ਜਲੰਧਰ : ਡੀਐਸਪੀ ਦੇਵਿੰਦਰ ਸਿੰਘ ਅਤੇ ਦੋ ਅੱਤਵਾਦੀਆਂ ਦੀ ਗਿਰਫਤਾਰੀ ਤੋਂ ਬਾਅਦ ਕੇਂਦਰੀ ਜਾਂਚ ਏਜੰਸੀਆਂ ਨੂੰ ਅਜਿਹੇ ਇਨਪੁੱਟ ਮਿਲ ਰਹੇ ਹਨ ਕਿ ਦੋਨੋਂ ਅੱਤਵਾਦੀ ਜਿੱਥੇ ਪੰਜਾਬ ਵਿੱਚ ਵਾਰਦਾਤ ਨੂੰ ਅੰਜ਼ਾਮ ਦੇ ਸਕਦੇ ਹਨ l ਇੱਥੇ ਉਨ੍ਹਾਂ ਦਾ ਸੰਪਰਕ ਖਾਲਿਸਤਾਨੀ ਅੱਤਵਾਦੀ ਸੰਗਠਨਾਂ ਨਾਲ ਹੋ ਚੁੱਕਿਆ ਹੈ l ਇਹੀ ਵਜ੍ਹਾ ਸੀ ਕਿ ਡਰੋਨ ਦੇ ਜ਼ਰੀਏ ਹਥਿਆਰਾਂ ਦੀ ਖੇਪ ਪੰਜਾਬ ਵਿੱਚ ਪਹੁੰਚ ਗਈ ਸੀ, ਜਿਸ ਦੇ ਪਿੱਛੇ ਅੱਤਵਾਦੀ ਸੰਗਠਨ ਜੈਸ਼ ਦੇ ਇਲਾਵਾ ਖਾਲਿਸਤਾਨੀ ਅੱਤਵਾਦੀਆਂ ਦਾ ਹਥ ਵੀ ਸੀ l ਆਈਬੀ ਦੀ ਸੂਚਨਾ ‘ਤੇ ਜਲੰਧਰ ਪੁਲਿਸ ਨੇ ਅਵੰਤੀਪੋਰਾ ਸ਼੍ਰੀਨਗਰ ਦੇ ਜਾਦਿ ਗੁਲਜ਼ਾਰ, ਪੁਲਵਾਮਾ ਦੇ ਮੁਹੰਮਦ ਇਦਰੀਸ਼ ਸ਼ਾਹ ਅਤੇ ਪੁਲਵਾਮਾ ਦੇ ਨੂਰਪੋਰਾ ਨਿਵਾਸੀ ਯੁਸੂਫ ਰਫੀਕ ਨੂੰ ਸੀਟੀ ਇੰਸਟੀਟਿਊਟ ਤੋਂ ਕਾਬੂ ਕੀਤਾ ਗਿਆ ਸੀ l ਇਨ੍ਹਾਂ ਦੇ ਕੋਲੋਂ ਇਟੈਲੀਅਨ ਪਿਸਤੋਲ, 2 ਮੈਗਜ਼ੀਨ, ਇੱਕ ਏਕੇ 47 ਤੋਂ ਇਲਾਵਾ ਲਗਭਗ ਇੱਕ ਕਿਲੋ ਆਰਡੀਐਕਸ ਬਰਾਮਦ ਕੀਤਾ ਗਿਆ ਸੀ l ਇਹ ਸਾਰੇ ਜ਼ਾਕਿਰ ਮੂਸਾ ਨਾਲ ਜੁੜੇ ਹੋਏ ਹਨ l ਜਲੰਧਰ ਦੇ ਮਕਸੂਦਾਂ ਥਾਣੇ ਵਿੱਚ ਵੀ ਕਸ਼ਮੀਰੀ ਅੱਤਵਾਦੀਆਂ ਨੇ ਵੀ ਹਮਲਾ ਕੀਤਾ ਸੀ l ਤਤਕਾਲੀਨ ਡੀਜੀਪੀ ਸੁਰੇਸ਼ ਅਰੋੜਾ ਦਾ ਕਹਿਣਾ ਸੀ ਕਿ ਅੰਸਾਰ ਗਜਵਾ ਤੁਲ ਹਿੰਦ ਪੰਜਾਬ ਵਿੱਚ ਪੈਰ ਫੈਲਾ ਰਿਹਾ ਹੈ l
