ਸਰਦੂਲਗੜ : ਪੁਲਿਸ ਨੇ ਰਿਹਾਈਸ਼ੀ ਮਕਾਨ ਵਿੱਚ ਚੱਲ ਰਹੇ ਦੇਹ ਵਪਾਰ ਅੱਡੇ ਦਾ ਪਰਦਾਫਾਸ਼ ਕਰਕੇ ਉੱਥੋਂ ਇੱਕ ਔਰਤ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ l ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੁ ਕਰ ਦਿੱਤੀ ਹੈ l ਪੁਲਿਸ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਵਾਰਡ ਨੰਬਰ 4 ਵਿੱਚ ਕੁਲਦੀਪ ਸਿੰਘ ਆਪਣੇ ਘਰ ਵਿੱਚ ਬਾਹਰ ਤੋਂ ਔਰਤਾਂ ਨੂੰ ਲਿਆ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦਾ ਹੈ l ਮੁਲਜ਼ਮ ਗ੍ਰਾਹਕਾਂ ਤੋਂ ਚੰਗੀ ਕਮਾਈ ਕਰਦਾ ਹੈ l ਪੁਲਿਸ ਨੇ ਇੱਕ ਮੁਲਾਜ਼ਿਮ ਨੂੰ ਸਿਵਿਲ ਵਰਦੀ ਵਿੱਚ ਗ੍ਰਾਹਕ ਬਣਾ ਕੇ ਭੇਜਿਆ l ਇਸ ਤੋਂ ਬਾਅਦ ਪੁਲਿਸ ਟੀਮ ਨੇ ਰੇਡ ਕਰਦੇ ਹੋਏ ਉਸ ਅੱਡੇ ਦੇ ਸੰਚਾਲਕ ਕੁਲਦੀਪ ਸਿੰਘ ਸਮੇਤ ਇੱਕ ਔਰਤ ਅਤੇ ਬੰਦੇ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਹੈ l ਜਿਸਦੀ ਪਹਿਚਾਣ ਗੁਲਾਮ ਹਸਨ ਵਾਸੀ ਕੁਲਗਾਮ ਜੰਮੂ ਕਸ਼ੀਰ ਅਤੇ ਪਰਮਜੀਤ ਕੌਰ ਵਾਸੀ ਲੋਹਗੜ ਦੇ ਰੂਪ ਵਿੱਚ ਕੀਤੀ ਗਈ l
previous post
