੱਕ ਪਾਸੇ ਹਾਈਕਮਾਂਡ ਤੋਂ ਮੰਤਰੀਆਂ ਦੇ ਅਹੁਦਿਆਂ ਵਿੱਚ ਫ਼ੇਰਬਦਲ ਕਰਨ ਦੀ ਹਰੀ ਝੰਡੀ ਮਿਲ ਗਈ ਹੈ, ਉੱਥੇ ਹੀ ਦੂਸਰੇ ਪਾਸੇ ਮੋਦੀ ਸਰਕਾਰ ਵੱਲੋਂ ਸੂਬਾ ਸਰਕਾਰ ਦੀਆਂ ਕੋਸ਼ਿਸਾਂ ਤੋਂ ਬਾਅਦ ਜੀਐਸਟੀ ਦਾ 2228 ਕਰੋੜ ਰੁਪਏ ਦਾ ਵੀ ਭੇਜ ਦਿੱਤਾ ਗਿਆ ਹੈ l ਦੱਸ ਦਈਏ ਕਿ ਕੇਂਦਰ ਸਾਰਕਰ ਕੋਲ ਪੰਜਾਬ ਦੇ ਜੀਐਸਟੀ ਦਾ ਬਕਾਇਆ 4100 ਕਰੋੜ ਰੁਪਏ ਹੈ, ਜਿਸ ਵਿੱਚੋਂ ਕਿ ਅਜੇ ਸਿਰਫ਼ 2228 ਕਰੋੜ ਰੁਪਏ ਹੀ ਜਾਰੀ ਕੀਤੇ ਹਨ, ਜਦਕਿ 1872 ਕਰੋੜ ਰੁਪਏ ਦੀ ਰਾਸ਼ੀ ਅਜੇ ਵੀ ਕੇਂਦਰ ਸਰਕਾਰ ਕੋਲ ਬਕਾਇਆ ਪਈ ਹੈl
ਇਸ ਬਕਾਇਆ ਰਾਸ਼ੀ ਬਾਰੇ ਕੇਂਦਰੀ ਵਿੱੱਤ ਮੰਤਰਾਲਿਆ ਵਲੋਂ ਪੰਜਾਬ ਦੇ ਵਿੱਤ ਵਿਭਾਗ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈl ਕੈਪਟਨ ਅਮਰਿੰਦਰ ਸਿੰਘ ਨੇ ਜੀਐਸਟੀ ਦੀ ਬਕਾਇਆ ਰਾਸੀ ਜਾਰੀ ਕਰਨ ‘ਚ ਦੇਰੀ ‘ਤੇ ਨਰਾਜ਼ਗੀ ਜ਼ਾਰੀ ਕੀਤੀ ਸੀ l ਜੀਐਸਟੀ 1 ਜੁਲਾਈ 2017 ਨੂੰ ਲਾਗੂ ਹੋਇਆ ਸੀ, ਜਿਸਦੇ ਚੱਲਦੇ ਸੂਬਿਆਂ ਦੇ ਨੁਕਸਾਨ ਦੇ ਬਦਲੇ ਮੁਆਵਜ਼ੇ ਦਾ ਵਾਅਦਾ ਕੀਤਾ ਗਿਆ ਸੀ l ਇੱਧਰ ਕੇਂਦਰ ਸਰਕਾਰ ਵਲੋਂ 2228 ਕਰੋੜ ਰੁਪਏ ਦੀ ਰਾਸ਼ੀ ਮਿਲ ਜਾਣ ਨਾਲ ਜਿਥੇ ਪੰਜਾਬ ਦੇ ਵਿੱਤ ਮੰਤਰਾਲਿਆ ਨੇ ਸੁਖ ਦਾ ਸਾਹ ਲਿਆ ਹੈ ਉੱਥੇ ਇਸ ਰਕਮ ਨਾਲ ਬਕਾਇਆ ਪਈਆਂ ਤਨਖਾਹਾਂ ਮਿਲਣ ਦੀ ਆਸ ਬੱਝਣ ਨਾਲ ਮੁਲਾਜ਼ਮ ਤਬਕੇ ਅੰਦਰ ਵੀ ਖੁਸ਼ੀ ਦੀ ਲਹਿਰ ਦੌੜ ਗਈ ਹੈ।

Related posts

ਖੇਤਾਂ ਚ ਹੋਇਆ ਕੰਮ, ਮਾਂ ਪੁੱਤ ਨੇ ਭੱਜਕੇ ਬਚਾਈ ਜਾਨ ?

htvteam

ਆਹ ਦੇਖਲੋ ਚੁੱਟਕੀ ਭਰ ਚੀਜ਼ ਨੇ ਕਿਵੇਂ ਦੁਨੀਆਂ ਘੁਮਾਈ ਪਈ ਹੈ

htvteam

ਬਲਾਤਕਾਰ ਦੇ ਬਾਅਦ ਨਾਬਾਲਿਗ ਕੁੜੀ ਦੀ ਹੱਤਿਆ ਕਰ ਲਾਸ਼ ਦਫਨਾਉਣ ਵਾਲੇ ਬੁਆਏਫਰੈਂਡ ਨੂੰ ਉਮਰਕੈਦ

Htv Punjabi

Leave a Comment