Htv Punjabi
Punjab

ਰੋਕ ਲਾਏ ਜਾਣ ਤੋਂ ਬਾਅਦ ਵੀ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਬਣ ਰਹੀਆਂ ਨੇ ਟਿੱਕਟਾਕ ‘ਤੇ ਵੀਡੀਓ, ਕੇਸ ਦਰਜ ਕਰਨ ਦੀ ਮੰਗ

ਅੰਮ੍ਰਿਤਸਰ : ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਟਿੱਕਟਾਕ ਵੀਡੀਓ ਬਣਾਉਣ ‘ਤੇ ਪਾਬੰਦੀ ਦੇ ਬਾਵਜੂਦ ਤਿੰਨ ਕੁੜੀਆਂ ਨੇ ਵੀਡੀਓ ਬਣਾ ਕੇ ਉਸ ਨੂੰ ਇੱਥ ਆਈਡੀ ‘ਤੇ ਅਪਲੋਡ ਕਰ ਦਿੱਤਾ l ਵੀਡੀਓ ਵਿੱਚ ਕੁੜੀਆਂ ਇੱਕ ਅਸ਼ਲੀਲ ਗਾਣੇ ‘ਤੇ ਨੱਚਦੀਆਂ ਦਿਸ ਰਹੀਆਂ ਨੇ l ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼ਰਧਾਲੂਆਂ ਨੂੰ ਟਿੱਕ ਟਾਕ ਬਣਾਉਣ ਤੋਂ ਰੋਕਣ ਦੇ ਲਈ ਸ਼੍ਰੀ ਹਰਿਮੰਦਿਰ ਸਾਹਿਬ ਦੀ ਪਵਿੱਤਰ ਪਰਿਕ੍ਰਮਾ ਵਿੱਚ ਬੋਰਡ ਵੀ ਲਾਏ ਹਨ, ਇਸ ਦੇ ਬਾਵਜੂਦ ਟਿੱਕ ਟਾਕ ਬਣਾਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਹੈ l
ਐਸਜੀਪੀਸੀ ਨੇ ਸਾਈਬਰ ਕ੍ਰਾਈਮ ਬਰਾਂਚ ਨੂੰ ਪੱਤਰ ਲਿਖ ਕੇ ਪਰਿਸਰ ਵਿੱਚ ਟਿੱਕਟਾਕ ਬਣਾਉਣ ਵਾਲੀਆਂ ਤਿੰਨੋਂ ਕੁੜੀਆਂ ਦੇ ਵਿਰੁੱਧ ਸੰਗਤ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕਰਨ ਨੂੰ ਕਿਹਾ ਹੈ l ਇਸ ‘ਤੇ ਪਹਿਲਾਂ ਵੀ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਟਿੱਕ ਟਾਕ ਬਣਾਉਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ l ਟਿੱਕ ਟਾਕ ਬਣਾਉਣ ਵਾਲੇ ਲੋਕਾਂ ਦੁਆਰਾ ਮਾਫੀ ਮੰਗਣ ‘ਤੇ ਐਸਜੀਪੀਸੀ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ l ਪਰਿਕ੍ਰਮਾ ਦੇ ਚਾਰੋਂ ਪਾਸੇ ਸੀਸੀਟੀਵੀ ਕੈਮਰੇ ਲੱਗੇ ਨ l ਇਸ ਦੇ ਬਾਵਜੂਦ ਇਸ ਪਵਿੱਤਰ ਧਰਤੀ ‘ਤੇ ਟਿੱਕ ਟਾਕ ਬਣਾਉਣ ਵਾਲੇ ਸ਼ਰਧਾਲੂਆਂ ‘ਤੇ ਹੁਣ ਤੱਕ ਨਕੇਲ ਨਹੀਂ ਕੱਸੀ ਜਾ ਰਹੀ ਹੈ l

Related posts

ਗੁਆਂਢਣ ਨੇ ਨੌਜਵਾਨ ਦੇ ਲੱਖਾਂ ਰੁਪਏ ਦੇਣ ਤੋਂ ਕੀਤਾ ਇਨਕਾਰ; ਨੌਜਵਾਨ ਨੇ ਕੀਤੀ ਖ਼ੁਦਕੁਸ਼ੀ

htvteam

ਜਮਾਂਦਰੂ ਸਮੱਸਿਆ ਵਾਲੇ ਜਵਾਕਾਂ ਨੂੰ ਇਸ ਥਾਂ ਮਿਲਦੀ ਹੈ ਨਵੀਂ ਜ਼ਿੰਦਗੀ Manpreet Singh Good Health

htvteam

ਆਹ ਦੇਖੋ ਪੁਲਿਸੀਆਂ ਨੇ ਕੀ ਚੰਨ੍ਹ ਚਾੜ੍ਹਿਆ

htvteam

Leave a Comment