Htv Punjabi
Punjab

ਫਲਾਈਟ ਕੈਂਸਲ ਕਰਨ ‘ਤੇ ਕੰਜ਼ਊਮਰ ਫੋਰਮ ਨੇ ਟਰੈਵਲ ਏਜੰਸੀ ‘ਤੇ ਲਾਇਆ 1.14 ਲੱਖ ਜ਼ੁਰਮਾਨਾ

ਚੰਡੀਗੜ੍ਹ : ਪੈਸੈਂਜਰ ਦੀ ਜਾਣਕਾਰੀ ਦੇ ਬਿਨਾਂ ਉਸ ਦੀ ਫਲਾਈਟ ਕੈਸਿਂਲ ਕਰਨਾ ਇੱਕ ਟਰੈਵਲ ਕੰਪਨੀ ਨੂੰ ਕਾਫੀ ਮਹਿੰਗਾ ਪਿਆ ਹੈ l ਕੰਪਨੀ ਨੇ ਪੈਸੇਂਜਰ ਦੀ ਫਲਾਈਟ ਕੈਂਸਿਲ ਕਰ ਦਿੱਤੀ ਸੀ ਜਿਸ ਵਜ੍ਹਾ ਤੋਂ ਉਨ੍ਹਾਂ ਨੂੰ 1 ਲੱਖ 14 ਹਜ਼ਾਰ 400 ਰੁਪਏ ਦੀ ਦੂਜੀ ਫਾਈਟ ਬੁੱਕ ਕਰਨੀ ਪਈ l ਹੁਣ ਫੋਰਮ ਨੇ ਉਸ ਕੰਪਨੀ ਨੂੰ ਇਹ ਰਕਮ ਰਿਫੰਡ ਕਰਨ ਨੂੰ ਕਿਹਾ ਹੈ ਅਤੇ ਨਾਲ ਹੀ ਉਨ੍ਹਾਂ ‘ਤੇ 25 ਹਜ਼ਾਰ ਰੁਪਏ ਜ਼ੁਰਮਾਨਾ ਵੀ ਲਾਇਆ ਹੈ l ਫੋਰਮ ਨੇ ਸੈਕਟਰ 15 ਦੇ ਅਨਿਲ ਸੂਦ ਅਤੇ ਉਨ੍ਹਾਂ ਦੀ ਪਤਨੀ ਰਾਜ ਸੂਦ ਦੀ ਸ਼ਿਕਾਇਤ ‘ਤੇ ਸੈਕਟਰ 9 ਦੀ ਟਰੈਵਲ ਆਰਕੀਟੈਕਟਸ ਕੰਪਨੀ ਦੇ ਖਿਲਾਫ ਇਹ ਫੈਸਲਾ ਸੁਣਾਇਆ ਹੈ l ਉਨ੍ਹਾਂ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਨ੍ਹਾਂ ਨੇ ਆਸਟਰੇਲੀਆ ਜਾਣਾ ਸੀ l ਇਸ ਲਈ ਉਨ੍ਹਾਂ ਨੇ ਥਾਈ ਏਅਰਵੇਜ਼ ਦੀ ਦਿੱਲੀ ਤੋਂ ਮੈਲਬੋਰਨ ਦੀ ਰਿਟਰਨ ਟਿਕਟ ਬੁੱਕ ਕਰਵਾਈ l ਇਸ ਦੇ ਲਈ ਉਨ੍ਹਾਂ ਨੇ ਟਰੈਵਲ ਏਜੰਸੀ ਨੂੰ ਇੱਕ ਲੱਖ ਉੱਨਤੀ ਹਜ਼ਾਰ ਰੁਪਏ ਦੀ ਪੇਮੇਂਟ ਕੀਤੀ l ਉਹ 30 ਅਕਤੂਬਰ 2017 ਨੂੰ ਦਿੱਲੀ ਤੋਂ ਮੈਲਬੋਰਨ ਦੇ ਲਈ ਰਵਾਨਾ ਹੋਏ l ਸਾਢੇ 4 ਮਹੀਨੇ ਬਾਅਦ 25 ਮਾਰਚ 2018 ਨੂੰ ਉਨ੍ਹਾਂ ਨੇ ਵਾਪਸ ਆਣਾ ਸੀ l ਉਹ ਉਸ ਦਿਨ ਸਹੀ ਸਮੇਂ ‘ਤੇ ਮੈਲਬੋਰਨ ਏਅਰਪੋਰਟ ਪਹੁੰਚ ਗਏ ਪਰ ਉੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਵਾਪਸੀ ਟਿਕਟ ਕੈਂਸਿਲ ਕਰ ਦਿੱਤੀ ਗਈ ਹੈ l ਉਨ੍ਹਾਂ ਨੇ ਟਰੈਵਲ ਏਜੰਸੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ l ਆਖਿਰ ਵਿੱਚ ਉਨ੍ਹਾਂ ਨੇ ਮਜ਼ਬੂਰੀ ਵਿੱਚ ਸ਼੍ਰੀਲੰਕਾ ਏਅਰਵੇਜ਼ ਦੀ ਫਲਾਈਟ ਬੁੱਕ ਕਰਨੀ ਪਈ l ਜਿਸ ਦੇ ਲਈ ਉਨ੍ਹਾਂ ਨੂੰ ਇੱਕ ਲੱਖ ਚੌਦਾਂ ਹਜ਼ਾਰ ਚਾਰ ਸੌ ਰੁਪਏ ਖਰਚ ਕਰਨੇ ਪਏ l ਇਹ ਫਲਾਈਟ ਮੈਲਬੋਰਨ ਤੋਂ ਕੋਲੰਬੋ ਹੁੰਦੇ ਹੋਏ ਦਿੱਲੀ ਪਹੁੰਚੀ l

Related posts

ਕਰਫਿਊ ‘ਚ ਏਸ ਸ਼ਹਿਰ ਦੇ ਲੋਕਾਂ ਨੂੰ ਸੁਣਨ ਲੱਗੀ ਅਜੀਬ ਕਿਸਮ ਦੀ ਆਵਾਜ਼, ਫੇਰ ਰੋਟੀ ਛੱਡ ਆਸਮਾਨ ਦੇਖਣ ਲਈਘਰਾਂ ‘ਚੋਂ ਬਾਹਰ ਆਏ ਸੈਂਕੜੇ ਲੋਕ

Htv Punjabi

ਪੰਜਾਬੀ ਕੁ/ੜੀ ਨਾਲ ਜ/ਬ/ਰ/ਦ/ਸਤੀ, 12- 12 ਘੰਟੇ ?

htvteam

ਸਾਹਿਬੇ ਕਮਾਲ ਦੇ ਗੁਰਪੁਰਬ ਮੌਕੇ ਅਲੋਕਿਕ ਨਜ਼ਾਰਾ,ਸ੍ਰੀ ਦਰਬਾਰ ਸਾਹਿਬ ਵਿਖੇ ਦੇਖੋ ਸੰਗਤਾਂ ਦਾ ਹੜ !

htvteam

Leave a Comment