ਅੰਮ੍ਰਿਤਸਰ : ਇੱਥੋਂ ਦੇ ਪਿੰਡ ਬਾਸਰਕੇ ਭੈਣੀ ਵਿੱਚ ਮੰਗਲਵਾਰ ਨੂੰ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ l ਜਦੋਂ ਇੱਥੋਂ ਦੇ ਰਹਿਣ ਵਾਲੇ ਗਿਆਨ ਸਿੰਘ ਦੇ ਘਰ ਵਿੱਚ ਲਿਫਾਫੇ ਅਤੇ ਕੱਪੜੇ ਵਿੱਚ ਲਿਪਟਿਆ ਭਰੂਣ ਮਿਲਿਆ l ਉਨ੍ਹਾਂ ਨੂੰ ਜ਼ਿਆਦਾ ਦੁੱਖ ਉਦੋਂ ਹੋਇਆ ਜਦੋਂ ਇਹ ਪਤਾ ਲੱਗਾ ਕਿ ਇਹ ਭਰੂਣ ਇੱਕ ਮੁੰਡੇ ਦਾ ਹੈ l ਭਰੂਣ ਨੂੰ ਦੇਖ ਕੇ ਸਾਰਿਆਂ ਦੇ ਮੂੰਹ ‘ਚੋਂ ਆਹ ਨਿਕਲ ਗਈ l ਪਰ ਕੀ ਇੱਥੇ ਸਵਾਲ ਇਹ ਸੀ ਕਿ ਇਸ ਨੂੰ ਇਸ ਦੀ ਮਾਂ ਨੇ ਮਾਰਿਆ ਜਾਂ ਸਮਾਜ ਦੀ ਸੋਚ ਨੇ, ਇਹ ਚਿੰਤਾ ਦਾ ਵਿਸ਼ਾ ਹੈ l
ਦੱਸ ਦਈਏ ਕਿ ਮਿਲੀ ਜਾਣਕਾਰੀ ਅਨੁਸਾਰ ਫਿਲਹਾਲ ਪੁਲਿਸ ਨੇ ਭਰੂਣ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਦੇ ਲਈ ਮੈਡੀਕਲ ਕਾਲਜ ਭੇਜ ਦਿੱਤਾ ਹੈ l ਜਾਣਕਾਰੀ ਦੇ ਅਨੁਸਾਰ ਗਿਆਨ ਸਿੰਘ ਦੇ ਪਰਿਵਾਰ ਸੋਮਵਾਰ ਰਾਤ ਨੂੰ ਵਿਆਹ ਵਿੱਚ ਗਿਆ ਹੋਇਆ ਸੀ l ਗਿਆਨ ਸਿੰਘ ਦਾ ਕਹਿਣਾ ਕਿ ਉਹ ਵਿਆਹ ਤੋਂ ਆ ਕੇ ਰਾਤ ਨੂੰ ਆਪਣੇ ਆਪਣੇ ਕਮਰਿਆਂ ਵਿੱਚ ਸੌਂ ਗਏ l ਜਦੋਂ ਸਵੇਰੇ ਘਰ ਦੀਆਂ ਔਰਤਾਂ ਨੇ ਕੱਪੜੇ ਧੌਣ ਲਈ ਵਾਸ਼ਿੰਗ ਮਸ਼ੀਨ ਵਿੱਚ ਪਾਏ ਤਾਂ ਮਸ਼ੀਨ ਚੱਲੀ ਨਹੀਂ l ਔਰਤਾਂ ਨੇ ਸੋਚਿਆ ਕਿ ਕੱਪੜੇ ਜ਼ਿਆਦਾ ਹੋ ਗਏ ਇਸ ਲਈ ਮਸ਼ੀਨ ਨਹੀਂ ਚੱਲ ਰਹੀ l ਤਦ ਉਨ੍ਹਾਂ ਨੇ ਤੁਰੰਤ ਕੱਪੜੇ ਕੱਡੇ ਅਤੇ ਜ਼ਮੀਨ ‘ਤੇ ਸੁੱਟ ਦਿੱਤੇ l ਇਸ ਦੌਰਾਨ ਇਨ੍ਹਾਂ ਕੱਪੜਿਆਂ ਵਿੱਚ ਲਿਪਟਿਆ ਇੱਕ ਕਾਲੇ ਲਿਫਾਫੇ ਨਿਕਲਿਆ l ਜਦੋਂ ਉਨ੍ਹਾਂ ਨੇ ਲਿਫਾਫਾ ਖੋਲ੍ਹਿਆ ਤਾਂ ਉਸ ਵਿੱਚੋਂ ਕਾਲੇ ਕੱਪੜੇ ਵਿੱਚ ਭਰੂਣ ਲਿਪਟਿਆ ਪਿਆ ਸੀ l ਗਿਆਨ ਸਿੰਘ ਦਾ ਕਹਿਣਾ ਕਿ ਕੋਈ ਉਸ ਕੱਪੜੇ ਵਿੱਚ ਭਰੂਣ ਲਕੋ ਕੇ ਉਨ੍ਹਾਂ ਦੀ ਮਸ਼ੀਨ ਵਿੱਚ ਸੁੱਟ ਗਿਆ l ਪੁਲਿਸ ਨੇ ਫਿਲਹਾਲ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ l
