Htv Punjabi
Punjab

ਸੁਖਬੀਰ ਨੇ ਢੀਂਡਸਾ ਪਿਓ ਪੁੱਤਰਾਂ ਸੰਬੰਧੀ ਕੀਤਾ ਵੱਡਾ ਐਲਾਨ, ਸੁਣਕੇ ਲੋਕਾਂ ਦੇ ਹੋਏ ਕੰਨ ਖੜ੍ਹੇ

ਸੰਗਰੂਰ : ਬਾਦਲ ਪਰਿਵਾਰ ਅਤੇ ਸੁਖਦੇਵ ਸਿੰਘ ਢੀਂਡਸਾ ਦੇ ਚੱਲਦੇ ਆ ਰਹੇ ਵਿਵਾਦ ਤੋਂ ਬਾਅਦ ਇਸ ਕੜੀ ਵਿੱਚ ਪਰਮਿੰਦਰ ਢੀਂਡਸਾ ਵੀ ਜੁੜ ਗਏ ਹਨ, ਪਿਛਲੇ ਦਿਨੀਂ ਪਰਮਿੰਦਰ ਢੀਂਡਸਾ ਵੱਲੋਂ ਵਿਧਾਇਕ ਦਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਆਪਣੇ ਪਿਤਾ ਦੇ ਸੁਰ ‘ਚ ਸੁਰ ਮਿਲਾਂਦੇ ਨਜ਼ਰ ਆ ਰਹੇ ਹਨ, ਜਿਹੜਾ ਕਿ ਹੁਣ ਅਕਾਲੀ ਦਲ ਨੂੰ ਹਜ਼ਮ ਨਹੀਂ ਹੋ ਰਿਹਾ ਹੈ l ਦੱਸ ਦਈਏ ਕਿ ਜਲਦ ਹੀ ਸੁਖਬੀਰ ਸਿੰਘ ਬਾਦਲ ਢੀਂਡਸਾ ਪਿਓ ਪੁੱਤਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਸਕਦੇ ਹਨ, ਜਿਸਦਾ ਸੰਕੇਤ ਕਲ ਸੰਗਰੂਰ ਵਿੱਚ ਹੋਈ ਅਕਾਲੀ ਦਲ ਦੀ ਮੀਟਿੰਗ ਤੋਂ ਲੱਗਿਆ l ਜਿਸ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਸਿਕੰਦਰ ਸਿੰਘ ਮਲੂਕਾ, ਜ਼ਿਲ੍ਹਾ ਪ੍ਰਧਾਨ ਇਕਬਾਲ ਸਿੰਘ ਝੋਂਦ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਦੇ ਇਲਾਵਾ ਕਈ ਆਗੂ ਮੌਜੂਦ ਸਨ l ਮਲੂਕਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਸੀਨੀਅਰ ਅਕਾਲੀ ਆਗੂਆਂ ਨੇ ਇੱਕ ਹੀ ਮਤਾ ਪਾਇਆ ਹੈ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ ਕਾਰਵਾਈ ਕੀਤੀ ਜਾਵੇ l ਇਹ ਮਤਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੌਂਪਿਆ ਜਾਵੇਗਾ ਅਤੇ ਉਨ੍ਹਾਂ ਨੂੰ ਹੱਕ ਹੈ ਕਿ ਉਹ ਕੋਈ ਵੀ ਫੈਸਲਾ ਲੈ ਸਕਦੇ ਹਨ l

Related posts

ਘਰ ‘ਚ ਇਕੱਲੀ ਬੇਬੇ ਦੇਖ ਮੁੰਡਿਆਂ ਦੀ ਵਿਗੜੀ ਨੀਅਤ ?

htvteam

ਰਬ ਕਰਕੇ ਅਜਿਹਾ ਭਾਣਾ ਕਿਸੇ ਦੁਸ਼ਮਣ ਨਾਲ ਵੀ ਨਾ ਵਾਪਰੇ ਹੱਸਦੇ ਵਸਦੇ ਦੁਬਈ ਗਏ ਮੁੰਡੇ ਲਾਸ਼ਾਂ ਬਣ ਕੇ ਮੁੜੇ

htvteam

ਦੇਖੋ ਇਹਨਾਂ ਦੇ ਕਿਵੇਂ ਬਣ ਗਏ ਪਾਕਿਸਤਾਨੀਆਂ ਨਾਲ ਗਲਤ ਸਬੰਧ; ਲਗਾਤਾਰ ਸੰਪਰਕ ‘ਚ ਰਹਿ ਮੰਗਵਾਉਂਦੇ ਸਨ ਗਲਤ ਸਮਾਨ

htvteam

Leave a Comment