Htv Punjabi
Punjab

2 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਕੀਤਾ ਇੰਨੀ ਬੇਰਹਿਮੀ ਨਾਲ ਕਤਲ

ਬਰਨਾਲਾ : ਇੱਥੋਂ ਦੇ ਪਿੰਡ ਮੇਹਤਾ ਵਿੱਚ ਬੀਤੀ ਦੇਰ ਰਾਤ ਇੱਕ ਨਵਵਿਆਹੁਤਾ 25 ਸਾਲਾ ਨਵਨੀਤ ਕੌਰ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ l ਮ੍ਰਿਤਕਾ ਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ l ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਸਹੁਰੇ ਪਰਿਵਾਰ ਦੇ ਲੋਕਾਂ ਨੇ ਉਸ ਦਾ ਕਤਲ ਕੀਤਾ ਹੈ l ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਹੈ l ਫਿਲਹਾਲ ਮ੍ਰਿਤਕਾ ਦਾ ਸਹੁਰਾ ਪਰਿਵਾਰ ਮੌਕੇ ਤੋਂ ਫਰਾਰ ਹੈ l
ਅੱਜ ਸਵੇਰੇ ਬਰਨਾਲਾ ਦੀ ਤਪਾ ਮੰਡੀ ਦੇ ਨਜ਼ਦੀਕ ਪਿੰਡ ਮੇਹਤਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਿੰਡ ਦੇ ਇੱਕ ਘਰ ਵਿੱਚ ਇੱਕ ਨਵਵਿਆਹੁਤਾ ਦੀ ਹੱਤਿਆ ਦੀ ਗੱਲ ਪਿੰਡ ਵਾਲਿਆਂ ਨੇ ਸੁਣੀ l ਇਹ ਘਟਨਾ ਪਿੰਡ ਵਿੱਚ ਅੱਗ ਦੀ ਤਰ੍ਹਾਂ ਫੈਲੀ ਅਤੇ ਪੂਰਾ ਪਿੰਡ ਉਸ ਘਟਨਾ ਵਾਲੀ ਥਾਂ ‘ਤੇ ਪਹੁੰਚਿਆ l ਜਿੱਥੇ 25 ਸਾਲਾ ਨਵਨੀਤ ਕੌਰ ਜਿਸ ਦਾ ਵਿਆਹ 2 ਮਹੀਨੇ ਪਹਿਲਾਂ ਹੋਇਆ ਸੀ l ਉਸ ਦਾ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਰੇਰਹਿਮੀ ਨਾਲ ਕਤਲ ਕੀਤਾ ਗਿਆ l ਨਵਨੀਤ ਕੌਰ ਦੀ ਲਾਸ਼ ਉਸ ਦੇ ਕਮਰੇ ਵਿੱਚ ਹੀ ਖੂਨ ਨਾਲ ਲੱਥਪਥ ਮਿਲੀ l
ਮੌਕੇ ‘ਤੇ ਪਹੁੰਚੇ ਨਵਨੀਤ ਕੌਰ ਦੇ ਭਾਈ ਅਤੇ ਪਿਤਾ ਆਪਣੀ ਭੈਣ ‘ਤੇ ਧੀ ਦੀ ਅਜਿਹੀ ਹਾਲਤ ਦੇਖ ਨਹੀਂ ਸਕੇ l ਕਿਉਂਕਿ ਹੁਣ ਤੱਕ ਉਸ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਅਤੇ ਅੱਜ ਉਹ ਆਪਣੀ ਭੈਣ ਦੀ ਲਾਸ਼ ਖੂਨ ਨਾਲ ਲਿਬੜੀ ਦੇਖ ਕੇ ਆਪੇ ਤੋਂ ਬਾਹਰ ਹੋ ਗਏ l ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਬਹੁਤ ਮੁਸ਼ਕਿਲ ਨਾਲ ਸੰਭਾਲਿਆ l ਮ੍ਰਿਤਕ ਨਵਨੀਤ ਕੌਰ ਦੇ ਪਰਿਵਾਰ ਮੈਂਬਰਾਂ ਨੇ ਸਹੁਰੇ ਵਾਲਿਆਂ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਕੁੜੀ ਦਾ ਵਿਆਹ ਹਲੇ 2 ਮਹੀਨੇ ਪਹਿਲਾਂ ਹੋਇਆ ਸੀ ਅਤੇ ਅਸੀਂ ਆਪਣੀ ਹੈਸੀਅਤ ਨਾਲ ਵਧੀਆ ਵਿਆਹ ਕੀਤਾ ਸੀ ਪਰ ਲਗਾਤਾਰ ਸਹੁਰੇ ਵਾਲਿਆਂ ਵੱਲੋਂ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ l ਜਿਸ ਨੂੰ ਲੈ ਕੇ ਝਗੜਾ ਕਲੇਸ਼ ਚੱਲਦਾ ਰਹਿੰਦਾ ਸੀ l ਮ੍ਰਿਤਕ ਨਵਨੀਤ ਕੌਰ ਦੇ ਭਾਈਆਂ ਅਤੇ ਪਿਤਾ ਨੇ ਇਹ ਦੋਸ਼ ਲਾਉਂਦੇ ਹੋਏ ਕਿਹਾ ਕਿ ਸਾਡੀ ਕੁੜੀ ਦਾ ਕਤਲ ਕੀਤਾ ਗਿਆ ਹੈ l
ਮੌਕੇ ‘ਤੇ ਪਹੁੰਚੀ ਪੁਲਿਸ ਨੇ ਪਿੰਡ ਅਤੇ ਪਰਿਵਾਰ ਵਾਲਿਆਂ ਤੋਂ ਪੁੱਛਗਿਛ ਕਰ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ l ਮੌਕੇ ‘ਤੇ ਪਹੁੰਚੇ ਐਸਐਸਪੀ ਬਰਨਾਲਾ ਨੇ ਦੱਸਿਆ ਕਿ ਇੱਕ ਔਰਤ ਜਿਸਦਾ 2 ਮਹੀਨੇ ਪਹਿਲਾਂ ਵਿਆਹ ਹੋਇਆ ਸੀ ‘ਤੇ ਉਸ ਦੇ ਗਲੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ l ਜਿਸ ਦੇ ਤਹਿਤ ਜਾਂਚ ਸ਼ੁਰੂ ਕੀਤੀ ਗਈ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਚੱਲਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ l

Related posts

ਜਨਾਨੀ ਮੁੰਡਿਆਂ ਨੂੰ ਅੰਦਰ ਵਾੜ ਕਰਵਾਉਂਦੀ ਦੀ ਗੰਦੇ ਕੰਮ; ਫਿਰ ਛਾਪੇਮਾਰੀ ਦੌਰਾਨ ਪਿੰਡ ਵਾਲੇ ਸੀਨ ਦੇਖ ਹੋਏ ਹੈਰਾਨ

htvteam

ਦੇਖੋ ਕਿਵੇਂ ਦੇਖਦੇ ਦੇਖਦੇ ਮਾਲ ਚੋਂ ਬੱਚੀ ਹੋਈ ਗਾਇਬ, ਹੱਥ ਮੱਲਦੇ ਰਹਿ ਗਏ ਬੱਚੀ ਦੇ ਮਾਪੇ

htvteam

ਗੁਰੂ ਘਰ ਬੇਅਦਬੀ, ਨਿਹੰਗ ਸਿੰਘ ਫ਼ੌਜਾਂ ਦਾ ਹੰਗਾਮਾ !

htvteam

Leave a Comment