Htv Punjabi
Punjab

ਸ਼ੱਕੀ ਹਲਾਤਾਂ ਵਿੱਚ ਵਿਆਹੁਤਾ ਦੀ ਲਾਸ਼ ਘਰ ਦੀ ਛੱਤ ਨਾਲ ਲਟਕਦੀ ਮਿਲੀ,,,,,,

ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਦਾਬਾਵਾਲੀ ਵਿੱਚ ਉਸ ਵਕਤ ਸਨਸਨੀ ਫੈਲ ਗਈ ਜਦੋਂ 29 ਸਾਲਾਂ ਵਿਆਹੁਤਾ ਔਰਤ ਦੀ ਘਰ ਅੰਦਰ ਗਾਡਰ ਨਾਲ ਲਟਕਦੀ ਲਾਸ਼ ਮਿਲੀ ,,,,,ਮੌਕੇ ਉਤੇ ਪਹੁੰਚੇ ਮ੍ਰਿਤਕਾਂ ਦੇ ਪੇਕੇ ਪਰਿਵਾਰ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਉਤੇ ਦਾਜ ਮੰਗਣ ਦੇ ਆਰੋਪ ਲਗਾਉਂਦੇ ਹੋਏ ਵਿਆਹੁਤਾ ਦਾ ਕਤਲ ਕਰਕੇ ਲਾਸ਼ ਛੱਤ ਨਾਲ ਟੰਗਣ ਦੇ ਇਲਜ਼ਾਮ ਲਗਾਏ ,,,,ਇਤਲਾਹ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਤਫਤੀਸ਼ ਸ਼ੁਰੂ ਕਰਦੇ ਹੋਏ ਬਿਆਨਾਂ ਦੇ ਅਧਾਰ ਉਤੇ ਅਗਲੀ ਕਾਰਵਾਈ ਕਰਨ ਦੀ ਗੱਲ ਕਹੀ ਗਈ

ਮ੍ਰਿਤਕਾਂ ਰਾਜਵੰਤ ਕੌਰ ਦੇ ਭਰਾ ਸੁਰਜੀਤ ਸਿੰਘ ਅਤੇ ਪਿਤਾ ਵਸਣ ਸਿੰਘ ਨੇ ਦੱਸਿਆ ਕਿ ਰਾਜਵੰਤ ਕੌਰ ਵਿਆਹ ਤਿੰਨ ਸਾਲ ਪਹਿਲਾਂ ਦਾਬਾਵਾਲੀ ਦੇ ਰਹਿਣ ਵਾਲੇ ਰਵਿੰਦਰ ਸਿੰਘ ਨਾਲ ਹੋਇਆ ਸੀ ਮ੍ਰਿਤਕਾਂ ਦੇ ਇਕ ਸਾਲ ਦੀ ਇਕ ਵੀ ਬੇਟੀ ਹੈ ਲੇਕਿਨ ਵਿਆਹ ਤੋਂ ਬਾਅਦ ਮ੍ਰਿਤਕਾਂ ਦੇ ਸਹੁਰੇ ਪਰਿਵਾਰ ਵਲੋਂ ਅਤੇ ਪਤੀ ਵਲੋਂ ਦਾਜ ਨੂੰ ਲੈਕੇ ਹਮੇਸ਼ਾ ਹੀ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਪਹਿਲਾ ਵੀ ਕਈ ਵਾਰ ਝਗੜੇ ਹੋਏ ਅਤੇ ਰਾਜੀਨਾਮਾ ਕਰ ਰਾਜਵੰਤ ਨੂੰ ਵਾਪਿਸ ਸੋਹਰੇ ਭੇਜ ਦਿੰਦੇ ਰਹੇ ਲੇਕਿਨ ਅੱਜ ਜਦੋਂ ਅਸੀਂ ਆਪਣੀ ਬੇਟੀ ਨੂੰ ਮਿਲਣ ਆਏ ਤਾਂ ਦੇਖਿਆ ਕਿ ਸਾਡੀ ਬੇਟੀ ਦੀ ਲਾਸ਼ ਕਮਰੇ ਦੀ ਛੱਤ ਨਾਲ ਲਟਕ ਰਹੀ ਸੀ ਓਹਨਾ ਆਰੋਪ ਲਗਾਏ ਕੇ ਰਾਜਵੰਤ ਨੂੰ ਉਸਦੇ ਪਤੀ ਅਤੇ ਸੋਹਰੇ ਪਰਿਵਾਰ ਵਲੋਂ ਮਾਰ ਕੇ ਛੱਤ ਨਾਲ ਲਟਕਾਇਆ ਗਿਆ ਹੈ ਤਾਂਕਿ ਇਹ ਆਤਮਹੱਤਿਆ ਦਾ ਮਾਮਲਾ ਲਗੇ ਓਹਨਾ ਕਿਹਾ ਕਿ ਉਹਨਾਂ ਨੂੰ ਅਤੇ ਓਹਨਾ ਦੀ ਬੇਟੀ ਨੂੰ ਇਨਸਾਫ ਚਾਹੀਦਾ ਹੈ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ

ਘਟਨਾ ਦੀ ਇਤਲਾਹ ਮਿਲਦੇ ਹੀ ਮੌਕੇ ਉੱਤੇ ਪਹੁੰਚੇ ਸੰਬੰਧਿਤ ਥਾਣਾ ਦੇ ਐਸ ਐਚ ਓ ਅਮੋਲਕਦੀਪ ਸਿੰਘ ਨੇ ਘਟਨਾ ਬਾਰੇ ਦੱਸਦੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ,,,,,ਫਰਾਰ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਜਲਦ ਗਿਰਫ਼ਤਾਰ ਕੀਤਾ ਜਾਵੇਗਾ

Related posts

ਜੰਗਲੀ ਜੀਵ ਵਿਭਾਗ ਵਾਲੇ ਕਰਾਫਟ ਮੇਲੇ ਵਿੱਚ ਲੱਗੇ ਹੋਏ ਨੇ ਤੇ ਬਾਂਦਰ ਲੋਕਾਂ ਨੂੰ ਦੰਦੀਆਂ ਵੱਢ ਵੱਢ ਖਾ ਗਏ

Htv Punjabi

ਡੇਰਾ ਮੁਖੀ ਦੀ ਨਾਬਾਲਿਗ ਬੱਚੀ ਨਾਲ ਅਸ਼ਲੀਲ ਵੀਡੀਓ ਵਾਇਰਲ

htvteam

ਪਹਿਲਾਂ ਪੀਤੀ ਮਹਿੰਗੀ ਸ਼ਰਾਬ ਫੇਰ ਕੀਤਾ ਆਹ ਕਾਰਾ, ਦੇਖ ਕੇ ਘਰਦਿਆਂ ਦੇ ਹੋਸ਼ ਉੱਡੇ

Htv Punjabi