Htv Punjabi
Punjab

ਬੇਰਹਿਮੀ ਨਾਲ ਕਰ ਦਿੱਤੀ ਪਤਨੀ ਦੀ ਹੱਤਿਆ, ਬੇਟੇ ਨੇ ਖੋਲਿਆ ਰਾਜ ਇਸ ਵਜ੍ਹਾ ਨਾਲ ਪਾਪਾ ਨੇ ਮਾਰਿਆ ਮੰਮੀ ਨੂੰ

ਕਪੂਰਥਲਾ : ਪਿੰਡ ਫੱਤੂਢੀਂਗਾ ਵਿੱਚ ਪਤੀ ਨੇ ਦੁਪਹਿਰ ਨੂੰ ਗੁੱਸੇ ਵਿੱਚ ਕਹੀ ਮਾਰ ਕੇ ਪਤਨੀ ਦੀ ਹੱਤਿਆ ਕਰ ਦਿੱਤੀ.ਮ੍ਰਿਤਕਾ ਦਾ ਮੁੰਡਾ ਨਸ਼ੇ ਦੇ ਲਈ ਪੈਸੇ ਨਾ ਦੇਣ ਨੂੰ ਦੱਸ ਰਿਹਾ ਵਾਰਦਾਤ ਦਾ ਕਾਰਨ l ਉੱਥੇ, ਥਾਣਾ ਫਤੂਢੀਂਗਾ ਦੇ ਐਸਐਚਓ ਦੇ ਅਨੁਸਾਰ ਰੋਟੀ ਨਾ ਦੇਣ ‘ਤੇ ਗੁੱਸੇ ਵਿੱਚ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ l ਫਿਲਹਾਲ ਫੱਤੂਢੀਂਗਾ ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਹੱਤਿਆ ਦੇ ਮਾਮਲੇ ਵਿੱਚ ਅਲੱਗ ਅਲੱਗ ਬਿਆਨ ਵਾਰਦਾਤ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਰਹੇ ਹਨ l ਮੰਗਲ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪ੍ਰੇਮ ਸਿੰਘ ਨਸ਼ੇ ਦਾ ਆਦੀ ਹੈ l ਉਹ ਅਕਸਰ ਨਸ਼ੇ ਦੀ ਹਾਲਤ ਵਿੱਚ ਪਰਿਵਾਰਿਕ ਮੈਂਬਰਾਂ ਦੇ ਨਾਲ ਬਿਨਾਂ ਕਿਸੀ ਕਾਰਨ ਲੜਾਈ ਝਗੜਾ ਕਰਦਾ ਰਹਿੰਦਾ ਹੈ l ਵੀਰਵਾਰ ਨੂੰ ਦੁਪਹਿਰ ਦੋ ਵਜੇ ਉਸ ਦੀ ਮਾਤਾ ਬਿਮਲਾ ਘਰ ਵਿੱਚ ਇੱਕਲੀ ਸੀ l ਉਸ ਦਾ ਪਿਤਾ ਪ੍ਰੇਮ ਸਿੰਘ ਘਰ ਆਇਆ ਅਤੇ ਉਸ ਦੀ ਮਾਂ ਤੋਂ ਨਸ਼ਾ ਕਰਨ ਲਈ ਪੈਸੇ ਮੰਗਣ ਲੱਗ ਪਿਆ l
ਜਦ ਉਸ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਕੋਲ ਰੱਖੀ ਕਹੀ ਨਾਲ ਉਸ ਨੂੰ ਮਾਰਿਆ, ਨਿਸ਼ਾਨਾ ਉਸ ਦੀ ਗਰਦਨ ‘ਤੇ ਲੱਗਾ l ਘਟਨਾ ਦੇ ਬਾਅਦ ਉਸ ਦਾ ਪਿਤਾ ਪ੍ਰੇਮ ਸਿੰਘ ਮੌਕੇ ਤੋਂ ਫਰਾਰ ਹੋ ਗਿਆ l ਗੰਭੀਰ ਰੂਪ ਵਿੱਚ ਜ਼ਖ਼ਮੀ ਬਿਮਲਾ ਨੂੰ ਰਿਸ਼ਤੇਦਾਰਾਂ ਨੇ ਤੁਰੰਤ ਇਲਾਜ ਦੇ ਲਈ ਸਿਵਿਲ ਹਸਪਤਾਲ ਦਾਖਲ ਕਰਵਾਇਆ l ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ l ਜਦਕਿ ਥਾਣਾ ਫੱਤੂਢੀਂਗਾ ਦੇ ਐਸਐਚਓ ਚੰਨਣ ਸਿੰਘ ਹੱਤਿਆ ਵਜ੍ਹਾ ਕੁਝ ਹੋਰ ਹੀ ਦੱਸ ਰਹੇ ਹਨ l ਐਸਐਚਓ ਦੇ ਅਨੁਸਾਰ ਪ੍ਰੇਮ ਸਿੰਘ ਨੇ ਦੁਪਹਿਰ ਨੂੰ ਆਪਣੀ ਪਤਨੀ ਤੋਂ ਰੋਟੀ ਮੰਗੀ, ਉਸ ਸਮੇਂ ਉਸ ਦੀ ਪਤਨੀ ਬਿਮਲਾ ਭਾਂਡੇ ਮਾਂਜ ਰਹੀ ਸੀ l ਬਿਮਲਾ ਨੇ ਬਰਤਨ ਮਾਂਜਣ ਤੋਂ ਬਾਅਦ ਰੋਟੀ ਦੇਣ ਦੀ ਗੱਲ ਕਹੀ ਤਾਂ ਇਸ ‘ਤੇ ਪ੍ਰੇਮ ਸਿੰਘ ਨੂੰ ਗੁੱਸਾ ਆ ਗਿਆ ਅਤੇ ਉਸ ਦੇ ਕੋਲ ਰੱਖੀ ਕਹੀ ਉਸ ਦੇ ਮਾਰ ਦਿੱਤੀ l ਜਿਸ ਨਾਲ ਉਹ ਜ਼ਖ਼ਮੀ ਹੋ ਗਈ l ਐਸਐਚਓ ਨੇ ਕਿਹਾ ਕਿ ਨਸ਼ੇ ਦੇ ਲਈ ਪੈਸੇ ਮੰਗਣ ਵਾਲੀ ਗੱਲ ਸਾਹਮਣੇ ਨਹੀਂ ਆਈ ਹੈ l ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਜਲਦ ਹੀ ਸਾਰਾ ਮਾਮਲਾ ਸਾਫ ਹੋ ਜਾਵੇਗਾ l ਸਿਵਿਲ ਹਸਪਤਾਲ ਦੇ ਡਿਊਟੀ ਡਾਕਟਰ ਨੇ ਲਾਸ਼ ਨੂੰ ਮੋਰਚਰੀ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ ਹੈ l

Related posts

ਦੁੱਧ ‘ਚ ਪਾਓ ਆਹ ਚੀਜ਼ ਲਿਆਉ ਵਧੀਆ ਨੀਂਦ

htvteam

ਜੇਕਰ ਤੁਹਾਨੂੰ ਵੀ ਚੜ੍ਹ ਰਿਹਾ ਬਾਰ ਬਾਰ ਬੁਖ਼ਾਰ, ਭੱਖਦਾ ਪੂਰਾ ਸਰੀਰ ਤਾਂ ਇਸਨੂੰ ਇਗਨੋਰ ਨਾ ਕਰੋ ਸਮਝੋ ਤੁਹਾਨੂੰ ਹੋ ਗਈ

htvteam

ਐਨਕ ਖਰੀਦਣ ਸਮੇਂ ਖੁੱਲੀ ਕਿਸਮਤ, ਬਣਿਆ ਕਰੋੜਪਤੀ !

htvteam

Leave a Comment