Htv Punjabi
Punjab

ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, ਦੇਖੋ ਕਿਵੇਂ ਕਾਬੂ ਕੀਤੇ ਇਸ ਖਤਰਨਾਕ ਗਿਰੋਹ ਨੂੰ

ਸੰਗਰੂਰ : ਇੱਥੇ 19 ਤੋਂ 25 ਸਾਲ ਦੇ ਅੱਠ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ l ਇਨ੍ਹਾਂ ਨੌਜਵਾਨਾਂ ਦੀ ਕਰਤੂਤ ਦਾ ਖੁਲਾਸਾ ਹੋਣ ‘ਤੇ ਪੁਲਿਸ ਵਾਲਿਆਂ ਦੇ ਵੀ ਹੋਸ਼ ਉੱਡ ਗਏ l ਇਹ ਨੌਜਵਾਨ ਹੁਣ ਤੱਕ ਦੋ ਬਜ਼ੁਰਗਾਂ ਦੀ ਹੱਤਿਆ ਕਰਨ ਸਮੇਤ ਕਰੀਬ 40 ਅਪਰਾਧਿਕ ਵਾਰਦਾਤਾਂ ਕਰ ਚੁੱਕੇ ਸਨ l ਇਨ੍ਹਾਂ ਦੇ ਦੋ ਸਾਥੀ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ l ਸੀਆਈਏ ਸਟਾਫ ਨੇ ਗਿਰੋਹ ਦੇ ਇਨ੍ਹਾਂ 8 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦੇ ਜ਼ੁਰਮ ਦਾ ਖੁਲਾਸਾ ਕੀਤਾ ਹੈ l ਪੁੱਛਗਿਛ ਦੇ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਸੰਗਰੂਰ ਜ਼ਿਲ੍ਹੇ ਵਿੱਚ ਦੋ ਕਤਲ ਸਹਿਤ 40 ਵਾਰਦਾਤਾਂ ਕਰਨ ਦੇ ਅਪਰਾਧ ਕਬੂਲਿਆ ਹੈ.ਗਿਰੋਹ ਦੇ ਦੋ ਹੋਰ ਮੈਂਬਰ ਪਹਿਲਾਂ ਤੋਂ ਹੀ ਸੰਗਰੂਰ ਦੀ ਜ਼ੇਲ੍ਹ ਵਿੱਚ ਬੰਦ ਹਨ l 19 ਤੋਂ 25ਦੀ ਉਮਰ ਦੇ ਇਹ ਸਾਰੇ ਮੁਲਜ਼ਮ ਮੈਟਰਿਕ ਪਾਸ ਹਨ l ਮੁਲਜ਼ਮਾਂ ਨੇ ਸ਼ੇਰਪੁਰ ਦੇ ਐਸਬੀਆਈ ਦੇ ਸੁਰੱਖਿਆ ਕਰਮੀ ਦੀ ਚੋਰੀ ਕੀਤੀ ਹੋਈ 12 ਬੋਰ ਦੀ ਬੰਦੂਕ, ਦੋ ਕਾਰਤੂਸ, ਚਾਕੂ, ਦੋ ਕਿਰਚਾਂ, ਲੋਹੇ ਦੀ ਰਾਡ ਅਤੇ ਲਾਠੀ ਬਰਾਮਦ ਹੋਈ ਹੈ l

Related posts

ਹੁਣ ਜਲੰਧਰ ਚ ਵੱਜੀ ਖ਼ਤਰੇ ਦੀ ਘੰਟੀ! ਚਿੱਟੀ ਵੇਈ ਉਫਾਨ ਤੇ

htvteam

ਟਿਊਸ਼ਨ ਪੜ੍ਨਗੇ ਬੱਚੇ ਦੀ ਆਹ ਵੀਡੀਓ ਦੇਖ ਮਾਪਿਆਂ ਦੇ ਉੱਡੇ ਹੋਸ਼

htvteam

ਅਚਾਨਕ ਸਾਹ ਲੈਣ ‘ਚ ਤਕਲੀਫ ਹੋਣ ਦੇ ਕਾਰਨ, ਲੱਛਣ ਅਤੇ ਇਲਾਜ

htvteam

Leave a Comment