Htv Punjabi
Punjab

ਨਾਬਾਲਿਗ ਧੀਆਂ ਨਾਲ ਕੁਕਰਮ ਤੋਂ ਦੁਖੀ ਪਿਤਾ ਨੇ ਟਰੇਨ ਦੇ ਅੱਗੇ ਕੁੱਦ ਕੇ ਦਿੱਤੀ ਜਾਨ

ਬਠਿੰਡਾ : ਜ਼ਿਲ੍ਹੇ ਦੇ ਇੱਕ ਪਿੰਡ ਦੀ ਦੋ ਨਾਬਾਲਿਗ ਕੁੜੀਆਂ ਦੇ ਨਾਲ ਹੋਏ ਕੁਕਰਮ ਤੋਂ ਦੁਖੀ ਪਿਤਾ ਨੇ ਟਰੇਨ ਦੇ ਅੱਗੇ ਕੁੱਦ ਕੇ ਆਤਮਹੱਤਿਆ ਕਰ ਲਈ l ਜੀਆਰਪੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l ਦੱਸ ਦਈਏ ਕਿ ਦੋ ਸਕੀਆਂ ਭੈਣਾਂ ਨੂੰ ਚਾਰ ਲੋਕ 26 ਜਨਵਰੀ ਨੂੰ ਬਹਿਲਾ ਫੁਸਲਾ ਕੇ ਕਰ ਲੈ ਗਏ ਅਤੇ ਕੁਕਰਮ ਕੀਤਾ l ਦੋਨਾਂ ਭੈਣਾਂ ਕਿਸੀ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਤੋਂ ਬੱਚ ਕੇ ਘਰ ਵਾਪਸ ਆਈ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ l ਪੁਲਿਸ ਨੇ 31 ਜਨਵਰੀ ਨੂੰ ਅੰਮ੍ਰਿਤਪਾਲ ਸਿੰਘ, ਉਸ ਦੇ ਪਿਤਾ ਮੰਗਾ ਸਿੰਘ ਵਾਸੀ ਤਿਓਣਾ, ਜਸਵਿੰਦਰ ਸਿੰਘ ਅਤੇ ਦਿਆਲ ਸਿੰਘ ਵਾਸੀ ਪਿੰਡ ਭਵਾਨਗੜ ਦੇ ਖਿਲਾਫ ਪਾਕਸੋ ਐਕਟ ਦੇ ਤਹਿਤ ਕੇਸ ਦਰਜ ਕੀਤਾ ਹੈ l ਦੱਸ ਦਈਏ ਕਿ ਕੁੜੀਆਂ ਦੇ ਨਾਲ ਕੁਕਰਮ ਹੋਣ ਦੇ ਬਾਅਦ ਪਿਤਾ ਦੁਖੀ ਸੀ, ਜਿਸ ਦੇ ਕਾਰਨ ਉਸ ਨੇ ਇਹ ਕਦਮ ਚੁੱਕਿਆ.ਮ੍ਰਿਤਕ ਦੇ ਭਾਈ ਨੇ ਇਲਜ਼ਾਮ ਲਾਇਆ ਕਿ ਮੁਲਜ਼ਮਾਂ ‘ਤੇ ਕੇਸ ਦਰਜ ਹੋਣ ਤੋਂ ਬਾਅਦ ਉਹ ਲੋਕ ਉਸ ਦੇ ਭਾਈ ਨੂੰ ਧਮਕੀਆਂ ਦੇ ਰਹੇ ਸਨ.ਇਸ ਸੰਬੰਧ ਵਿੱਚ ਸੰਗਤ ਦੇ ਐਸਐਚਓ ਗੌਰਵ ਵੰਸ ਨੇ ਦੱਸਿਆ ਕਿ ਉਨ੍ਹਾ ਦੇ ਕੋਲ ਕੋਈ ਅਜਿਹੀ ਸ਼ਿਕਾਇਤ ਨਹੀਂ ਆਈ ਜਿਸ ਤੋਂ ਪੀੜਿਤ ਕੁੜੀ ਦੇ ਪਿਤਾ ਨੂੰ ਧਮਕੀਆਂ ਮਿਲ ਰਹੀਆਂ ਹੋਣ l ਪੁਲਿਸ ਨੇ 31 ਨੂੰ ਕੁਕਰਮ ਦਾ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਫੜਨ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ l

Related posts

ਆਹ ਰਾਹ ਪੰਜਾਬੀਆਂ ਲਈ ਹੋਇਆ ਖੂ-ਨੀ ਸਾਬਿਤ

htvteam

ਰਾਤ ਨੂੰ ਨੌਜਵਾਨ ਜੋੜਾ ਰੋਜ ਗਲੀ ‘ਚ ਕਰਦਾ ਸੀ ਗੰਦਾ ਕੰਮ; ਲੋਕਾਂ ਨੇ ਮੌਕੇ ਤੇ ਫੜ ਲਿਆ ਨੰਗੇ ਨੂੰ

htvteam

ਪੁਲਿਸ ਦੀਆਂ ਅੱਖਾਂ ਸਾਹਮਣੇ ਵੱਡਾ ਕਾਰਾ, ਅੱਧੀ ਰਾਤ ਨੂੰ ਕਰ ਗਏ ਗਲਤ ਕੰਮ

htvteam

Leave a Comment