ਲੁਧਿਆਣਾ : ਕਨਾਲ ਰੋਡ ਸਾਊਥ ਸਿਟੀ ਵਿੱਚ ਨਿਰਮਾਣਅਧੀਨ ਹੋਟਲ ਦੇ ਚਪੜਾਸੀ ਅਤੇ ਇਲੈਕਟ੍ਰੀਸ਼ੀਅਨ ਨੇ ਮਿਲ ਕੇ ਉੱਥੋਂ 5 ਲੱਖ ਰੁਪਏ ਦਾ ਸਮਾਨ ਚੋਰੀ ਕਰ ਲਿਆ l ਚੋਰੀ ਦਾ ਰਾਜ਼ ਤਦ ਖੁੱਲਿਆ ਜਦ ਦੋਨਾਂ ਦੇ ਵਿੱਚ ਚੋਰੀ ਦੇ ਸਮਾਨ ਨੂੰ ਲੈ ਕੇ ਝਗੜਾ ਹੋ ਗਿਆ l ਥਾਣਾ ਪੀਏਯੂ ਪੁਲਿਸ ਨੇ ਦੋਨਾਂ ਦੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ l
ਏਐਸਆਈ ਰਿਚਰਡ ਮਸੀਹ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਹਿਚਾਣ ਦੁਗਰੀ ਦੇ ਭਾਈ ਹਿੰਮਤ ਸਿੰਘ ਨਗਰ ਨਿਵਾਸੀ ਅਮਨਜੋਤ ਸਿੰਘ ਅਤੇ ਸਾਊਥ ਸਿਟੀ ਨਿਵਾਸੀ ਸੁਭਾਸ਼ ਦੇ ਰੂਪ ਵਿੱਚ ਹੋਈ ਹੈ l ਪੁਲਿਸ ਨੇ ਮਾਡਲ ਟਾਊਨ ਨਿਵਾਸੀ ਤੇਜਿੰਦਰਪਾਲ ਸਿੰਘ ਦੀ ਸ਼ਿਕਾਇਤ ‘ਤੇ ਉਨ੍ਹਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ l ਤੇਜਿੰਦਰ ਨੇ ਦੱਸਿਆ ਕਿ ਸਾਊਥ ਸਿਟੀ ਇਲਾਕੇ ਵਿੱਚ ਉਸ ਦਾ ਆਪਣਾ ਪੰਜਾਬ ਹੋਮਸ ਹੋਟਲ ਬਣ ਰਿਹਾ ਹੈ l ਉੱਥੇ ਅਮਨਜੋਤ ਬਿਜਲੀ ਦੇ ਕੰਮ ਲਈ ਰੱਖਿਆ ਹੋਇਆ ਅਤੇ ਸੁਭਾਸ਼ ਚਪੜਾਸੀ ਹੈ l 7 ਦਸੰਬਰ ਨੂੰ ਜਦੋਂ ਉਸ ਨੇ ਗੋਦਾਮ ਚੈਕ ਕੀਤਾ ਤਾਂ ਪਤਾ ਲੱਗਿਆ ਕਿ ਦੋਨਾਂ ਨੇ ਉੱਥੋਂ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰ ਲਿਆ l ਮੁਲਜ਼ਮ ਉੱਥੇ ਪਿਆ ਡੀਜੇ ਦਾ ਸਮਾਨ, ਐਲਈਡੀ ਲਾਈਟਸ, ਮਿਕਸਰ, ਕੈਮਰਿਆਂ ਸਮੇਤ ਹੋਰ ਸਮਾਨ ਚੋਰੀ ਕਰਕੇ ਲੈ ਗਏ l ਇਸ ਗੱਲ ਦਾ ਉਦੋਂ ਪਤਾ ਲੱਗਿਆ, ਜਦੋਂ ਦੋਨਾਂ ਦੇ ਵਿੱਚ ਚੋਰੀ ਦੇ ਸਮਾਨ ਨੂੰ ਲੈ ਕੇ ਝਗੜਾ ਹੋ ਗਿਆ ਤੇ ਚਪੜਾਸੀ ਸੁਭਾਸ਼ ਨੇ ਉਨ੍ਹਾਂ ਨੂੰ ਸ਼ਿਕਾਇਤ ਕਰ ਦਿੱਤੀ l
ਦੋਨਾਂ ਤੋਂ ਪੁੱਛਗਿਛ ਦੇ ਬਾਅਦ ਪਤਾ ਲੱਗਿਆ ਕਿ ਚੋਰੀ ਵਿੱਚ ਦੋਨਾਂ ਦਾ ਹੀ ਹੱਥ ਹੈ l ਪੁਲਿਸ ਦੀ ਜਾਂਚ ਦੇ ਦੌਰਾਨ ਫਰਾਰ ਹੋ ਗਏ l ਰਿਚਰਡ ਨੇ ਕਿਹਾ ਕਿ ਮੁਲਜ਼ਮਾਂ ਦੀ ਤਲਾਸ਼ ਵਿੱਚ ਰੇਡ ਕੀਤੀ ਜਾ ਰਹੀ ਹੈ l ਜਲਦ ਹੀ ਉਨ੍ਹਾਂ ਨੂੰ ਕਾਬੂ ਕਰ ਲਿਆ ਜਾਵੇਗਾ l
