Htv Punjabi
Punjab

ਸਿੱਧੂ ਮੂਸੇਵਾਲਾ ਗਾਉਂਦਾ ਗਾਉਂਦਾ ਬਣਿਆ ਕਾਲਜ ਪ੍ਰਿੰਸੀਪਲ, ਬਈ ਹੱਦ ਐ

ਗੁਰਦਾਸਪੁਰ : ਇੱਥੋਂ ਦੇ ਸਰਕਾਰੀ ਬੇਅੰਤ ਕਾਲਜ ਆਫ ਇੰਜਨੀਅਰਿੰਗ ਦੀ ਵਿਕੀਪੀਡੀਆ ‘ਤੇ ਬਣੀ ਵੈਬਸਾਈਟ ਨੂੰ ਕਿਸੇ ਸ਼ਰਾਰਤੀ ਅਨਸਰ ਨੇ ਹੈਕ ਕਰ ਉਸ ‘ਤੇ ਪ੍ਰਿੰਸੀਪਲ ਦੇ ਨਾਮ ਦੇ ਨਾਲ ਛੇੜਛਾੜ ਕਰ ਕੇ ਪ੍ਰਿੰਸੀਪਲ ਦੇ ਨਾਮ ਨੂੰ ਬਦਲ ਕੇ ਵੈਬਸਾਈਟ ‘ਤੇ ਸਿੱਧੂ ਮੂਸੇਵਾਲਾ ਦਾ ਨਾਮ ਲਿਖ ਦਿੱਤਾ ਹੈ l ਇਸਦੀ ਜਾਣਕਾਰੀ ਜਦੋਂ ਕਾਲਜ ਦੇ ਪ੍ਰਬੰਧਕਾਂ ਨੂੰ ਲੱਗੀ ਤਾਂ ਕਾਲਜ ਵੱਲੋਂ ਇਸਦੀ ਸ਼ਿਕਾਇਤ ਸਾਈਬਰ ਸੈਲ ਨੂੰ ਕੀਤੀ ਗਈ ਅਤੇ ਇਸ ਕੇਸ ਦੀ ਤੁਰੰਤ ਜਾਂਚ ਸਾਈਬਰ ਸੈਲ ਗੁਰਦਾਸਪੁਰ ਵੱਲੋਂ ਕੀਤੀ ਜਾ ਰਹੀ ਹੈ l
ਜਾਣਕਾਰੀ ਦਿੰਦੇ ਹੋਏ ਸਰਕਾਰੀ ਬੇਅੰਤ ਕਾਲਜ ਆਫ ਇੰਜਨੀਅਰਿੰਗ ਦੇ ਐਡੀਸ਼ਲਲ ਪ੍ਰਿੰਸੀਪਲ ਦਿਲਬਾਗ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਕਾਲਜ ਬਾਰੇ ਜਾਣਕਾਰੀ ਦੇਣ ਦੇ ਲਈ ਵਿਕੀਪੀਡਿਆ ‘ਤੇ ਕਾਲਜ ਦੀ ਇੱਕ ਵੈਬਸਾਈਟ ਚੱਲ ਰਹੀ ਹੈ, ਜਿਸ ‘ਤੇ ਕਾਲਜ ਦੇ ਪ੍ਰਿੰਸੀਪਲ ਡਾ. ਤਜਿੰਦਰ ਸਿੰਘ ਸਿੱਧੂ ਦਾ ਨਾਮ ਹੈ l ਕਿਸੀ ਸ਼ਰਾਰਤੀ ਵੈਬਸਾਈਟ ਦੇ ਨਾਲ ਛੇੜਛਾੜ ਕਰ ਵੈਬਸਾਈਟ ਤੋਂ ਪ੍ਰਿੰਸੀਪਲ ਦਾ ਨਾਮ ਹਟਾ ਕੇ ਉਸ ‘ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਲਿਖ ਦਿੱਤਾ l ਜਿਸਦੀ ਸ਼ਿਕਾਇਤ ਐਸਐਸਪੀ ਗੁਰਦਾਸਪੁਰ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ l

Related posts

ਦੇਖੋ ਮੁੰਡੇ ਸਕੂਲ ‘ਚ ਵੜ੍ਹਕੇ ਕੀ ਕਰਗੇ ?

htvteam

ਮਜ਼ਦੂਰਾਂ ਨੇ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਦਿੱਤਾ ਧਰਨਾ

htvteam

ਸਕੂਲ ਵਿੱਚ ਬੱਚਿਆਂ ਦੇ ਸਾਹਮਣੇ ਹੀ ਟੀਚਰ ਤੇ ਸਰਪੰਚ ਦੀ ਗੰਦੀ ਕਰਤੂਤ ਸੀਸੀਟੀਵੀ ‘ਚ ਕੈਦ ਹੋ ਗਈ

htvteam

Leave a Comment