ਗੁਰਦਾਸਪੁਰ (ਅਵਤਾਰ ਸਿੰਘ) : ਜਿੱਥੇ ਇੱਕ ਪਾਸੇ ਭਾਰਤੀ ਸਮਾਜ ‘ਚ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾਂ ‘ਤੇ ਡਾਕਟਰ ਦੀ ਇੱਕ ਗਵਾਈ ‘ਤੇ ਅਦਾਲਤਾਂ ਮੁਲਜ਼ਮਾਂ ਨੂੰ ਕਈ ਕਈ ਸਾਲਾਂ ਤੱਕ ਜੇਲ੍ਹਾਂ ‘ਚ ਡੱਕ ਦਿੰਦਿਆਂ ਨੇ l ਉੱਥੇ ਦੂਜੇ ਪਾਸੇ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਅੰਦਰ ਲੱਗੇ ਹੋਏ ਇੱਕ ਸੀਨੀਅਰ ਡਾਕਟਰ ਮਨਜੀਤ ਸਿੰਘ ਬੱਬਰ ਨੇ ਇੱਕ ਅਜਿਹਾ ਕੰਮ ਕੀਤਾ ਕਿ ਆਮ ਜਨਤਾ ਦਾ ਡਾਕਟਰੀ ਪੇਸ਼ੇ ਤੋਂ ਵਿਸ਼ਵਾਸ਼ ਉੱਠਣਾ ਲਾਜ਼ਮੀ ਹੈ ‘ਤੇ ਇਹ ਕੰਮ ਹੈ ਪੁਲਿਸ ਵੱਲੋਂ ਦਰਜ ਕੀਤੇ ਦੇ ਧਾਰਾ 326 ਦੇ ਪਰਚੇ ਨੂੰ ਖਾਰਿਜ ਕਰਵਾਉਣ ਲਈ ਆਪਣੀ ਡਾਕਟਰੀ ਰਾਏ ਲਿਖਣ ਬਦਲੇ 20 ਹਜ਼ਾਰ ਰੁਪਈਏ ਰਿਸ਼ਵਤ ਲੈਣਾ ‘ਤੇ ਇਹ ਸਭ ਅਸੀਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਹੇ l ਇਹ ਦਾਅਵਾ ਕੀਤਾ ਵਿਜੀਲੈਂਸ ਪੁਲਿਸ ਦੇ ਅਧਿਕਾਰੀਆਂ ਨੇ l ਜਿਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਡਾਕਟਰ ਮਨਜੀਤ ਸਿੰਘ ਨੂੰ ਅਜਿਹੇ ਹੀ ਇੱਕ ਕੇਸ ਨੂੰ ਖਾਰਿਜ ਕਰਾਉਣ ਬਦਲੇ 20 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਉਨ੍ਹਾਂ ਨੇ ਰੰਗੇਂ ਹੱਥੀਂ ਗ੍ਰਿਫਤਾਰ ਕੀਤਾ l
ਇਸ ਸੰਬੰਧ ਵਿੱਚ ਮਿਲੀ ਜਾਣਕਾਰੀ ਅਨੁਸਾਰ ਅਮਰੀਕ ਸਿੰਘ ਵਾਸੀ ਪਿੰਡ ਪਿੱਟੇਵਿੱਡ ‘ਤੇ ਪੁਲਿਸ ਨੇ ਲੜਾਈ ਝਗੜੇ ‘ਚ ਵਿਰੋਧੀ ਧਿਰ ਦੇ ਬੰਦੇ ਨੂੰ ਸੱਟ ਮਾਰਨ ਦੀ ਧਾਰਾ 326 ਦਾ ਪਰਚਾ ਦਰਜ ਕੀਤਾ ਸੀ l ਜਿਸ ਸੰਬੰਧੀ ਅਮਰੀਕ ਸਿੰਘ ਨੇ ਅੱਗੇ ਉੱਚ ਅਧਿਕਾਰੀਆਂ ਨੂੰ ਅਪੀਲ ਕਰਕੇ ਮਾਮਲੇ ਦੀ ਮੁੜ ਜਾਂਚ ਕਰਾਉਣ ਦੀ ਬੇਨਤੀ ਕੀਤੀ ਸੀ ‘ਤੇ ਅਧਿਕਾਰੀਆਂ ਨੇ ਇਹ ਜਾਂਚ ਡਾਕਟਰ ਮਨਜੀਤ ਸਿੰਘ ਬੱਬਰ ਦੇ ਹਵਾਲੇ ਕਰ ਦਿੱਤੀ l ਜਿਸ ਵਿੱਚ ਦੋਸ਼ ਹੈ ਕਿ ਡਾਕਟਰ ਮਨਜੀਤ ਸਿੰਘ ਨੇ ਅਮਰੀਕ ਸਿੰਘ ‘ਤੇ ਧਾਰਾ 326 ਦੇ ਪਰਚੇ ਨੂੰ ਆਪਣੀ ਡਾਕਟਰੀ ਰਾਏ ਨਾਲ ਰੱਦ ਕਰਾਉਣ ਬਦਲੇ 30 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ l ਜਿਸ ਦਾ ਸੌਦਾ 20 ਹਜ਼ਾਰ ਰੁਪਏ ਵਿੱਚ ਤੈਅ ਹੋ ਗਿਆ l ਪਰ ਅਮਰੀਕ ਸਿੰਘ ਡਾਕਟਰ ਨੂੰ 20 ਹਜ਼ਾਰ ਰੁਪਏ ਫੜਾਉਣ ਦੀ ਬਜਾਏ ਵਿਜੀਲੈਂਸ ਪੁਲਿਸ ਕੋਲ ਜਾ ਵੜਿਆ l ਜਿਸਦੀ ਸ਼ਿਕਾਇਤ ‘ਤੇ ਪੁਲਿਸ ਨੇ ਸਰਕਾਰੀ ਹਸਪਤਾਲ ਵਿੱਚੋਂ ਡਾਕਟਰ ਅਮਰੀਕ ਸਿੰਘ ਨੂੰ ਰਿਸ਼ਵਤ ਦੇ 20 ਹਜ਼ਾਰ ਰੁਪਏ ਸਣੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ l
