ਨਿਊਜ਼ ਡੈਸਕ (ਸਿਮਰਨਜੀਤ ਕੌਰ) : ਇੰਗਲੈਂਡ ਦੇ ਡਬਰੀਸ਼ਾਇਰ ਵਿੱਚ ਇੱਕ ਘਰ ਦੀ ਦੀਵਾਰ ਇੰਨੀਂ ਦਿਨੀਂ ਕਾਫੀ ਚਰਚਾ ਵਿੱਚ ਹੈ l ਵਜ੍ਹਾ ਹੈ, ਇਸ ਮਕਾਨ ਦੀ ਦੀਵਾਰ ‘ਤੇ ਲਿਖਿਆ ਹੋਇਆ ਖਾਸ ਸੰਦੇਸ਼ l ਦਰਅਸਲ, ਇਹ ਮੈਸੇਜ ਉਸ ਪੇਂਟਰ ਦੇ ਦੁਆਰਾ ਲਿਖਿਆ ਗਿਆ ਹੈ, ਜਿਸ ਨੇ ਇਸ ਬਿਲਡਿੰਗ ਨੂੰ ਪੇਂਟ ਕੀਤਾ ਹੈ l ਪੇਂਟਰ ਦਾ ਇਲਜ਼ਾਮ ਹੈ ਕਿ ਮਕਾਨ ਦਾ ਮਾਲਿਕ ਪੇਂਟ ਕਰਾਉਣ ਦੇ ਬਾਅਦ ਉਸ ਦੀ ਮਜ਼ਦੂਰੀ ਨਹੀਂ ਦੇ ਰਿਹਾ ਹੈ l ਪੈਸੇ ਦੀ ਮੰਗ ਕਰਨ ‘ਤੇ ਹਮੇਸ਼ਾ ਆਨਾਕਾਨੀ ਕਰਦਾ ਹੈ ਅਤੇ ਕੋਈ ਨਾ ਕੋਈ ਬਹਾਨਾ ਬਣਾ ਦਿੰਦਾ ਹੈ l ਇਹ ਮੈਸੇਜ ਉਸ ਨੇ ਮਕਾਨ ਦੇ ਮਾਲਿਕ ਨੂੰ ਸਬਕ ਸਿਖਾਉਣ ਦੇ ਲਈ ਲਿਖਿਆ ਹੈ l
ਇਸ ਪੇਂਟਰ ਦਾ ਨਾਮ ਡੀਨ ਰੀਵਸ ਹੈ l ਡੀਨ ਨੇ ਮਕਾਨ ਮਾਲਿਕ ਦੇ ਨਾਮ ਨੂੰ ਸ਼ਾਮਿਲ ਕਰਦੇ ਹੋਏ ਘਰ ਦੀ ਬਾਹਰੀ ਦੀਵਾਰ ‘ਤੇ ਲਿਖਿਆ ਹੈ ਕਿ ਜੇਕਰ ਤੁਸੀਂ ਆਪਣ ਘਰ ਪੇਂਟ ਕਰਵਾਉਣਾ ਚਾਹੁੰਦੇ ਹੋ ਤਾਂ ਟੇਰੀ (ਮਕਾਨ ਮਾਲਿਕ ਦਾ ਨਾਮ) ਦੀ ਤਰ੍ਹਾਂ ਬਿਲਕੁਲ ਨਾ ਬਣੋ, ਬਿੱਲ ਦਿਓ, ਹੁਣ ਤਾਂ ਤੂੰ ਜ਼ਰੂਰ ਬਿੱਲ ਦੇਵੇਂਗਾ l
ਡੀਨ ਰੀਵਸ ਦੇ ਮੁਤਾਬਿਕ ਉਸ ਨੂੰ ਡਬਰੀਸ਼ਾਇਰ ਦੇ ਬੋਲਸੋਵਰ ਦੀ ਨਾਰਥ ਸਟਾਰ ਕਲੱਬ ਦੀ ਦੀਵਾਰ ਨੂੰ ਪੇਂਟਿੰਗ ਦਾ ਕੰਮ ਕੁਝ ਦਿਨ ਪਹਿਲਾਂ ਮਿਲਿਆ ਸੀ l ਮਕਾਨ ਦੇ ਮਾਲਿਕ ਨੇ ਪੇਂਟਿੰਗ ਦਾ ਕੰਮ ਦਿੰਦੇ ਹੋਏ 500 ਪਾਊਂਡ ਦੇਣ ਦਾ ਵਾਅਦਾ ਕੀਤਾ ਸੀ l
ਪੇਂਟਿੰਗ ਦੇ ਦੌਰਾਨ ਮਕਾਨ ਮਾਲਿਕ ਹਰ ਵਾਰ ਇੱਕ ਹੀ ਗੱਲ ਕਹਿੰਦਾ ਸੀ ਕਿ ਪੈਸ ਤਦ ਹੀ ਮਿਲਣਗੇ ਜਦ ਕੰਮ ਪੂਰਾ ਕਰੋਗੇ l ਡੀਨ ਰੀਵਸ ਦੇ ਮੁਤਾਬਿਕ ਕੰਮ ਪੂਰਾ ਕਰਨ ਦੇ ਲਈ ਉਸ ਨੇ ਇੱਕ ਹਫਤਾ ਲਗਾਤਾਰ ਬਿਨਾਂ ਲੰਚ ਬਰੇਕ ਦਾ ਕੰਮ ਕੀਤਾ, ਪਰ ਕੰਮ ਪੂਰਾ ਹੁੰਦੇ ਹੀ ਉਹ ਕੋਈ ਨਾ ਕੋਈ ਹੋਰ ਕੰਮ ਦੇ ਕੇ ਬਹਾਨਾ ਬਣਾਉਣ ਲੱਗਦਾ l
ਹਾਲਾਂਕਿ ਇਸ ਬਾਰੇ ਵਿੱਚ ਟੇਰੀ ਦਾ ਕਹਿਣਾ ਹੈ ਕਿ ਉਸ ਨੂੰ ਡੀਨ ਦੇ ਪੈਸੇ ਰੱਖਣ ਦਾ ਕੋਈ ਇਰਾਦਾ ਨਹੀਂ ਸੀ ਬਲਕਿ ਮੈਂ ਐਗਰੀਮੈਂਟ ਦੇ ਮੁਤਾਬਿਕ ਕੰਮ ਪੂਰਾ ਹੋਣ ‘ਤੇ ਪੈਸੇ ਦੇਣ ਵਾਲਾ ਸੀ l ਟੇਰੀ ਨੇ ਇਹ ਵੀ ਦੱਸਿਆ ਕਿ ਉਹ ਡੀਨ ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਵੀ ਕਰਨ ਵਾਲਾ ਹੈ l
