Htv Punjabi
Punjab Video

ਥਾਣੇ ਨੇੜੇ ਬਣੇ ਹੋਟਲ ‘ਚ ਰਾਤ ਹੋਣ ਸਾਰ ਚੜ੍ਹ ਜਾਂਦੈ ਦਿਨ, ਵਿਸ਼ੇਸ਼ ਗੇਟ ਰਾਹੀ ਹੁੰਦੀ ਐ ਰਾਤ ਜਵਾਨ, ਦੇਖੋ ਲੀਕ ਵੀਡੀਓ 

ਫਿਰੋਜ਼ਪੁਰ (ਰਤਨ ਲਾਲ) :-ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹੇ ਜਾਣ ਦੀ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਵੀ ਸ਼ਰਾਬ ਦੇ ਠੇਕੇ ਖੋਲਣ ਦਾ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹੈ ਤੇ ਦੂਜੇ ਪਾਸੇ ਕਰਫਿਊ ਦੌਰਾਨ ਕੁਝ ਅਜਿਹੇ ਬੰਦ ਪਏ ਹੋਟਲ ‘ਚ ਪੁਲਿਸ ਤੋਂ ਚੋਰੀ ਬੰਦਿਆਂ ਨੂੰ ਅੰਦਰ ਵਾੜ ਕੇ ਸ਼ਰਾਬ ਵੇਚਣ ਅਤੇ ਹੋਟਲ ਦੇ ਅੰਦਰ ਬਿਠਾ ਕੇ ਸ਼ਰਾਬ ਪਿਲਾਉਣ ਦਾ ਧੰਧਾ ਸ਼ਰੇਆਮ ਜਮਾਈ ਬੈਠੇ ਹਨ ਤੇ ਉਹ ਵੀ ਪੁਲਿਸ ਠਾਣੇ ਤੋਂ ਚੰਦ ਕਦਮਾਂ ਦੀ ਦੂਰੀ ‘ਤੇ। ਅਜਿਹੀ ਹੀ ਇੱਕ ਵੀਡੀਓ ਇਨ੍ਹੀ ਦਿਨੀ ਪੰਜਾਬ ਦੇ ਸਰਹੱਦੀ ਸ਼ਹਿਰ ਫਿਰੋਜ਼ਪੁਰ ਦੇ ਇੱਕ ਹੋਟਲ ਦੀ ਦੀ ਵੀ ਵਾਇਰਲ ਹੋ ਰਹੀ ਐ।  ਜੋ ਕਿਸੇ ਕਾਰ ਸਵਾਰ ਵੱਲੋਂ ਛੁਪ ਕੇ ਬਣਾਈ ਹੈ ਗਈ ਹੈ ।
ਇਸ ਵੀਡੀਓ ਵਿੱਚ ਸਾਫ ਦਿਖਾਈ ਦੇਂਦਾ ਹੈ ਕਿ ਸੜਕ ਦੇ ਇੱਕ ਪਾਸੇ ਕਰਫਿਊ ਦੌਰਾਨ ਲਗਾਏ ਨਾਕੇ ‘ਤੇ ਕੁਝ ਪੁਲਿਸ ਮੁਲਾਜ਼ਮਾਂ ਬੈਠੇ ਹਨ ਤੇ ਦੂਜੇ ਪਾਸੇ ਪਾਸੇ ਸ਼ਹਿਰ ਦੇ ਮਸ਼ਹੂਰ ਇੰਟਰਨੈਸ਼ਨਲ ਹੋਟਲ ਅੰਦਰ ਕੁਝ ਲੋਕ ਅਰਾਮ ਨਾਲ ਬੈਠ ਕੇ ਸ਼ਰਾਬ ਦੇ ਮਜ਼ੇ ਲੈ ਰਹੇ ਹਨ। ਕਾਰਸਵਾਰ ਨੇ ਇਹ ਵੀਡੀਓ ਬਣਾ ਕੇ ਪੁਲਿਸ ਪ੍ਰਸ਼ਾਸ਼ਨ ਦੇ ਉਨ੍ਹਾਂ ਪ੍ਰਬੰਧਾਂ ਦੀ ਪੋਲ ਖੋਲ ਦਿੱਤੀ, ਜਿਸ ਵਿੱਚ ਪੁਲਿਸ ਦੇ ਵੱਡੇ ਅਫਸਰ ਕੋਰੋਨਾ ਕਰਫਿਊ ਦੌਰਾਨ ਹੋਟਲਾਂ, ਰੈਂਸਟੋਰੈਂਟਾਂ ਅਤੇ ਢਾਬਿਆਂ ਦੇ ਬੰਦ ਹੋਣ ਦਾਅਵੇ ਕਰਦੇ ਨਹੀਂ ਥੱਕਦੇ। ਦੱਸ ਦਈਏ ਕਿ ਵੀਡੀਓ ਬਣਾ ਰਿਹਾ ਕਾਰਸਵਾਰ ਵਿਅਕਤੀ ਸ਼ਹਿਰ ਦੇ ਇੰਟਨੈਸ਼ਨਲ ਹੋਟਲ ‘ਚ ਚੱਲ ਰਹੇ ਸ਼ਰਾਬ ਦੇ ਧੰਦੇ ਬਾਰੇ ਗੱਲ ਕਰ ਰਿਹੈ।  ਜਦਕਿ ਹੋਟਲ ਤੋਂ ਕੁਝ ਹੀ ਦੁਰੀ ‘ਤੇ ਪੁਲਿਸ ਸਟੇਸ਼ਨ ਵੀ ਸਵੀਰਾਂ ‘ਚ ਸਾਫ ਦਿਖਾਇਆ ਗਿਐ। ਕਾਰਸਵਾਰ ਇਹ ਵੀਡੀਓ ਬਣਾਉਣ ਤੋਂ ਬਾਅਦ ਹੋਟਲ ਦੇ ਅੰਦਰ ਜਾਂਦੈ ਅਤੇ ਅੰਦਰ ਬੈਠ ਕੇ ਸ਼ਰਾਬ ਪੀਂਦੇ ਲੋਕਾਂ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦੈ।
ਜਦ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਕੁੰਭ ਕਰਨੀ ਨੀਂਦ ਚੋਂ ਜਾਗਿਆ ਤਾਂ ਫਿਰੋਜ਼ਪੁਰ ਪੁਲਿਸ ਦੇ ਐੱਸਪੀ ਆਪਰੇਸ਼ਨ ਬਲਜੀਤ ਸਿੱਧੂ ਨੇ ਏਸ ਵੀਡੀਓ ਨੂੰ ਦੇਖਣ ਤੋਂ ਬਾਅਦ ਹੋਟਲ ਅਤੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ‘ਤੇ ਸਖਤ ਕਾਰਵਾਈ ਕਰਨ ਦੀ ਗੱਲ ਆਖੀ ਹੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਗਲੀ ‘ਚ ਤੁਰੀ ਆਉਂਦੀ ਜਨਾਨੀ ਨਾਲ ਮੁੰਡਿਆਂ ਨੇ ਕੀਤਾ …..

htvteam

ਅਚਾ। ਨਕ ਹਾਥੀ ਚੋਂ ਆਹ ਕੀ ਨਿਕਲਣ ਲੱਗਿਆ ?

htvteam

ਏਜੀ ਦਿਓਲ ਦੇ ਸਮਰਥਨ ਵਿੱਚ ਐਡੀਸ਼ਨਲ ਏਜੀ ਮੁਕੇਸ਼ ਬੇਰੀ ਨੇ ਵੀ ਦਿੱਤਾ ਅਸਤੀਫਾ

htvteam

Leave a Comment