Htv Punjabi
Punjab

ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨ ਬਣ ਬੈਠੇ ਅਪਰਾਧੀ, ਇੱਕ ਹੀ ਦਿਨ ‘ਚ ਲੁੱਟੇ ਤਿੰਨ ਪੈਟਰੋਲ ਪੰਪ

ਜਲੰਧਰ : ਜਲੰਧਰ ਦੇਹਾਤ ਪੁਲਿਸ ਨੇ ਇੱਕ ਹੀ ਰਾਤ ਵਿੱਚ ਭੋਗਪੁਰ, ਕਰਤਾਰਪੁਰ ਅਤੇ ਪਤਾਰਾ ਵਿੱਚ ਤਿੰਨ ਪੈਟਰੋਲ ਪੰਪ ਲੁੱਟ ਕੇ ਦਹਿਸ਼ਤ ਫੈਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ ਚਾਰ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ l ਮੁਲਜ਼ਮਾਂ ਤੋਂ ਸ਼ਖ਼ਤੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ l ਮੁਲਜ਼ਮਾਂ ਦੀ ਪਹਿਚਾਣ ਭੋਗਪੁਰ ਦੇ ਪਿੰਡ ਕੰਧਾਰ ਗੁਰੂ ਨਿਵਾਸੀ ਪ੍ਰਿਤਪਾਲ ਸਿੰਘ ਉਰਫ ਲਾਡੀ, ਪਿੰਡ ਘੋੜਾ ਵਾਲੀ ਨਿਵਾਸੀ ਅਮਨਪ੍ਰੀਤ ਸਿੰਘ, ਪਿੰਡ ਗੜੀ ਬਕਸ਼ਾ ਨਿਵਾਸੀ ਜਸਜੀਤ ਸਿੰਘ ਉਰਫ ਜੱਸੀ ਅਤੇ ਪਿੰਡ ਗੜੀ ਬਕਸ਼ਾ ਦੇ ਜਸਵੀਰ ਸਿੰਘ ਉਰਫ ਮੇਜਰ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਮੁਲਜ਼ਮਾਂ ਕੋਲੋਂ ਚਿੱਟੇ ਰੰਗ ਦੀ ਸਵਿਫਟ ਕਾਰ, ਇੱਕ ਲਾਇਸੰਸੀ 7.65 ਪਿਸਤੌਲ, ਇੱਕ ਖਿਡੌਣਾ ਪਿਸਤੋਲ ਅਤੇ ਇੱਕ ਦਾਤਰ ਬਰਾਮਦ ਕੀਤੀ ਹੈ l ਇਨ੍ਹਾਂ ਦਾ ਇਸਤੇਮਾਲ ਲੁੱਟ ਖੋਹ ਦੇ ਲਈ ਕੀਤਾ ਜਾਂਦਾ ਸੀ l ਗਿਰੋਹ ਦੇ ਮੈ਼ਬਰਾਂ ਵਿੱਚ ਦੁਆਬਾ ਤੋਂ ਕੁੱਲ 8 ਲੁੱਟ ਖੋਹ ਦੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ l ਇਸ ਵਿੱਚ ਹੁਸ਼ਿਆਰਪੁਰ ਅਤੇ ਜਲੰਧਰ ਵਿੱਚ ਹੋਈਆਂ ਕਈ ਵਾਰਦਾਤਾਂ ਸ਼ਾਮਿਲ ਹਨ l ਇੱਕ ਲੁਟੇਰਾ ਪ੍ਰਿਤਪਾਲ ਸਿੰਘ ਲਾਡੀ ਇੱਕ ਸਾਲ ਪਹਿਲਾਂ ਹੀ ਇਟਲੀ ਤੋਂ ਵਾਪਸ ਆਇਆ ਸੀ l ਮੁਲਜ਼ਮਾਂ ਦੇ ਕੋਲ ਕਾਫੀ ਜ਼ਮੀਨ ਹੈ ਪਰ ਨਸ਼ੇ ਦੀ ਦਲਦਲ ਵਿੱਚ ਫਸ ਕੇ ਮੁਲਜ਼ਮ ਲੁੱਟ ਖੋਹ ਕਰਨ ਲੱਗੇ ਸਨ l ਸੋਮਵਾਰ ਨੂੰ ਦੇਹਾਤ ਪੁਲਿਸ ਦੇ ਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਥਾਣਾ ਭੋਗਪੁਰ ਦੇ ਐਸਐਚਓ ਜ਼ਰਨੈਲ ਸਿੰਘ ਨੇ ਸ਼ਨੀਵਾਰ ਨੂੰ ਪੁਲਿਸ ਪਾਰਟੀ ਦੇ ਨਾਲ ਬੱਸ ਅੱਡਾ ਟਾਂਡੀ, ਭੋਗਪੁਰ ਦੇ ਕੋਲ ਨਾਕੇਬੰਦੀ ਦੇ ਦੌਰਾਨ ਇੱਕ ਸਵਿਫਟ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ l ਇਸਦੇ ਬਾਅਦ ਕਾਰ ਸਵਾਰਾਂ ਦੀ ਤਲਾਸ਼ੀ ਕਰਨ ‘ਤੇ ਉਨ੍ਹਾਂ ਦੇ ਕੋਲ ਇੱਕ ਲਾਇਸੰਸੀ ਪਿਸਤੌਲ ਅਤੇ ਇੱਕ ਖਿਡੌਣਾ ਪਿਸਤੋਲ ਸਹਿਤ ਇੱਕ ਦਾਤਰ ਬਰਾਮਦ ਹੋਈ l ਕਾਰ ਸਵਾਰਾਂ ਨਾਲ ਸਖਤੀ ਨਾਲ ਪੁੱਛਗਿਛ ਗੀਤੀ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੇ 21 ਦਸੰਬਰ ਦੀ ਦੇਰ ਰਾਤ ਨੂੰ ਥਾਣਾ ਭੋਗਪੁਰ, ਥਾਣਾ ਕਰਤਾਰਪੁਰ ਅਤੇ ਥਾਣਾ ਪਤਾਰਾ ਦੇ ਖੇਤਰ ਵਿੱਚ ਅਲੱਗ ਅਲੱਗ ਤਿੰਨ ਪੈਟਰੋਲ ਪੰਪ ਨੂੰ ਲੁੱਟਿਆ ਸੀ l ਲੁਟੇਰਿਆਂ ਨੇ ਹੁਸ਼ਿਆਰਪੁਰ ਵਿੱਚ ਵੀ ਲੁੱਟ ਦੀ 5 ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਸੀ l

Related posts

ਡੇਢ ਕਰੋੜ ਦੀ ਲਾਟਰੀ ਨੇ ਪਰਿਵਾਰ ਦੀ ਪਵਾਈ ਭਸੂੜੀ

htvteam

ਬੰਦ ਕਮਰੇ ‘ਚ ਚਲਦਾ ਸੀ ਨਾ ਦੱਸਣਯੋਗ ਧੰਦਾ! ਬਾਹਰ ਲੱਗੀ ਰਹਿੰਦੀ ਮੁੰਡਿਆਂ ਦੀ ਲੰਬੀ ਭੀੜ

htvteam

ਇੰਟਰਨੈਟ ‘ਤੇ ਬਠਿੰਡੇ ਚਾਰ ਫੌਜੀ ਮਾ+ਰ+ਨ ਵਾਲੇ ਦੀ ਫੋਟੋ ਲੀਕ

htvteam

Leave a Comment