Htv Punjabi
Punjab

ਮੰਡੀ ਗੋਬਿੰਦਗੜ ਦੀ ਫਰਨੇਸ ਇਕਾਈ ਵਿੱਚ ਧਮਾਕਾ, 6 ਮਜ਼ਦੂਰ ਝੁਲਸੇ, ਇੱਕ ਦੀ ਮੌਤ

ਫਤਿਹਗੜ੍ਹ ਸਾਹਿਬ : ਅਮਲੋਹ ਦੇ ਪਿੰਡ ਸਲਾਨੀ ਦੇ ਨਜ਼ਦੀਕ ਇੱਕ ਲੋਹਾ ਪਿਲਾਉਣ ਵਾਲੀ ਫਰਨੇਸ ਇਕਾਈ ਵਿੱਚ ਬੀਤੀ ਦੇਰ ਰਾਤ ਧਮਾਕਾ ਹੋਣ ਦੇ ਕਾਰਨ 6 ਮਜ਼ਦੂਰ ਝੁਲਸ ਗਏ l ਇਨ੍ਹਾਂ ਵਿੱਚੋਂ ਇੱਕ ਮਜ਼ਦੂਰ ਨੇ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ l ਮ੍ਰਿਤਕ ਦੀ ਪਹਿਚਾਣ ਰਾਮਜੀ ਲਾਲ ਦੇ ਰੂਪ ਵਿੱਚ ਹੋਈ ਹੈ l ਜਦ ਕਿ ਅਮਲੋਹ ਹਸਪਤਾਲ ਵਿੱਚ ਭਰਤੀ ਦੋ ਮਜ਼ਦੂਰਾ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ l
ਉੱਥੇ ਹੀ ਦੋ ਮਜ਼ਦੂਰ ਪਟਿਆਲਾ ਦੇ ਰਾਜਿੰਦਰਾ ਹੋਪਤਾਲ ਅਤੇ ਇੱਕ ਮਜ਼ਦੂਰ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿ l ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ.ਇਸ ਦੁਰਘਟਨਾ ਦੇ ਬਾਰੇ ਵਿੱਚ ਅਮਲੋਹ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਅਤੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ l ਮ੍ਰਿਤਕ ਦੀ ਪਹਿਚਾਣ ਰਾਮਜੀ ਲਾਲ ਪੁੱਤਰ ਹੀਰਾ ਲਾਲ ਨਿਵਾਸੀ ਅਮਲੋਹ ਦੇ ਤੌਰ ਤੇ ਹੋਈ l
ਜ਼ਖ਼ਮੀਆਂ ਦੀ ਪਹਿਚਾਣ ਡੋਕਾ ਮੇਹਤੋਂ ਪੁੱਤਰ ਧੀਰਜ ਮੇਹਤੋਂ, ਲਕਸ਼ਮੀ ਨਾਰਾਇਣ ਪੁੱਤਰ ਰਾਮਚੰਦ, ਰਾਜਕੁਮਾਰ ਪੁੱਤਰ ਧੀਰ ਮੰਡਲ, ਦਿਲਖੁਸ਼ ਪੁੱਤਰ ਰਾਜਨ ਮੰਡਲ, ਰਾਜੇਸ਼ ਪੁੱਤਰ ਰਮਜਨ ਮੰਡਲ ਦੇ ਰੂਪ ਵਿੱਚ ਹੋਈ ਹੈ l ਸਾਰੇ ਮਜ਼ਦੂਰ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਹਨ ਅਤੇ ਇੱਥੇ ਰਹਿ ਕੇ ਮਜ਼ਦੂਰੀ ਕਰਦੇ ਸਨ l ਦੱਸਿਆ ਜਾ ਰਿਹਾ ਹੈ ਕਿ ਲੋਹਾ ਇਕਾਈ ਵਿੱਚ ਹਾਦਸਾ ਭੱਟੀ ਵਿੱਚ ਸ਼ੌਕਰ ਨੁਮਾ ਵਸਤੂ ਦੇ ਆਉਣ ਕਾਰਨ ਹੋਇਆ l ਦੱਸ ਦਈਏ ਕਿ ਲੋਹਾ ਨਗਰੀ ਮੰਡੀ ਗੋਬਿੰਦਗੜ ਵਿੱਚ ਅਜਿਹੇ ਹਾਦਸੇ ਪਹਿਲਾਂ ਵੀ ਹੋ ਚੁੱਕੇ ਹਨ l

Related posts

ਫੌਜ ‘ਚ ਗਿਆ ਹੋਇਆ ਸੀ ਫੌਜੀ , ਪਿੱਛੋਂ ਘਰ ਫੌਜਣ ਨਾਲ ਹੋਇਆ ਗ-ਲਤ ਕੰ-ਮ !

htvteam

ਚਿਲਗੋਜ਼ਾ ਤੇ ਨਾਰੀਅਲ ਪਾਣੀ ਇੱਕਠੇ ਪੀਣ ਦਾ ਕੀ ਹੋਏਗਾ ਫਾਇਦਾ

htvteam

ਪੋਤੇ ਪੋਤੀਆਂ ਵਾਲੀ ਉਮਰ ਚ ਬੇਬੇ ਬਾਪੂ ਆਹ ਕੀ ਕਰ ਬੈਠੇ

htvteam

Leave a Comment