Htv Punjabi
Punjab

ਕੇਂਦਰੀ ਜ਼ੇਲ੍ਹ ਵਿੱਚ ਫਾਂਸੀ ਨਾਲ ਲਟਕਦਾ ਮਿਲਿਆ ਕੈਦੀ, ਹੱਤਿਆ ਦੇ ਇਲਜ਼ਾਮ ਵਿੱਚ ਸੀ ਬੰਦ

ਬਠਿੰਡਾ : ਇੱਥੋਂ ਦੀ ਕੇਂਦਰੀ ਜ਼ੇਲ੍ਹ ਵਿੱਚ ਬੰਦ ਕੈਦੀ ਨੇ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ ਹੈ l ਮ੍ਰਿਤਕ ਦੀ ਪਹਿਚਾਣ ਅੰਗਰੇਜ਼ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਤੌਰ ‘ਤੇ ਹੋਈ ਹੈ l ਘਟਨਾ ਦੀ ਸੂਚਨਾ ਮਿਲਣ ‘ਤੇ ਥਾਣਾ ਕੈਟ ਦੇ ਸਬ ਇੰਸਪੈਕਟਰ ਬਲਦੇਵ ਸਿੰਘ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ l ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਿਲ ਹਸਪਤਾਲ ਭੇਜ ਦਿੱਤਾ ਹੈ l
ਥਾਣਾ ਕੈਟ ਦੇ ਐਸਐਚਓ ਨਰਿੰਦਰ ਕੁਮਾਰ ਨੇ ਦੱਸਿਆ ਕਿ ਅੰਗਰੇਜ਼ ਸਿੰਘ ‘ਤੇ ਹੱਤਿਆ ਕਰਨ ਦੇ ਇਲਜ਼ਾਮ ਵਿੱਚ ਕੇਸ ਦਰਜ ਸੀ, ਜਿਸਦੇ ਤਹਿਤ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜ਼ੇਲ੍ਹ ਭੇਜ ਦਿੱਤਾ ਸੀ l ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮ ਨੇ ਸ਼ਨੀਵਾਰ ਨੂੰ ਆਪਣੀ ਬੈਰਕ ਵਿੱਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ l ਥਾਣਾ ਕੈਂਟ ਦੇ ਐਸਐਚਓ ਦਾ ਕਹਿਣਾ ਸੀ ਕਿ ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ l

Related posts

ਆਹ ਥਾਣੇਦਾਰ ਨੇ ਕੀਤਾ ਅਜਿਹਾ ਕੰਮ, ਚਾਰੇ ਪਾਸੇ ਹੋਏ ਚਰਚੇ

htvteam

ਅਕਾਲੀ ਆਗੂਆਂ ਅਤੇ ਵਰਕਰਾਂ ਨੇ ਘੇਰਿਆ ਤਹਿਸੀਲਦਾਰ ਦਫਤਰ

htvteam

ਕਮਜ਼ੋਰ ਤੇ ਬਿਮਾਰ ਦਿਲ ਵਾਲੇ ਐਵੇਂ ਖਾਣ ਲਾਲ ਮਿਰਚ ਫੇਰ ਦੇਖੋ ਕਮਾਲ

htvteam

Leave a Comment