ਅੰਮ੍ਰਿਤਸਰ : ਫਤੇਹਪੁਰ ਦੀ ਕੇਂਦਰੀ ਜ਼ੇਲ੍ਹ ਵਿੱਚ ਸ਼ਨੀਵਾਰ ਰਾਤ ਬੈਰਕ ਦੇ ਦੀਵਾਰ ਤੋੜਨ ਤੋਂ ਬਾਅਦ ਰਜਾਈ ਦੇ ਕਵਰ ਦਾ ਸਹਾਰਾ ਲੈ ਕੇ 3 ਮੁਲਜ਼ਮ ਚਾਰਦੀਵਾਰੀ ਤੋੜ ਕੇ ਫਰਾਰ ਹੋ ਗਏ l ਇਨ੍ਹਾਂ ਨੇ ਭੱਜਣ ਦਾ ਪੂਰਾ ਪਲੈਨ ਬਣਾਇਆ ਹੋਇਆ ਸੀ l ਜਿਸ ਤਰ੍ਹਾਂ ਨਾਲ ਉਹ ਭੱਜੇ, ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਉਹ ਇਸਦੀ ਪਹਿਲਾਂ ਵੀ ਰਿਹਸਲ ਕਰ ਚੁੱਕੇ ਸਨ l ਉਹ ਭਲੀਭਾਂਤ ਇਹ ਗੱਲ ਜਾਣਦੇ ਸਨ ਕਿ ਕਿੱਥੇ ਕਿੱਥੇ ਸੀਸੀਟੀਵੀ ਨਹੀਂ ਲੱਗੇ ਹਨ l ਮੁਲਜ਼ਮਾਂ ਨੇ ਭੱਜਣ ਦਾ ਰਸਤਾ ਵੀ ਉਹੀ ਚੁਣਿਆ ਜਿੱਥੇ ਇਲੈਕਟਰਿਕ ਫੇਂਸਿੰਗ ਵਿੱਚ ਗੈਪ ਸੀ l ਹੁਣ ਤੱਕ ਦੀ ਜਾਂਚ ਵਿੱਚ ਤਾਂ 7 ਮੁਲਾਜ਼ਿਮਾਂ ਦਾ ਲਾਪਰਵਾਹੀ ਸਾਹਮਣੇ ਆਈ ਹੈ l ਅੱਗਲੀ ਜਾਂਚ ਵਿੱਚ ਹੋਰ ਮੁਲਾਜ਼ਿਮ ਵੀ ਫੱਸ ਸਕਦੇ ਹਨ l
previous post
