Htv Punjabi
Punjab

ਘਰਵਾਲੀ ਦੇ ਖਾਤੇ ‘ਚੋਂ ਸਾਰੇ ਪੈਸੇ ਕਢਵਾ ਗਾਇਬ ਹੋ ਗਿਆ ਘਰਵਾਲਾ, ਗੁੱਸੇ ‘ਚ ਦੇਖੋ ਘਰਵਾਲੀ ਨੇ ਫੇਰ ਕੀ ਕੀਤਾ

ਜਲੰਧਰ : ਇੱਥੋਂ ਦੇ ਸੈਂਟਰਲ ਟਾਊਨ ਦੇ ਕੋਲ ਹਿੰਦੁਸਤਾਨ ਇਲੈਕਟਰਾਨਿਕਸ ਸ਼ੋਅਰੂਮ ਦੇ ਬਾਹਰ ਇੱਕ ਔਰਤ ਨੇ ਰੱਜ ਕੇ ਹੰਗਾਮਾ ਕੀਤਾ l ਜਸਲੀਨ ਕੌਰ ਦਾ ਕਹਿਣਾ ਸੀ ਕਿ ਉਸਦੇ ਪਤੀ ਨੇ ਪਹਿਲਾਂ ਉਸ ਦੇ ਬੈਂਕ ਖਾਤੇ ਵਿੱਚੋਂ ਸਾਰੇ ਪੈਸੇ ਕਢਵਾ ਲਏ ਅਤੇ ਉਸ ਤੋਂ ਬਾਅਦ ਉਸ ਨੂੰ ਜ਼ਬਰਦਸਤੀ ਘਰੋਂ ਕੱਢ ਦਿੱਤਾ l ਜਸਲੀਨ ਦਾ ਕਹਿਣਾ ਕਿ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਹੁਣ ਤੱਕ ਉਸ ਨੂੰ ਇਨਸਾਫ ਮਿਲਿਆ l ਅਰਬਨ ਅਸਟੇਟ ਨਿਵਾਸੀ ਜਸਲੀਨ ਕੌਰ ਨੇ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਉਸਦਾ ਵਿਆਹ ਅਰਬਨ ਅਸਟੇਟ ਨਾਲ ਹੋਇਆ ਸੀ l ਉਨ੍ਹਾਂ ਦਾ ਇੱਕ 7 ਸਾਲ ਦਾ ਮੁੰਡਾ ਵੀ ਹੈ l ਔਰਤ ਨੇ ਕਿਹਾ ਕਿ ਉਸਦਾ ਪਤੀ ਉਸਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ l ਇਸ ਕਾਰਨ ਦੋਨਾਂ ਦੇ ਵਿੱਚ ਝਗੜੇ ਸ਼ੁਰੂ ਹੋ ਗਏ l ਇਸੀ ਵਿੱਚ ਪਤੀ ਨੇ ਬੈਂਕ ਦੇ ਖਾਤੇ ਵਿੱਚੋਂ ਸਾਰੇ ਪੈਸੇ ਕਢਵਾ ਲਏ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ l ਜਸਲੀਨ ਨੇ ਕਿਹਾ ਕਿ ਉਸ ਦੇ ਪਤੀ ਨੇ ਘਰ ਤੋਂ ਨਿਕਲਣ ਤੋਂ ਬਾਅਦ ਆਪਣੀ ਦੁਕਾਨ ਅਤੇ ਘਰ ਨੂੰ ਤਾਲਾ ਲਾ ਦਿੱਤਾ ਅਤੇ ਫਰਾਰ ਹੋ ਗਿਆ l ਇਸ ਵਿੱਚ ਸ਼ਨੀਵਾਰ ਨੂੰ ਉਸਦੇ ਸਹੁਰੇ ਨੇ ਜਦ ਦੁਕਾਨ ਖੋਲੀ, ਤਾਂ ਉਸ ਨੇ ਦੁਕਾਨ ਦੇ ਬਾਹਰ ਜਾ ਕੇ ਹੰਗਾਮਾ ਕਰ ਦਿੱਤਾ l ਜਸਲੀਨ ਦੇ ਦੁਕਾਨ ਦੇ ਬਾਹਰ ਹੰਗਾਮਾ ਕਰਨ ‘ਤੇ ਦੋਨਾਂ ਪੱਖਾਂ ਦੇ ਲੋਕ ਉੱਥੇ ਪਹੁੰਚ ਗਏ l ਵਿਵਾਦ ਵੱਧਦਾ ਦੇਖ ਮੌਕੇ ‘ਤੇ ਮੌਜੂਦ ਲੋਕਾਂ ਨੇ ਬਚਾਅ ਕਰਵਾਇਆ l ਜਸਲੀਨ ਦੇ ਸਹੁਰੇ ਐਨਪੀ ਸਿੰਘ ਨੇ ਕਿਹਾ ਕਿ ਉਸਦੀ ਬਹੂ ਉਸਦੇ ਮੁੰਡੇ ‘ਤੇ ਝੂਠੇ ਇਲਜ਼ਾਮ ਲਾ ਰਹੀ ਹੈ l ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l

Related posts

ਇਕੱਲੇ ਮੁੰਡੇ ਨਾਲ ਚਾਰ ਮੁੰਡੇ ਕਰ ਗਏ ਆਹ ਕੰਮ

htvteam

ਇਸ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਹੋਇਆ ਆਹ ਕੰਮ, ਦੇਖੋ ਕੀ ਐ ਪੂਰਾ ਮਾਮਲਾ

Htv Punjabi

ਪੰਜਾਬ ਦੇ ਲੋਕਾਂ ਲਈ ਵੱਡੀ ਖੁਸ਼ਖਬਰੀ

htvteam

Leave a Comment