ਚੰਡੀਗੜ੍ਹ : ਖਾਣਾ ਖਿਲਾਉਣ ਦੇ ਬਹਾਨੇ ਘਰ ਲੈ ਜਾ ਕੇ ਦੋ ਦਿਨ ਤੱਕ ਕੁਕਰਮ ਕਰਨ ਦੇ ਮਾਮਲੇ ਵਿੱਚ ਮੁਲਜ਼ਮ ਨੂੰ ਜ਼ਿਲ੍ਹਾ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ l ਮੁਲਜ਼ਮ ਰਾਮਦਰਬਾਰ ਨਿਵਾਸੀ ਮੁਕੇਸ਼ ਹੈ l ਬਚਾਅ ਪੱਖ ਦੇ ਵਕੀਲ ਦਾਨੀਸ਼ਵਰ ਅਲੀ ਅਤੇ ਮੁਹੰਮਦ ਉਜੈਰ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਸਦੇ ਨਾਲ ਦੋ ਦਿਨ ਤੱਕ ਕੁਕਰਮ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਫਿਰ ਉਸ ਨੇ ਰੋਲਾ ਪਾ ਕੇ ਕਿਸੇ ਨੂੰ ਬੁਲਾਇਆ ਕਿਉਂ ਨਹੀਂ l ਮੋਬਾਈਲ ਫ਼ੋਨ ਵੀ ਸੀ,ਔਰਤ ਨੇ ਮਦਦ ਦੇ ਲਈ ਕਿਸੇ ਨੂੰ ਸੂਚਨਾ ਕਿਉਂ ਨਹੀਂ ਦਿੱਤੀ l ਅਸਲੀਅਤ ਵਿੱਚ ਔਰਤ ਆਪਣਾ ਬੈਗ ਆਟੋ ਵਿੱਚ ਭੁੱਲ ਗਈ ਸੀ l ਜਿਸ ਨੂੰ ਡਰਾਈਵਰ ਮੁਕੇਸ਼ ਵਾਪਸ ਕਰਨ ਉਸਦੇ ਘਰ ਗਿਆ ਸੀ, ਪਰ ਔਰਤ ਨੇ ਉਸੀ ‘ਤੇ ਇਲਜ਼ਾਮ ਲਾ ਦਿੱਤਾ ਕਿ ਡਰਾਈਵਰ ਨੇ ਉਸਦੇ ਬੈਗ ਵਿੱਚੋਂ ਪੈਸੇ ਕੱਢੇ ਹਨ l ਜਿਸ ਤੋਂ ਬਾਅਦ ਕੁਕਰਮ ਦਾ ਇਲਜ਼ਾਮ ਲਾ ਦਿੱਤਾ l
