Htv Punjabi
Punjab

ਬਠਿੰਡਾ ਜ਼ੇਲ੍ਹ ਵਿੱਚ ਬੰਦੀ ਨੇ ਇੱਟ ਮਾਰ ਕੇ ਕੈਦੀ ਦਾ ਸਿਰ ਭੰਨ ਦਿੱਤਾ

ਬਠਿੰਡਾ : ਕੇਂਦਰੀ ਜ਼ੇਲ੍ਹ ਵਿੱਚ ਆਏ ਕੈਦੀ ਅਤੇ ਹਵਾਲਾਤੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜ ਰਹੇ ਹਨ l ਐਤਵਾਰ ਸਵੇਰੇ ਕੈਦੀਆਂ ਦੇ ਦੋ ਗੁੱਟਾਂ ਵਿੱਚ ਹੋਏ ਝਗੜੇ ਵਿੱਚ 6 ਕੈਦੀ ਜ਼ਖ਼ਮੀ ਹੋ ਗਏ ਸਨ l ਹਲੇ ਇਸ ਮਾਮਲੇ ਦੀ ਜਾਂਚ ਚਲ ਰਹੀ ਸੀ ਕਿ ਐਤਵਾਰ ਰਾਤ ਨੂੰ ਇੱਕ ਹਵਾਲਾਤੀ ਨੇ ਦੂਜੇ ਹਵਾਲਾਤੀ ਦੇ ਸਿਰ ਵਿੱਚ ਇੱਟ ਮਾਰ ਕੇ ਉਸ ਦਾ ਸਿਰ ਫੋੜ ਦਿੱਤਾ l ਜਿਸ ਨੂੰ ਗੰਭੀਰ ਹਾਲਤ ਵਿੱਚ ਜ਼ੇਲ੍ਹ ਵਾਲਿਆਂ ਨੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ l ਜਿੱਥੇ ਉਸ ਦਾ ਇਲਾਜ ਕਰਨ ਤੋਂ ਬਾਅਦ ਉਸ ਦੀ ਐਮਐਲਆਰ ਕੱਟਣ ਦੇ ਬਾਅਦ ਵਾਪਸ ਜ਼ੇਲ੍ਹ ਭੇਜ ਦਿੱਤਾ ਗਿਆ l ਜ਼ਖ਼ਮੀ ਦੀ ਪਹਿਚਾਣ ਰਮੇਸ਼ ਕੁਮਾਰ ਦੇ ਤੌਰ ‘ਤੇ ਹੋਈ ਜੋ ਅਐਨਡੀਪੀਐਸ ਐਕਟ ਦੇ ਜ਼ੇਲ੍ਹ ਵਿੱਚ ਬੰਦ ਹੈ l ਉਹ ਰਾਤ 8 ਵਜੇ ਦੇ ਕਰੀਬ ਜ਼ੇਲ੍ਹ ਵਿੱਚ ਆਪਣ ਬੈਰਕ ਦੇ ਬਾਹਰ ਖਾਣਾ ਖਾ ਰਿਹਾ ਸੀ ਕਿ ਹਵਾਲਾਤੀ ਗਜਨੀ ਨੇ ਇੱਟ ਚੁੱਕ ਕੇ ਰਮੇਸ਼ ਦੇ ਸਿਰ ਵਿੱਚ ਮਾਰੀ l ਗਜਨੀ ਦਾ ਕੁਝ ਸਮੇਂ ਪਹਿਲਾਂ ਰਮੇਸ਼ ਦੇ ਨਾਲ ਝਗੜਾ ਹੋਇਆ ਸੀ l ਥਾਣਾ ਕੈਂਟ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ l

Related posts

ਦੇਖੋ ਕਿਸ ਗਰੁੱਪ ਨੇ ਦਿੱਤੀ ਮੰਦਰ ਦੇ ਪ੍ਰਧਾਨ ‘ਤੇ ਪੁਜਾਰੀ ਨੂੰ ਧਮਕੀ

htvteam

ਆਹ ਬੰਦੇ ਰੇਲਵੇ ਲਾਈਨ ਤੇ ਅਜਿਹੀਆਂ ਹਰਕਤਾਂ ਕਿਉਂ ਕਰਨ ਲੱਗੇ

htvteam

ਨਿਹੰਗ ਸਿੰਘ ਬਾਣੇ ਵਾਲੇ ਬਾਬੇ ਦੀ ਕ! ਰਤੂ/ ਤ !

htvteam

Leave a Comment