ਪਠਾਨਕੋਟ : ਪਠਾਨਕੋਟ ਦੇ ਇੱਕ ਪਿੰਡ ਵਿੱਚ ਕੁਝ ਲੋਕਾਂ ਨੇ ਸੌਂ ਰਹੇ ਪਰਿਵਾਰ ‘ਤੇ ਹਮਲਾ ਕਰ ਦਿੱਤਾ l ਮੁਲਜ਼ਮ ਖਿਡੌਣਾ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕੁੜੀ ਨੂੰ ਅਗਵਾ ਕਰਕੇ ਲੈ ਗਏ l ਇਸ ਹਮਲੇ ਵਿੱਚ ਪਰਿਵਾਰ ਦੇ ਦੋ ਮੈਂਬਰ ਜ਼ਖ਼ਮੀ ਵੀ ਹੋ ਗਏ l ਥਾਣਾ ਸਦਰ ਪੁਲਿਸ ਨੇ 10 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l ਪਹਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਨਾਲ ਉਨ੍ਹਾਂ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਅਤ ਰਾਜ਼ਨਾਮਾ ਕਰਨ ਦੇ ਲਈ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਸੀ l ਕੁੜੀ ਦਾ ਪਰਿਵਾਰ ਸਹਿਮਤ ਨਾ ਹੋਇਆ ਤਾਂ ਉਨ੍ਹਾਂ ਨੇ ਹਮਲਾ ਕਰ ਦਿੱਤਾ l ਕੁੜੀ ਦੈ ਪਿਤਾ ਨੇ ਦੱਸਿਆ ਕਿ ਪਿਛਲੇ ਸਾਲ ਅਪ੍ਰੈਲ ਵਿੱਚ ਪਿੰਡ ਡੀਡਾਂ ਸਾਸਿਆਂ ਨਿਵਾਸੀ ਸ਼ੇਰ ਅਲੀ, ਸ਼ਾਮੂ, ਗੁਲਾਮ ਹੁਸੈਨ ਅਤੇ ਅਲੀ ਨੇ ਉਨ੍ਹਾ ਦੀ ਦੋ ਕੁੜੀਆਂ ਨੂੰ ਅਗਵਾ ਕਰ ਦਿਆ ਸੀ l ਇੱਕ ਕੁੜੀ ਨੂੰ ਉਹ ਡਮਟਾਲ ਵਿੱਚ ਛੱਡ ਗਏ ਸਨ ਜਦਕਿ ਦੂਜੀ ਕੁੜੀ ਨੂੰ ਚੰਡੀਗੜ ਲੈ ਗਏ l ਜਿੱਥੇ ਉਨ੍ਹਾਂ ਨੇ ਕਮਰੇ ਵਿੱਚ ਮੌਲਵੀ ਬੁਲਾ ਕੇ ਜ਼ਬਰਦਸਤੀ ਸ਼ੇਰ ਅਲੀ ਨਾਲ ਨਿਕਾਹ ਕਰਵਾਇਆ ਅਤੇ ਫਿਰ ਸ਼ੇਰ ਅਲੀ ਨੇ ਕਈ ਦਿਨਾਂ ਤੱਕ ਉਸ ਦਾ ਸਰੀਰਿਕ ਸ਼ੋਸ਼ਣ ਕੀਤਾ l ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਤੇ ਤਿੰਨ ਮਹੀਨੇ ਬਾਅਦ ਮੁਲਜ਼ਮਾਂ ‘ਤੇ ਅਪਹਰਣ, ਕੁਕਰਮ, ਧੋਖਾਧੜੀ,ਸਾਜਿਸ਼ ਕਰਨ ਸਮੇਤ ਕਈ ਧਾਰਾਵਾਂ ਵਿੱਚ ਮਾਮਲਾ ਦਰਜ ਕੀਤਾ ਗਿਆ l ਹੁਣ ਮਾਮਲਾ ਕੋਰਟ ਵਿੱਚ ਹੈ ਅਤੇ ਮੁਲਜ਼ਮ ਰਾਜੀਨਾਮੇ ਦਾ ਦਬਾਅ ਬਣਾ ਰਹੇ ਹਨ l ਕਈ ਵਾਰ ਜਾਨ ਤੋਂ ਮਾਰਨ ਦੀ ਧਮਕੀਆਂ ਵੀ ਦੇ ਰਹੇ ਸਨ l ਹੁਣ ਬੁੱਧਵਾਰ ਰਾਤ ਸਵਾ ਬਾਰਾਂ ਵਜੇ ਮੁਲਜ਼ਮ ਹੋਰ ਛੇ ਅਣਪਛਾਤੇ ਲੋਕਾਂ ਦੇ ਨਾਲ ਆਏ ਅਤੇ ਉਨ੍ਹਾਂ ‘ਤੇ ਹਮਲਾ ਕੀਤਾ ਗਿਆ ਅਤੇ ਪਰਿਵਾਰ ਨੂੰ ਲਾਠੀਆਂ ਨਾਲ ਕੁੱਟਿਆ l
ਉਨ੍ਹਾਂ ਨੇ ਪਿਸਤੌਲ ਦਿਖਾ ਕੇ ਕੁੜੀ ਨੂੰ ਜ਼ਬਰਦਸਤੀ ਆਪਣੀ ਗੱਡੀ ਵਿੱਚ ਬਿਠਾ ਲਿਆ l ਰੌਲਾ ਸੁਣ ਕੇ ਪਿੰਡ ਦੇ ਲੋਕ ਇੱਕਠਾ ਹੋਏ ਤਾਂ ਮੁਲਜ਼ਮ ਕੁੜੀ ਨੂੰ ਲੈ ਕੇ ਫਰਾਰ ਹੋ ਗਏ l ਉਨ੍ਹਾਂ ਦਾ ਇੱਕ ਸਾਥੀ ਫੜਿਆ ਗਿਆ l ਉਸ ਨੂੰ ਲੋਕਾਂ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ l ਵੀਰਵਾਰ ਨੂੰ ਪਿੰਡ ਦੇ ਲੋਕ ਇੱਕਠਾ ਹੋਏ ਅਤੇ ਮੁਲਜ਼ਮਾਂ ਦੀ ਗ੍ਰਿਫਤਾਰੀ ਦੀ ਮੰਗ ਕਰਦੇ ਹੋਏ ਰੋਸ਼ ਪ੍ਰਦਰਸ਼ਨ ਕੀਤ l ਥਾਣਾ ਸਦਰ ਐਸਐਚਓ ਬਲਵਿੰਦ ਕੁਮਾਰ ਨੇ ਦੱਸਿਆ ਕਿ ਪਰਿਵਾਰ ਦੇ ਬਿਆਨ ਅਤੇ ਫੜੇ ਗਏ ਮੁਲਜ਼ਮ ਤੋਂ ਪੁੱਛਗਿਛ ਦੇ ਆਧਾਰ ‘ਤੇ 10 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ l ਫੜੇ ਗਏ ਮੁਲਜ਼ਮ ਤੋਂ ਮਿਲੀ ਪਿਸਤੋਲ ਨਕਲੀ ਸੀ l ਹਮਲਾਵਰਾਂ ਨੇ ਖਿਡੌਣਾ ਪਿਸਤੌਲ ਦਾ ਇਸਤੇਮਾਲ ਕੀਤਾ ਹੈ l ਜਾਂਚ ਜਾਰੀ ਹੈ, ਜਲਦ ਹੀ ਲੜਕੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ l
