Htv Punjabi
Punjab

ਨਸ਼ੇ ਦੇ ਟੀਕੇ ਲਾ ਕੇ ਬੱਚੀ ਨਾਲ ਕਰਦਾ ਸੀ ਕੁਕਰਮ, ਹੁਣ ਕੱਟੂਗਾ ਸਾਰੀ ਉਮਰ ਜੇਲ੍ਹ ਵਿੱਚ

ਹੁਸ਼ਿਆਰਪੁਰ : ਜ਼ਿਲ੍ਹਾ ਵਧੀਕ ਅਤੇ ਸ਼ੈਸ਼ਨ ਜੱਜ ਨੀਲਮ ਅਰੋੜਾ ਦੀ ਅਦਾਲਤ ਨੇ 10 ਸਾਲਾ ਨਬਾਲਿਗ ਸਕੂਲੀ ਵਿਦਿਆਰਥਣ ਨੂੰ ਨਸ਼ੀਲੇ ਟੀਕੇ ਲਾ ਕੇ ਛੇੜਛਾੜ, ਅਸ਼ਲੀਲ ਹਰਕਤਾਂ, ਧਮਕੀ ਦੇ ਅਤੇ ਕੁਕਰਮ ਕਰਨ ‘ਤੇ ਅਜੀਤ ਕੁਮਾਰ ਉਰਫ ਜੀਤਾ ਨਿਵਾਸੀ ਪਿੰਡ ਹਲੇੜ ਨੂੰ ਕੈਦ ਦੇ ਨਾਲ ਜ਼ੁਰਮਾਨਾ ਅਦਾ ਕਰਨ ਦੀ ਸਜ਼ਾ ਸੁਣਾਈ ਹੈ l ਅਦਾਲਤ ਨੇ ਧਾਰਾ 376 ਵਿੱਚ ਦੋਸ਼ੀ ਨੂੰ 20 ਸਾਲ ਦੀ ਕੈਦ ਅਤੇ 25 ਹਜ਼ਾਰ ਰੁਪਏ ਜ਼ੁਰਮਾਨਾ, 354 ਬੀ ਵਿੱਚ 7 ਸਾਲ ਦੀ ਕੈਦ ਦੇ ਨਾਲ 25 ਹਜ਼ਾਰ ਰੁਪਏ ਜ਼ੁਰਮਾਨਾ,ਧਾਰਾ 328 ਵਿੱਚ 10 ਸਾਲ ਦੀ ਕੈਦ ਅਤੇ 20 ਹਜ਼ਾਰ ਰੁਪਏ ਜ਼ੁਰਮਾਨਾ, ਧਾਰਾ 506 ਵਿੱਚ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨਾ ਅਤੇ 77 ਜੁਵੇਨਾਈਲ ਜਸਟਿਸ ਐਕਟ ਵਿੱਚ 7 ਸਾਲ ਦੀ ਕੈਦ ਅਤੇ 5 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ l
ਅਦਾਲਤ ਨੇ ਕੈਦ ਦੇ ਦੌਰਾਨ ਸਾਰੀਆਂ ਸਜ਼ਾਵਾਂ ਇੱਕੋ ਵਾਰ ਚਲਾਉਣ ਦੇ ਹੁਕਮ ਦਿੱਤੇ ਹਨ l ਤਲਵਾੜਾ ਥਾਣੇ ਦੇ ਅਧੀਨ ਆਉਂਦੇ ਇੱਕ ਪਿੰਡ ਦੀ ਰਹਿਣ ਵਾਲੀ 10 ਸਾਲਾ ਵਿਦਿਆਰਥਣ ਨੂੰ ਮੁਲਜ਼ਮ ਅਜੀਤ ਕੁਮਾਰ ਬਹਲਾ ਫੁਸਲਾ ਕੇ ਪਿੰਡ ਦੇ ਬਾਹਰ ਸੁੰਨਸਾਨ ਜਗ੍ਹਾ ‘ਤੇ ਲੈ ਜਾ ਕੇ ਅਸ਼ਲੀਲ ਹਰਕਤਾਂ ਕਰਦੇ ਹੋਏ ਕੁਕਰਮ ਦੀ ਕੋਸ਼ਿਸ਼ ਕਰਨ ਲੱਗਾ l ਜਦ ਬੱਚ ਰੋਣ ਲੱਗੀ ਤਾਂ ਮੁਲਜ਼ਮ ਨੇ ਨਸ਼ੀਲਾ ਟੀਕਾ ਲਾ ਕੇ ਬੱਚੀ ਨੂੰ ਬੇਹੋਸ਼ ਕਰ ਦਿੰਦਾ ਸੀ l ਇੱਕ ਦਿਨ ਬੱਚੀ ਦੀ ਹਾਲਤ ਖਰਾਬ ਦੇਖ ਜਦ ਮਾਂ ਨੇ ਪੁੱਛਿਆ ਤਾਂ ਬੱਚੀ ਨੇ ਸਾਰੀ ਗੱਲਾਂ ਮਾਂ ਨੂੰ ਦੱਸ ਦਿੱਤੀਆਂ l ਬੱਚੀ ਨਾਲ ਜ਼ੁਲਮ ਦੀ ਗੱਲ ਸੁਣਨ ਤੋਂ ਬਾਅਦ ਬੱਚੀ ਦੀ ਮਾਂ 23 ਜਨਵਰੀ 2019 ਨੂੰ ਥਾਣਾ ਤਲਵਾੜਾ ਪਹੁੰਚ ਪੁਲਿਸ ਅਧਿਕਾਰੀਆਂ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ l ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਮੁਲਜ਼ਮ ਅਜੀਤ ਕੁਮਾਰ ਉਰਫ ਜੀਤਾ ਨਿਵਾਸੀ ਪਿੰਡ ਹਲੇੜ ਦੇ ਖਿਲਾਫ ਅਲੱਗ ਅਲੱਗ ਧਾਰਾਵਾਂ ਦੇ ਅਧੀਨ ਕੇਸ ਦਰਜ ਕਰ ਕੇ ਅਗਲੇ ਹੀ ਦਿਨ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਨੂੰ ਅਦਾਲਤ ਨੇ ਵੀਰਵਾਰ ਨੂੰ ਸਜ਼ਾ ਸੁਣਾਈ ਹੈ l

Related posts

ਡਾਕੀਏ ਨੇ ਗਲਤ ਪਤੇ ‘ਤੇ ਦਿੱਤੀ ਚੈੱਕਬੁੱਕ, ਦੋ ਲੱਖ ਦੀ ਹੇਰਾਫੇਰੀ

Htv Punjabi

ਕਿਸੇ ਵੱਲ ਐਵੇਂ ਅੱਖਾਂ ਨਾ ਕੱਢਿਆ ਕਰੋ,ਆਹ ਦੇਖਲੋ ਐਵੇ ਵੀ ਹੋ ਜਾਂਦਾ ਕਦੇ ਕਦੇ

htvteam

ਖ਼ੇਤਾਂ ‘ਚ ਲਿਜਾ ਫੇਰੀ ਵਾਲੇ ਨਾਲ ਹੀ ਟੱਪ ਦਿੱਤੀਆਂ ਹੱਦਾਂ

htvteam

Leave a Comment