Htv Punjabi
Punjab

ਨਸ਼ੇ ਦੀ ਓਵਰਡੋਜ਼ ਨਾਲ ਹੋਈ ਜਗਰਾਓਂ ਦੇ ਨੌਜਵਾਨ ਦੀ ਮੌਤ

ਜਗਰਾਓਂ : ਮੈਰਿਜ ਪੈਲੇਸ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਨੇ ਨਸ਼ੇ ਦਾ ਟੀਕਾ ਲਾਇਆ, ਜਿਸਦੀ ਓਵਰਡੋਜ਼ ਨਾਲ ਮੌਤ ਹੋ ਗਈ l ਮ੍ਰਿਤਕ ਦੀ ਪਹਿਚਾਣ ਹਰਦੀਪ ਸਿੰਘ ਦੇ ਰੂਪ ਵਿੱਚ ਹੋਈ ਹੈ l ਮ੍ਰਿਤਕ ਦੀ ਮਾਂ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਮੁੰਡਾ ਪਹਿਲਾਂ ਨਸ਼ਾ ਨਹੀਂ ਕਰਦਾ ਸੀ l ਉਹ ਪੈਲੇਸ ਵਿੱਚ ਕੰਮ ਕਰ ਘਰ ਦਾ ਖਰਚਾ ਚਲਾਉਂਦਾ ਸੀ l ਨਸ਼ੇ ਦੀ ਪੂਰਤੀ ਦੇ ਲਈ ਘਰ ਦਾ ਸਮਾਨ ਵੀ ਵੇਚਣ ਲੱਗ ਗਿਆ ਸੀ l ਮਾਂ ਨੇ ਦੱਸਿਆ ਕਿ ਜਦ ਕੋਈ ਉਸ ਨੂੰ ਕੰਮ ‘ਤੇ ਲੈ ਕੇ ਜਾਂਦਾ ਤਾਂ ਉਹ ਉਸ ਨੂੰ ਪੈਸੇ ਨਹੀਂ ਨਸ਼ਾ ਕਰਨ ਲਈ ਟੀਕਾ ਦੇ ਦਿੰਦੇ ਸਨ l ਮੁੰਡੇ ਦੇ ਇਲਾਜ ਲਈ ਘਰ ਅਤੇ ਗਹਿਣੇ ਗਿਰਵੀ ਵੀ ਰੱਖੇ ਹੋਏ ਸਨ l ਬੁੱਢੇ ਪਿਤਾ ਨੇ ਜਦੋਂ ਆਪਣੇ ਮੋਢਿਆਂ ‘ਤੇ ਇੱਕਲੌਤੇ ਮੁੰਡੇ ਦੀ ਅਰਥੀ ਰੱਖੀ ਤਾਂ ਉਸ ਦੇ ਹੱਥ ਪੈਰ ਕੰਬ ਰਹੇ ਸਨ l ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਹਰਦੀਪ ਚਾਰ ਕੁੜੀਆਂ ਦਾ ਬਾਪ ਸੀ l

Related posts

ਵਪਾਰੀ ਦੀ ਇਕੱਲੀ ਜਨਾਨੀ ਦੇਖ ਪਿੱਛੇ ਲੱਗੇ ਮੁੰਡੇ

htvteam

ਨਸ਼ਾ ਛੱਡਣ ਦਾ ਮਨ ਨਹੀਂ ਬਣ ਰਿਹਾ ਤਾਂ ਆਹ ਚਿੱਟਾ ਪੱਥਰ ਕਰੇਗਾ ਕਮਾਲ

htvteam

ਉਮਰ ਤੋਂ ਪਹਿਲਾਂ ਕਿਵੇਂ ਬੁੱਢੇ ਹੁੰਦੇ ਨੇ ਜਵਾਨ ਮੁੰਡੇ, ਵੈਦ ਨੇ ਕੱਢਿਆ ਅਰਬੀ ਘੋੜੇ ਵਾਲਾ ਨੁਸਕਾ; ਦੇਖੋ ਵੀਡੀਓ

htvteam

Leave a Comment