Htv Punjabi
Punjab

ਔਰਤ ਦੇ ਕੰਨ ਤੋਂ ਬਾਲੀ ਝਪਟ ਦੇ ਭੱਜ ਰਹੇ ਨੌਜਵਾਨਾਂ ਦੀ ਬਾਈਕ ਦੀਵਾਰ ਨਾਲ ਵੱਜੀ, ਲੋਕਾਂ ਨੇ ਫੜ ਕੇ ਦੇਖੋ ਕੀ ਕੀਤਾ ਹਾਲ

ਮੋਗਾ : ਮੋਗਾ ਵਿੱਚ ਬਾਈਕ ਸਵਾਰ 3 ਨੌਜਵਾਨਾਂ ਨੇ ਇੱਕ ਔਰਤ ਦੇ ਕੰਨ ਤੋਂ ਬਾਲੀ ਝੱਪਟ ਲਈ l ਘਟਨਾ ਬੁੱਧਵਾਰ ਦੁਪਹਿਰ ਦੀ ਦੱਸੀ ਜਾ ਰਹੀ ਹੈ, ਜਿਸ ਦੇ ਸੰਬੰਧ ਵਿੱਚ ਪੁਲਿਸ ਨੇ ਵੀਰਵਾਰ ਨੂੰ ਕਾਰਵਾਈ ਕੀਤੀ ਹੈ l ਦੱਸ ਦਈਏ ਕਿ ਬਾਲੀ ਖੋਹਣ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਵਿੱਚ ਜਦ ਬਾਈਕ ਦੀਵਾਰ ਨਾਲ ਵੱਜੀ ਤਾਂ ਤਿੰਨੋਂ ਮੁਲਜ਼ਮ ਗਿਰ ਗਏ ਤਾਂ ਲੋਕਾਂ ਨੇ ਫੜ ਕੇ ਉਨ੍ਹਾਂ ਨੂੰ ਖੂਬ ਕੁੱਟਿਆ l ਨਾਲ ਹੀ ਸੂਚਨਾ ਪਾ ਕੇ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ, ਜਿਸ ਦੇ ਬਾਅਦ ਮੁਲਜ਼ਮਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ l ਥਾਣੇ ਜਾਣ ਦੇ ਬਾਅਦ ਮੁਲਜ਼ਮ ਜ਼ਖ਼ਮੀ ਔਰਤ ਦੇ ਅੱਗੇ ਗਿੜਗਿੜਾਉਣ ਲੱਗੇ l ਉਹ ਵਾਰ ਵਾਰ ਇੱਕ ਹੀ ਗੱਲ ਕਹਿ ਰਹੇ ਸਨ, ਦੀਦੀ ਪੈਸੇ ਲੈ ਲੋ, ਪਰ ਸਾਨੂੰ ਇੱਥੋਂ ਛੁਡਵਾ ਦੋ.ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਤਿੰਨੋਂ ਨੌਜਵਾਨਾਂ ਦੇ ਖਿਲਾਫ ਕੇਸ ਦਰਜ ਕੀਤਾ ਹੈ l
ਮੋਗਾ ਸ਼ਹਿਰ ਦੇ ਦਸ਼ਮੇਸ਼ ਨਗਰ ਵਿੱਚ ਗਲੀ ਨੰਬਰ 10 ਵਿੱਚ ਰਹਿਣ ਵਾਲੀ 39 ਸਾਲਾ ਕਮਲਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਤੀ ਕਮਲਜੀਤ ਸਿੰਘ ਕਈ ਸਾਲ ਤੋਂ ਸਿੰਘਾਪੁਰ ਵਿੱਚ ਰਹਿੰਦਾ ਹੈ l ਅਜਿਹੇ ਵਿੱਚ ਉਸ ਦੀ ਧੀ ਆਪਣੇ ਨਾਨਕੇ ਧਰਮਕੋਟ ਵਿੱਚ ਰਹਿੰਦੀ ਹੈ l ਪੀੜਿਤ ਆਪਣੇ ਭਾਣਜੇ ਨਾਲ ਘਰ ਵਿੱਚ ਰਹਿੰਦੀ ਹੈ l ਬੁੱਧਵਾਰ ਦੁਪਹਿਰ ਨੂੰ ਕਰੀਬ 3 ਵਜੇ ਉਹ ਆਪਣੇ ਘਰ ਤੋਂ ਟੀਚਰ ਕਲੋਨੀ ਸਥਿਤ ਸਹੇਲੀ ਦੇ ਘਰ ਪੈਦਲ ਜਾ ਰਹੀ ਸੀ l ਇੰਨੇ ਵਿੱਚ ਬਾਈਕ ਸਵਾਰ ਤਿੰਨ ਨੌਜਵਾਨ ਉਸ ਦੇ ਕੋਲ ਤੋਂ ਲੰਘੇ l ਅੱਗੇ ਗਏ ਅਤੇ ਬਾਈਕ ਮੋੜ ਕੇ ਉਸ ਦੇ ਕੋਲ ਆਏ ਅਤੇ ਕੰਨ ਵਿੱਚੋਂ ਪਹਿਲਾਂ ਸੋਨੇ ਦੀ ਬਾਲੀ ਝੱਪਟਣ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜ ਗਈ l ਇੰਨੇ ਵਿੱਚ ਇੱਕ ਬਾਈਕ ਸਵਾਰ ਬਾਈਕ ਤੋਂ ਉਤਰ ਕੇ ਉਸ ਦਾ ਪਿੱਛਾ ਕਰਨ ਲੱਗਾ l ਨੌਜਵਾਨ ਨੇ ਕੰਨ ਦੀ ਬਾਲੀ ਝੱਪਟ ਲਈ ਤਾਂ ਉਸ ਦੇ ਕੰਨ ਵਿੱਚੋਂ ਖੂਨ ਵਹਿਣ ਲੱਗਾ l ਇਸੀ ਵਿੱਚ ਉਸ ਨੇ ਰੋਲਾ ਪਾਇਆ ਤਾਂ ਉੱਥੋਂ ਲੰਘ ਰਹੇ ਹੋਰ ਬਾਈਕ ਸਵਾਰਾਂ ਨੇ ਝਪੱਟ ਮਾਰਨ ਵਾਲਿਆਂ ਨੂੰ ਫੜਣ ਦੀ ਕੋਸ਼ਿਸ਼ ਕੀਤੀ l ਇਸੀ ਵਿੱਚ ਤਿੰਨੋਂ ਮੁਲਜ਼ਮ ਦੀਵਾਰ ਨਾਲ ਬਾਈਕ ਟਕਰਾ ਜਾਣ ਦੀ ਵਜ੍ਹਾ ਨਾਲ ਨੀਚੇ ਗਿਰੇ ਗਏ l ਲੋਕਾਂ ਨੇ ਤਿੰਨਾਂ ਨੌਜਵਾਨਾਂ ਨੂੰ ਫੜ ਕੇ ਕੁੱਟਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ l ਔਰਤ ਨੂੰ ਸਰਕਾਰੀ ਹਸਪਤਾਲ ਵਿੱਚ ਲਿਆ ਕੇ ਕੰਨ ਦਾ ਇਲਾਜ ਕਰਵਾਇਆ ਗਿਆ l ਉਸ ਦੇ ਕੰਨ ‘ਤੇ 7 ਟਾਂਕੇ ਲੱਗੇ ਹਨ l
ਥਾਣਾ ਸਿਟੀ 1 ਦੇ ਸਬ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਤਿੰਨੋਂ ਝਪਟਮਾਰਿਆਂ ਦੀ ਪਹਿਚਾਣ ਘੱਲਕਲਾਂ ਦੇ ਜਸਕਰਣ ਸਿੰਘ, ਬਿੱਕਰ ਸਿੰਘ ਅਤੇ ਪ੍ਰਗਟ ਸਿੰਘ ਦੇ ਰੂਪ ਵਿੱਚ ਹੋਈ ਹੈ l ਥਾਣੇ ਲਿਆ ਕੇ ਜ਼ਖ਼ਮੀ ਔਰਤ ਦੇ ਬਿਆਨ ਦੇ ਆਧਾਰ ‘ਤੇ ਤਿੰਨੋਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ l ਹਾਲਾਂਕਿ ਥਾਣੇ ਵਿੱਚ ਮੁਲਜ਼ਮ ਥਾਣਾ ਸਿਟੀ ਵਨ ਵਿੱਚ ਜ਼ਖ਼ਮੀ ਔਰਤ ਨੂੰ ਬੋਲੇ ਦੀਦੀ ਕੇਸ ਦਰਜ ਨਾ ਕਰਵਾਓ l ਉਹ ਆਪਣੀ ਸੋਨੇ ਦੀ ਬਾਲੀ ਦੇ ਰੁਪਏ ਲੈ ਲਓ, ਤਾਂ ਕਿ ਅੱਗੇ ਤੋਂ ਉਹ ਕਿਸੀ ਰਾਹ ਚੱਲਦੀ ਔਰਤ ਨੂੰ ਆਪਣਾ ਸ਼ਿਕਾਰ ਨਾ ਬਣਾ ਸਕੇ l

Related posts

ਕਮਾਲ ਦਾ ਡਾਕਟਰ! ਹਾਰਟ ਟ੍ਰਾਂਸਪਲਾਂਟ ਹੋਣ ਤੋਂ ਵੀ ਬਚਾ ਲੈਂਦੇ

htvteam

ਲਓ ਜੀ ਸਿੰਘ ਸਾਬ ਨੇ ਕਰਤਾ ਵੱਡਾ ਐਲਾਨ, ਬੇਅਦਬੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ

htvteam

ਸਾਰੀਆਂ ਗੱਲਾਂ ਸਾਹਮਣੇ ਰੱਖ ਕੇ, ਪਰਗਟ ਨੇ ਕੀਤੀ ਸੀਐਮ ਨਾਲ ਮੁਲਾਕਾਤ

Htv Punjabi

Leave a Comment