Htv Punjabi
Punjab

ਨੋਜਵਾਨਾਂ ਤੋਂ ਬਚਣ ਲਈ ਮਲੇਸ਼ੀਆ ਗਈ ਸੀ ਕੁੜੀ, ਫੇਰ ਵੀ ਪਿੱਛਾ ਨਾ ਛੱਡਿਆ ਫੇਸਬੁੱਕ ‘ਤੇ ਲਾਈਵ ਹੋ ਕੇ ਆ ਕੀਤਾ ਕੁੜੀ ਨੇ

ਬਰਨਾਲਾ : ਬਰਨਾਲਾ ਦੀ ਇੱਕ ਕੁੜੀ ਨੇ ਮਲੇਸ਼ੀਆ ਵਿੱਚ ਆਤਮ ਹੱਤਿਆ ਕਰ ਲਈ l ਇਸ ਤੋਂ ਉਸ ਨੇ ਖੁਦ ਨੂੰ ਫੇਸ ਬੁੱਕ ‘ਤੇ ਲਾਈਵ ਕਰ ਆਤਮ ਹੱਤਿਆ ਦੇ ਕਾਰਨਾਂ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਉਹ ਦੋ ਨੌਜਵਾਨਾਂ ਦੀ ਆਏ ਦਿਨ ਦੀ ਛੇੜਖਾਨੀ ਤੋਂ ਤੰਗ ਆ ਕੇ ਦੇਸ਼ ਛੱਡ ਗਈ ਅਤੇ ਫੇਰ ਦੋਨੋਂ ਮਲੇਸ਼ੀਆ ਵਿੱਚ ਵੀ ਫੇਸਬੁੱਕ ‘ਤੇ ਫੇਕ ਆਈਡੀ ਦੇ ਜ਼ਰੀਏ ਉਸ ਦਾ ਪਿੱਛਾ ਕਰਨ ਲੱਗੇ, ‘ਤੇ ਉਸ ਨੂੰ ਉੱਥੇ ਵੀ ਤੰਗ ਕਰਨ ਲੱਗੇ l ਆਖਿਰ ਉਸ ਨੇ ਪੱਖੇ ਨਾਲ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ l ਇਹ ਵੀਡੀਓ ਇਨ੍ਹਾਂ ਦੋਨਾਂ ‘ਚੋਂ ਇੱਕ ਮੁਲਜ਼ਮ ਨੌਜਵਾਨ ਵੱਲੋਂ ਪੀੜਿਤਾ ਨੂੰ ਕੀਤੀ ਗਈ ਫੇਸਬੁੱਕ ਵੀਡੀਓ ਕਾਲੰਿਗ ਦਾ ਹੈ, ਜਿਸ ਤੋਂ ਬਾਅਦ ਸਥਾਨਕ ਪੁਲਿਸ ਲੇ ਵੀ ਮਾਮਲੇ ਦੀ ਜਾਂਚ ਤੇਜ਼ ਕਰ ਦਿੱਤੀ ਹੈ l ਬਰਨਾਲਾ ਦੇ ਸੇਖਾਂ ਰੋਡ ਨਿਵਾਸੀ ਔਰਤ ਨੇ ਇਲਜ਼ਾਮ ਲਾਇਆ ਕਿ ਜ਼ਿਲ੍ਹੇ ਦੇ ਪਿੰਡ ਖੱਡੀ ਕਲਾਂ ਦਾ ਮਿਲਨ ਅਤੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਹਾਰਨ ਮਾਜਰਾ ਦਾ ਦੀਪ ਕਾਫੀ ਸਮੇਂ ਤੋਂ ਉਨ੍ਹਾਂ ਦੀ ਧੀ ਨੂੰ ਪਰੇਸ਼ਾਨ ਕਰ ਰਹੇ ਸਨ l ਮੁਲਜ਼ਮਾਂ ਨੇ ਕਈ ਵਾਰ ਅਸ਼ਲੀਲ ਹਰਕਤਾਂ ਵੀ ਕੀਤੀਆਂ l ਜੁਲਾਈ 2019 ਵਿੱਚ ਉਨ੍ਹਾਂ ਨੇ ਹੈਲਪਲਾਈਨ ਨੰਬਰ 181 ‘ਤੇ ਸ਼ਿਕਾਇਤ ਵੀ ਕੀਤੀ ਸੀ ਪਰ ਥਾਣਾ ਸਦਰ ਨੇ ਕੋਈ ਕਾਰਵਾਈ ਨਹੀਂ ਕੀਤ l ਸ਼ਿਕਾਇਤ ਵਾਪਸ ਕਰਵਾ ਦਿੱਤੀ ਗਈ l ਦੂਜੇ ਪਾਸੇ ਜਦ ਨੌਜਵਾਨ ਆਪਣੀ ਹਰਕਤਾਂ ਤੋਂ ਬਾਜ ਨਹੀਂ ਆਏ ਤਾਂ ਛੁਟਕਾਰਾ ਪਾਉਣ ਲਈ ਪੀੜਿਤ ਪਰਿਵਾਰ ਨੇ ਆਪਣੀ ਕੁੜੀ ਨੂੰ 27 ਅਗਸਤ 2019 ਨੂੰ ਮਲੇਸ਼ੀਆ ਭੇਜ ਦਿੱਤਾ l ਉਸ ਤੋਂ ਬਾਅਦ ਮੁਲਜ਼ਮਾਂ ਨੇ ਮ੍ਰਿਤਕਾ ਦੇ ਪਰਿਵਾਰ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ l ਇਸੀ ਦੌਰਾਨ ਉਨ੍ਹਾਂ ਨੇ ਨਕਲੀ ਫੇਸਬੁੱਕ ਅਤੇ ਈਮੇਲ ਅਕਾਊਂਟ ਬਣਾ ਕੇ ਕੁੜੀ ਨੂੰ ਅਸ਼ਲੀਲ ਮੈਸੇਜ ਅਤੇ ਵੀਡੀਓ ਭੇਜਣੀਆਂ ਸ਼ੁਰੂ ਕਰ ਦਿੱਤੀਆਂ l ਬਲੈਕਮੇਲ ਕਰ ਕਈ ਵਾਰ ਪੈਸੇ ਵੀ ਖਾਤੇ ਵਿੱਚ ਪਵਾਏ ਸਨ l ਹਾਲ ਹੀ ਵਿੱਚ 16 ਜਨਵਰੀ ਦੀ ਰਾਤ ਮਿਲਨ ਅਤੇ ਦੀਪ ਨੇ ਕੁੜੀ ਨੂੰ ਵੀਡੀਓ ਕਾਲ ਕੀਤੀ l ਇਸ ਦੌਰਾਨ ਉਹ ਇੰਨੀ ਤੰਗ ਆ ਗਈ ਕਿ ਉਸ ਨੇ ਕੈਮਰੇ ਵਿੱਚ ਹੀ ਪੱਖੇ ਦੇ ਸਾਹਮਣੇ ਫਾਂਸੀ ਲਾ ਕੇ ਜਾਨ ਦੇ ਦਿੱਤੀ l ਵੀਡੀਓ ਕਾਲ ਦੇ ਦੌਰਾਨ ਮੁਲਜ਼ਮ ਨੇ ਘਟਨਾਕ੍ਰਮ ਦਾ ਸਕਰੀਨਸ਼ਾਟ ਲੈ ਕੇ ਮਲੇਸ਼ੀਆ ਵਿੱਚ ਹੀ ਰਹਿੰਦੀ ਆਪਣੀ ਇੱਕ ਦੋਸਤ ਨਿਸ਼ਾ ਨੂੰ ਭੇਜਿਆ l ਤਦ ਤਕ ਕਾਫੀ ਦੇਰ ਹੋ ਚੁੱਕੀ ਸੀ l ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਕੁੜੀ ਦੇ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ l ਐਸਐਸਪੀ ਬਰਨਾਲਾ ਹਰਜੀਤ ਸਿੰਘ ਦੱਸਿਆ ਕਿ ਕੁੜੀ ਦੀ ਮਾਂ ਦੇ ਬਿਆਨਾਂ ‘ਤੇ ਦੋਨੋਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ l

Related posts

ਇਸ ਡਾਕਟਰ ਦੇ ਬਣਾਏ ਨਿਊਡਲ-ਪਾਸਤੇ ਖਾਓ, 71 ਬਿਮਾਰੀਆਂ ਦੂਰ ਭਜਾਓ

htvteam

ਸ਼ੱਕੀ ਹਲਾਤਾਂ ਵਿੱਚ ਵਿਆਹੁਤਾ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਮਿਲੀ,,,,,,

htvteam

ਘਰਦੇ ਨੌਜਵਾਨ ਮੁੰਡੇ ਦੀ ਇਟਲੀ ‘ਚ ਮੌ -ਤ ਜਦੋਂ ਮੰਤਰੀ ਧਾਲੀਵਾਲ ਪਹੁੰਚੇ ਦੁੱਖ ਸਾਂਝਾ ਕਰਨ

htvteam

Leave a Comment