Htv Punjabi
Punjab

ਹੋਟਲ ‘ਚ ਨਵਾਂ ਸਾਲ ਮਨਾਉਣ ਗਏ ਮੁੰਡਾ ਕੁੜੀ ਨਾਲ ਵਾਪਰਿਆ ਵੱਡਾ ਭਾਣਾ, ਕੁੜੀ ਦੀ ਲਾਸ਼ ਮਿਲ ਗਈ ਮੁੰਡੇ ਦਾ ਪਤਾ ਈ ਨੀ

ਚੰਡੀਗੜ੍ਹ : ਸਾਲ 2020 ਦੀ ਸ਼ੁਰੂਆਤ ਤੇ ਇੰਡਸਟਰੀਅਲ ਏਰੀਆ ਫ਼ੇਜ਼ 2 ਸਥਿਤ ਹੋਟਲ ਸਕਾਈ ਦੇ ਇੱਕ ਕਮਰੇ ਵਿੱਚ ਕੁਡੀ ਦੀ ਲਾਸ਼ ਮਿਲਣ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫ਼ੈਲ ਗਈ ਹੈ l ਸੂਚਨਾ ਮਿਲਣ ਤੇ ਪਹੰੁਚੇ ਪੁਲਿਸ ਦੇ ਆਲਾਅਧਿਕਾਰੀ ਅਤੇ ਫ਼ੋਰੈਂਸਿਕ ਟੀਮ ਪੜਤਾਲ ਵਿੱਚ ਲੱਗ ਗਈ l ਸੰਬੰਧਿਤ ਸੈਕਟਰ 31 ਥਾਣਾ ਪੁਲਿਸ ਨੇ ਜਾਂਚ ਅਤੇ ਹੋਟਲ ਸਟਾਫ ਤੋਂ ਪੁੱਛ ਗਿਛ ਕਰਕੇ ਮਾਮਲੇ ਵਿੱਚ ਕਈ ਹੋਰ ਤੱਥ ਲੱਭ ਕੇ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ l ਦੱਸਆਿ ਜਾ ਰਿਹਾ ਹੈ ਕਿ ਕੁੜੀ ਅਤੇ ਮੰੁਡਾ 30 ਦਸੰਬਰ ਦੀ ਸ਼ਾਮ ਨੂੰ ਹੋਟਲ ਵਿੱਚ ਆਏ ਸਨ l ਉਨ੍ਹਾਂ ਨੇ ਤੀਜੀ ਮੰਜ਼ਿਲ ਤੇ ਕਮਰਾ ਨੰਬਰ 301 ਬੁਕ ਕੀਤਾ ਸੀ l ਮੁੰਡੇ ਨੇ ਆਪਣਾ ਡਰਾਈਵਿੰਗ ਲਾਇਸੰਸ ਅਤੇ ਆਧਾਰ ਕਾਰਡ ਰਿਕਾਰਡ ਦੇ ਤੌਰ ਤੇ ਜਮਾਂ ਕਰਵਾਕੇ ਦੋ ਦਿਨਾਂ ਦੇ ਲਈ ਕਮਰਾ ਬੁੱਕ ਕਰਵਾਇਆ ਸੀ l ਇੱਕ ਜਨਵਰੀ ਦੁਪਹਿਰ 12 ਵਜੇ ਕਮਰੇ ਤੋਂ ਚੈਕਆਊਟ ਦੇ ਲਈ ਬਾਹਰ ਨਹੀਂ ਨਿਕਲੇ ਤਾਂ ਹੋਟਲ ਦੇ ਮੈਂਬਰਾਂ ਨੇ ਕਮਰੇ ਦੇ ਅੰਦਰ ਲਗੇ ਲੈਂਡਲਾਈਨ ਨੰਬਰ ਤੇ ਫ਼ੋਨ ਕਰਕੇ ਸੂਚਨਾ ਦੇਣ ਦੀ ਕੋਸ਼ਿਸ਼ ਕੀਤੀ l ਵਾਰ ਵਾਰ ਫ਼ੋਨ ਕਰਨ ਤੇ ਜਦੋਂ ਕਿਸੇ ਨੇ ਫ਼ੋਨ ਨਹੀਂ ਚੁੱਕਿਆ ਤਾਂ ਹੋਟਲ ਵਾਲਿਆਂ ਨੇ ਦੂਜੀ ਚਾਬੀ ਨਾਲ ਕਮਰਾ ਖੋਲਣ ਦਾ ਫ਼ੈਸਲਾ ਕੀਤਾ l ਜਦੋਂ ਹੋਟਲ ਵਾਲਿਆਂ ਨੇ ਕਮਰਾ ਖੋਲਿਆ ਤਾਂ ਅੰਦਰ ਕੁੜੀ ਦੀ ਲਾਸ਼ ਪਈ ਸੀ l ਉਸਦੇ ਮੂੰਹ ਚੋਂ ਝੱਗ ਅਤੇ ਨੱਕ ਚੋਂ ਖੂਨ ਵਹਿ ਰਿਹਾ ਸੀ l ਹੈਰਾਨੀਜਨਕ ਗੱਲ ਇਹ ਹੈ ਕਿ ਉਸ ਸਮੇਂ ਮੁੰਡਾ ਕਮਰੇ ਵਿੱਚ ਨਹੀਂ ਸੀ l ਬਾਡੀ ਨੂੰ ਕਬਜ਼ੇ ਵਿੱਚ ਲੈ ਕੇ ਪੁਲਿਸ ਨੇ ਮੁਲਜ਼ਮ ਮੁੰਡੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ l ਆਈਡੀ ਕਾਰਡ ਦੇ ਆਧਾਰ ਕਾਰਡ ਤੇ ਮੁੰਡੇ ਦੀ ਪਹਿਚਾਣ ਤਕਰੀਬਨ 30 ਸਾਲਾ ਸੈਕਟਰ 30 ਨਿਵਾਸੀ ਮਨਿੰਦਰ ਸਿੰਘ ਦੇ ਤੌਰ ਤੇ ਹੋਈ ਹੈ ਅਤੇ ਕੁੜੀ ਦੀ ਪਹਿਚਾਣ ਸੰਗਰੂਰ ਨਿਵਾਸੀ ਸਰਬਜੀਤ ਕੌਰ ਦੇ ਤੌਰ ਤੇ ਹੋਈ ਹੈ l ਹੋਟਲ ਵਾਲਿਆਂ ਨੇ ਦੱਸਿਆ ਕਿ ਇਹ ਮੁੰਡਾ ਕੁੜੀ ਪਹਿਲਾਂ ਵੀ ਇੱਥੇ ਆ ਕੇ ਰਹਿੰਦੇ ਨੇ l

Related posts

ਪਾਣੀ ਦਾ ਆਹ ਰੂਪ ਦੇਖਕੇ ਵੱਡੇ-ਵੱਡੇ ਜਿਗਰਿਆਂ ਵਾਲਿਆਂ ਦੇ ਛੁੱਟੇ ਪਸੀਨੇ

htvteam

ਪਿਆਰ ‘ਚ ਪਏ ਚਿਤਕਾਰਾ ਯੂਨੀਵਰਸਿਟੀ ਦੇ ਵਿਦਿਆਰਥੀ ਨੇ ਦੇਖੋ ਕਿਵੇਂ ਕੀਤਾ ਵੱਡਾ ਕਾਂਡ,

Htv Punjabi

ਸਰਕਾਰ ਨੇ ਸ਼ੁਰੂ ਕੀਤੀ ਕੋਰੋਨਾ ਵਾਇਰਸ ਤੋਂ ਬਚਣ ਲਈ ਦਵਾਈ, ਤੁਹਾਡੇ ਸ਼ਹਿਰ ਚ ਇਸ ਥਾਂ ਤੋਂ ਮਿਲੇਗੀ ਬਿਲਕੁਲ ਮੁਫ਼ਤ, ਵੱਡੇ ਡਾਕਟਰਾਂ ਤੋਂ ਸੁਣੋ ਦਵਾਈ ਬਾਰੇ.. 

Htv Punjabi

Leave a Comment