Htv Punjabi
Punjab Video

ਸੁਨੱਖੀ ਜਨਾਨੀ ‘ਤੇ ਸ਼ੱਕ ਨੇ ਬੰਦਾ ਬਣਾ’ਤਾ ਜਮਦੂਤ; 10 ਮਹੀਨਿਆਂ ਦੀ ਬੱਚੀ ਨਾਲ ਟੱਪ ਗਿਆ ਹੱਦਾਂ

ਪੁਲਿਸ ਦੇ ਆਹਲਾ ਅਫ਼ਸਰ ਦੇ ਦਫਤਰ ਮੂਹਰੇ ਗੱਡੀ ‘ਚ ਲਾਸ਼ ਰੱਖ ਰੋਸ ਮੁਜ਼ਾਹਰਾ ਕਰ ਰਹੇ ਇਹ ਲੋਕ | ਇਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਉਸ ਵਹਿਸ਼ੀ ਦਰਿੰਦੇ ਨੂੰ ਪੁਲਿਸ ਗਿਰਫ਼ਤਾਰ ਨਹੀਂ ਕਰ ਲੈਂਦੀ ਉਹ ਉਸ ਮੁਜ਼ਾਹਰਾ ਜਾਰੀ ਰੱਖਣਗੇ | ਇਹ ਲਾਸ਼ ਓਸੇ ਹੀ ਔਰਤ ਦੀ ਹੈ, ਜਿਸਦੇ ਘਰਵਾਲੇ ਨੇ ਇਸਤੇ ਸ਼ੱਕ ਕਰਦਿਆਂ ਨਾ ਸਿਰਫ ਇਸ ਨਾਲ ਬਲਕਿ ਆਪਣੀ 10 ਮਹੀਨਿਆਂ ਦੀ ਮਾਸੂਮ ਬੱਚੀ ਨਾਲ ਵੀ ਮਨੁੱਖਤਾ ਦੀਆਂ ਸਾਰੀਆਂ ਹੱਦਾਂ ਟੱਪ ਕੇ ਜੋ ਖੌਫਨਾਕ ਤੇ ਸ਼ਰਮਨਾਕ ਕਰਤੂਤ ਕੀਤੀ ਹੈ ਉਸਨੂੰ ਜਾਣ ਕੇ ਇੱਕ ਸ਼ੈਤਾਨ ਵੀ ਕੰਭ ਜਾਵੇਗਾ | ਉਸ ਵਹਿਸ਼ੀ ਨੇ ਆਪਣੀ ਜਵਾਨ ਘਰਵਾਲੀ ਦੇ ਨਾਲ ਨਾਲ ਧੀ ਨੂੰ ਵੀ ਆਪਣੇ ਹੱਥੀਂ ਅਜਿਹੇ ਤਸੀਹੇ ਦਿੱਤੇ ਕਿ ਉਹ ਮੱਛੀ ਵਾਂਙ ਤੜਫਦੀ ਰਹੀ | ਪਰ ਉਸ ਪਾਪੀ ਨੂੰ ਤਰਸ ਨਹੀਂ ਆਇਆ | ਉਸ ਨੇ ਦੋਵਾਂ ਦਾ ਅਜਿਹਾ ਹਾਲ ਕੀਤੇ ਹੈ ਕਿ ਉਹ ਖੌਫਨਾਕ ਵੀਡੀਓ ਅਸੀਂ ਤੁਹਾਨੂੰ ਵਿਖਾ ਵੀ ਨਹੀਂ ਸਕਾਂਗੇ |

ਮਾਮਲਾ ਹੈ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਸਰਹਿੰਦ ਦਾ, ਜਿੱਥੇ 4 ਸਾਲ ਪਹਿਲਾਂ ਬਰਨਾਲਾ ਦੀ ਰਹਿਣ ਵਾਲੀ ਮੋਨਿਕਾ ਦਾ ਵਿਆਹ ਜਸਵਿੰਦਰ ਸਿੰਘ @ ਬੰਟੀ ਨਾਂ ਦੇ ਵਿਅਕਤੀ ਨਾਲ ਹੋਇਆ ਸੀ | ਇਹਨਾਂ ਦੀ 10 ਮਹੀਨੇ ਦੀ ਇੱਕ ਬੇਟੀ ਨਿਸ਼ਾ ਵੀ ਹੈ । ਮੋਨਿਕਾ ਦੇ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਜਸਵਿੰਦਰ ਸਿੰਘ ਅਕਸਰ ਹੀ ਮੇਰੀ ਭੈਣ ਮੋਨਿਕਾ ਦੇ ਚਾਲ ਚੱਲਣ ਪਰ ਸ਼ੱਕ ਕਰਦਾ ਤੇ ਨਸ਼ਾ ਕਰਕੇ ਉਸ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ। 8 ਅਪ੍ਰੈਲ ਨੂੰ ਨਸ਼ੇ ਦੀ ਹਾਲਤ ‘ਚ ਜਸਵਿੰਦਰ ਸਿੰਘ @ ਬੰਟੀ ਨੇ ਮੋਨਿਕਾ ਅਤੇ 10 ਮਹੀਨਿਆਂ ਦੀ ਬੱਚੀ ਨਿਸ਼ਾ ਤੇ ਪੈਟ੍ਰੋਲ ਪਾ ਅੱਗ ਦੇ ਹਵਾਲੇ ਕਰ ਦਿੱਤਾ |

Related posts

ਹਰ ਚਾਅ ਹੋਏਗਾ ਪੂਰਾ ਸੁਣੋ ਕਮਾਲ ਦੀਆਂ ਗੱਲਾਂ SNO Harmeet Kaur

htvteam

ਸਿਗਰੇਟ ਲਿਆਉਣ ਦੇ ਬਹਾਨੇ ਨੌਜਵਾਨ ਨੇ ਬੱਚੇ ਨਾਲ ਕਰ’ਤਾ ਧੱਕਾ

htvteam

ਰੇਲਵੇ ਸਟੇਸ਼ਨ ਤੇ ਸੋ ਗਏ ਮਾਪੇ ਤਾਂ ਫਿਰ ਬੱਚੇ ਨਾਲ ਕੀ….

htvteam