ਮਮਦੋਟ : ਬਾਰਡਰ ‘ਤੇ ਸੀਆਈਏ ਅਤੇ ਬੀਐਸਐਫ ਦੇ ਜਵਾਨਾਂ ਨੇ ਸਰਚ ਅਭਿਆਨ ਚਲਾ ਕੇ ਦੋ ਥਾਵਾਂ ਤੋਂ 2 ਕਿਲੋ 895 ਗ੍ਰਾਮ ਹੈਰੋਇਨ ਫੜੀ l ਸੀਆਈਏ ਦੇ ਏਐਸਆਈ ਮੰਗਲ ਸਿੰਘ ਨੂੰ ਇੱਕ ਮੁਖਬਿਰ ਨੂੰ ਸੂਚਨਾ ਦਿੱਤੀ ਕਿ ਬੀਐਸਐਫ ਦੀ ਚੈਕ ਪੋਸਟ ਡੀਆਰਡਿਨਾਥ ਦੇ ਖੇਤਰ ਵਿੱਚ ਪਾਕਿ ਤਸਕਰ ਹੈਰੋਇਨ ਦੀ ਖੇਪ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ l ਸੂਚਨਾ ਮਿਲਣ ‘ਤੇ ਪੁਲਿਸ ਅਤੇ ਬੀਐਸਐਫ ਦੇ ਅਧਿਕਾਰੀਆਂ ਨੇ 124 ਬਟਾਲੀਅਨ ਦੇ ਅਧੀਨ ਆਂਦੀ ਚੈਕ ਪੋਸਟ ਵਿੱਚ ਸਰਚ ਅਭਿਆਨ ਚਲਾਇਆ l ਇਸ ਦੌਰਾਨ ਕੰਡੀਲੀ ਤਾਰ ਦੇ ਪਾਰ ਇੱਕ ਖੇਤ ਵਿੱਚ ਦੱਬੀ ਹੋਈ ਕੋਲਡ ਡਰਿੰਕ ਦੀ ਬੋਤਲ ਹੈਰੋਇਨ ਮਿਲੀ l ਜਿਸ ਦਾ ਵਜਨ ਇੱਕ ਕਿਲੋ 895 ਗਰਾਮ ਪਾਇਆ ਗਿਆ l ਪੁਲਿਸ ਨੇ ਅਣਪਛਾਤੇ ਵਿਅਕਤੀ ਦੇ ਖਿਲਾਫ ਐਨਡੀਪੀਸੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ l ਉੱਥੇ, ਦੂਜੇ ਪਾਸੇ 136 ਬਟਾਲੀਅਨ ਦੇ ਜਵਾਨਾਂ ਨੇ ਚੈਕ ਪੋਸਟ ਨਿਊ ਮੁਹੰਮਦੀ ਵਾਲਾ ਦੇ ਏਰੀਆ ਤੋਂ ਇੱਕ ਕਿਲੋ ਹੈਰੋਇਨ ਬਰਾਮਦ ਕੀਤੀ ਹੈ l ਸੁਰੱਖਿਆ ਬਲਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਜਵਾਨ ਗਸ਼ਤ ਕਰ ਰਹੇ ਸਨ ਤਾਂ ਕੁਝ ਸੁੱਟੇ ਜਾਣ ਦੀ ਆਵਾਜ਼ ਸੁਣਾਈ ਦਿੱਤੀ l ਇਸ ਦੇ ਬਾਅਦ ਸਰਚ ਅਭਿਆਨ ਚਲਾਇਆ ਤਾਂ ਜ਼ੁਰਾਬ ਵਿੱਚੋਂ ਇੱਕ ਪੈਕੇਟ ਹੈਰੋਇਨ ਮਿਲੀ l ਜਵਾਨਾਂ ਨੇ ਦੱਸਿਆ ਕਿ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੈਰੋਈਨ ਦੀ ਇਸ ਤਸਕਰੀ ਵਿੱਚ ਕਿਸ ਭਾਰਤੀ ਤਸਕਰ ਦਾ ਹੱਥ ਹੈ l
