Htv Punjabi
Punjab

ਕੈਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਕੀਤੀ ਰੱਦ, ਦੁਬਾਰਾ 3 ਅਫਸਰਾਂ ਦੇ ਨਾਮਾਂ ਦਾ ਪੈਨਲ ਮੰਗਵਾਇਆ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ l ਜਦ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਸੈਂਟਰਲ ਐਡਮਿਨੀਸਟਰੇਟਿਵ ਟ੍ਰਿਬਿਊਨਲ(ਕੈਟ) ਨੇ ਖਾਰਿਜ ਕਰ ਦਿੱਤਾ l ਕੈਟ ਵੱਲੋਂ ਪੰਜਾਬ ਸਰਕਾਰ ਨੂੰ ਦੋਬਾਰਾ ਤੋਂ 3 ਅਫਸਰਾਂ ਦੇ ਨਾਮਾਂ ਦਾ ਪੈਨਲ ਭੇਜਣ ਦੇ ਲਈ ਕਿਹਾ ਹੈ l ਸ਼ੁੱਕਰਵਾਰ ਨੂੰ ਇਸ ਘਟਲਾਕ੍ਰਮ ਦੇ ਬਾਅਦ ਪੰਜਾਬ ਪੁਲਿਸ ਅਤੇ ਸਰਕਾਰ ਵਿੱਚ ਭੂਚਾਲ ਆ ਗਿਆ ਹੈ l ਕੈਪਟਨ ਸਰਕਾਰ ਬਣਨ ਤੋਂ ਦਿਨਕਰ ਗੁਪਤਾ ਸਮੇਤ ਕੁਝ ਸੀਨੀਅਰ ਰੈਂਕ ਦੇ ਡੀਜੀਪੀ ਦੇ ਨਾਮਾਂ ਦਾ ਪੈਨਲ ਕੇਂਦਰ ਦੇ ਗ੍ਰਹਿ ਵਿਭਾਗ ਨੂੰ ਭੇਜਿਆ ਸੀ l ਜਿਸ ਤੋਂ ਬਾਅਦ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕਰ ਦਿੱਤਾ ਗਿਆ ਸੀ l ਗੁਪਤਾ ਦੀ ਨਿਯੁਕਤੀ ਤੋਂ ਬਾਅਦ ਉਸ ਨੂੰ ਚੁਣੌਤੀ ਦੇਣ ਦੇ ਲਈ ਪੰਜਾਬ ਸਰਕਾਰ ਦੀ ਮੰਤਰੀ ਰਜ਼ੀਆ ਸੁਲਤਾਨ ਦੇ ਪਤੀ ਅਤੇ ਐਂਟੀ ਡਰੱਗ ਸਪੈਸ਼ਲ ਟਾਸਕ ਫੋਰਸ ਦੇ ਡੀਜੀਪੀ ਮੁਹੰਮਦ ਮੁਸਤਫਾ ਅਤੇ ਪੀਐਸਪੀਸੀਐਲ ਦੇ ਡੀਜੀਪੀ ਸਿਧਾਰਥ ਚਟੋਉਪਾਧਿਆਏ ਨੇ ਕੈਟ ਦਾ ਦਰਵਾਜ਼ਾ ਖਟਖਟਾਇਆ ਸੀ l ਦੋਨਾਂ ਅਫਸਰਾਂ ਨੇ ਸਾਰੇ ਪੱਖਾਂ ਨੂੰ ਸੁਣਨ ਤੋਂ ਬਾਅਦ ਕੈਟ ਨੇ ਫੈਸਲਾ ਸੁਰੱਖਿਅਤ ਰੱਖਿਆ ਸੀ l ਅੱਜ ਕੈਟ ਨੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਖਾਰਿਜ ਕਰ ਦਿੱਤਾ ਅਤੇ 3 ਅਫਸਰਾਂ ਦਾ ਨਾਮ ਪੈਨਲ ਤੋਂ ਫਿਰ ਮੰਗਿਆ ਹੈ l

Related posts

ਬਿਜਲੀ ਦੇ ਲੰਮੇ- ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹੋਏ ਲੋਕਾਂ ਨੇ ਦੇਖੋ ਕੀ ਕੀਤਾ

htvteam

ਕੀ ਡਾ. ਜਮੀਲ ਉਰ ਰਹਿਮਾਨ ਨੇ ਕਰਵਾਇਆ ਸਾਬਕਾ DGP ਮੁਹੰਮਦ ਮੁਸਤਫਾ ਉੱਤੇ ਜਾਦੂ ?

htvteam

ਹਸਪਤਾਲਾਂ ‘ਚ ਆਪਰੈਸ਼ਨ ਵਿੱਚੇ ਛੱਡ-ਛੱਡ ਭੱਜੇ ਡਾਕਟਰ ਤੇ ਨਰਸਾਂ ਕਾਰਨ ਸੁਣਕੇ ਹੋ ਜਾਵੋਗੇ ਹੈਰਾਨ

htvteam

Leave a Comment