ਸੰਗਰੂਰ (ਮਨਿੰਦਰ ਸਿੰਘ) : ਇੰਝ ਜਾਪਾ ਹੈ ਜਿਵੇਂ ਆਉਣ ਵਾਲੇ ਸਮੇਂ ‘ਚ ਪੰਜਾਬ ਵਿੱਚ ਵੀ ਕਿਸੇ ਹੋਰ ਪਾਰਟੀ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਹੁੰਦਾ ਜਾ ਰਿਹਾ ਹੈ l ਕਿੳਂਕਿ ਜੇਕਰ ਪੰਜਾਬ ਸਰਕਾਰ ਦੀ ਤੁਲਨਾ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨਾਲ ਵੀ ਕਰਕੇ ਦੇਖੀਏ ਤਾਂ ਉੱਥੇ ਜਿੱਥੇ ਇੱਕ ਪਾਸੇ ਬਿਜਲੀ ਸਸਤੀ ਸਰਕਾਰੀ ਸਕੂਲਾਂ ਦੀ ਹਾਲਤ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ, ਗਲੀ ਗਲੀ ਸਿਹਤ ਸੁਵਿਧਾਵਾਂ, ਬੱਸਾਂ ‘ਚ ਔਰਤਾਂ ਨੂੰ ਮੁਫਤ ਯਾਤਰਾ ‘ਤੇ ਸਰਕਾਰ ਦੇ ਬਜਟ ਨੇ ਪੰਜ ਸਾਲਾਂ ‘ਚ ਦੁਗਣੀ ਛਾਲ ਮਾਰੀ ਹੈ l ਉੱਥੇ ਦੂਜੇ ਪਾਸੇ ਪੰਜਾਬ ਵਿੱਚ ਸਾਰੇ ਦੇਸ਼ ਨਾਲੋਂ ਮਹਿੰਗੀ, ਸਰਕਾਰੀ ਸਕੂਲਾਂ ਦੀ ਹਾਲਤ ਬਦ ਨਾਲੋਂ ਬਦਤਰ, ਬੱਸਾਂ ਦਾ ਕਿਰਾਇਆ ਦਿਨ ਪ੍ਰਤੀਦਿਨ ਵੱਧ ਰਿਹਾ, ‘ਤੇ ਸਰਕਾਰ ਦਾ ਬਜਟ ਘਾਟੇ ‘ਤੇ ਘਾਟੇ ਖਾਂਦਾ ਜਾ ਰਿਹਾ ਹੈ l ਉੱਥੇ ਗਲੀ ਗਲੀ ਮੁਫਤ ਸਿਹਤ ਸੁਵਿਧਾਵਾਂ ਤਾਂ ਕੀ ਦੇਣੀਆਂ ਨੇ ਹੁਣ ਸਰਕਾਰ ਨੇ ਪਹਿਲਾਂ ਤੋਂ ਜ਼ਾਰੀ ਐਮਰਜੈਂਸੀ ਵਿੱਚ ਮਿਲਣ ਵਾਲੀਆਂ ਮੁਫਤ ਸੁਵਿਧਾਵਾਂ ਨੂੰ ਵੀ ਬੰਦ ਕਰਨ ਦੇ ਹੁਕਮ ਦੇ ਦਿੱਤੇ ਹਨ l ਹੁਣ ਇੱਥੇ ਆਉਣ ਵਾਲੇ ਹਰ ਮਰੀਜ਼ ਕੋਲੋਂ ਪਰਚੀ, ਫਾਈਲ ਚਾਰਜ, ਖੂਨ ਟੈਸਟ, ਐਕਸਰੇ ਦੇ ਨਾਲ ਨਾਲ ਹੋਰ ਵੀ ਕਈ ਚੀਜ਼ਾਂ ਦੇ ਪੈਸੇ ਵਸੂਲੇ ਜਾਣਗੇ l ਸਿਰਫ ਐਕਸੀਡੈਂਟ ਵਾਲੇ ਮਰੀਜ਼ਾਂ ਨੂੰ ਹੀ ਮੁਫਤ ਸੁਵਿਧਾ ਮਿਲੇਗੀ l ਜਦ ਕਿ ਬਿਮਾਰਾਂ ਕੋਲੋਂ ਸਰਕਾਰ ਪੈਸੇ ਵਸੂਲਗੀ l ਇੱਥੋਂ ਤੱਕ ਕਿ ਇੱਕ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਦੀਆਂ ਬੱਚੀਆਂ ਦੇ ਮੁਫਤ ਇਲਾਜ ਵੀ ਬੰਦ ਕਰ ਦਿੱਤੇ ਹਨ ‘ਤੇ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਪੁਸ਼ਟੀ ਸੰਗਰੂਰ ਦੇ ਸਿਵਿਲ ਸਰਜਨ ਡਾਕਟਰ ਰਾਜਕੁਮਾਰ ਨੇ ਕਰ ਦਿੱਤੀ ਹੈ l ਜਿਨ੍ਹਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਹੁਕਮਾਂ ਨੂੰ ਅੱਜ ਤੋਂ ਲਾਗੂ ਕਰਨ ਜਾ ਰਹੇ ਹਨ l
ਦੂਜੇ ਪਾਸੇ ਆਮ ਜਨਤਾ ਸਰਕਾਰ ਦੇ ਇਸ ਫੈਸਲੇ ਤੋਂ ਬੇਹਦ ਦੁਖੀ ਹੈ ‘ਤੇ ਕਹਿੰਦੀ ਹੈ ਕਿ ਸਰਕਾਰ ਆਪਣਾ ਖਜਾਨਾ ਭਰਨ ਲਈ ਹੁਣ ਬਿਮਾਰਾਂ ਨੂੰ ਵੀ ਨਹੀਂ ਬਖਸ਼ ਰਹੀ l ਕਿਉਂਕਿ ਸਰਕਾਰੀ ਹਸਪਤਾਲਾਂ ‘ਚ ਆਮ ਤੌਰ ‘ਤੇ ਉਹ ਗਰੀਬ ਵਰਗ ਹੀ ਆਉਂਦਾ l ਜਿਨ੍ਹਾਂ ਕੋਲ ਪੈਸੇ ਨਹੀਂ ਹੁੰਦਾ ‘ਤੇ ਗੁੱਸੇ ‘ਚ ਆ ਕੇ ਲੋਕ ਭੜਾਸ ਕੱਢਦੇ ਨੇ ਕਿ ਜੇਕਰ ਸਰਕਾਰ ਨੂੰ ਪੈਸੇ ਦੀ ਇੰਨੀ ਹੀ ਥੁੜ ਪੈ ਗਈ ਹੈ ਤਾਂ ਉਹ ਉਂਝ ਹੀ ਆਪਣੇ ਹੱਥ ਖੜੇ ਕਰ ਦੇਵੇ ਕਿ ਸਾਡਾ ਖਜਾਨਾ ਖਾਲੀ ਹੈ l ਅਸੀਂ ਕੁਝ ਨਹੀਂ ਕਰ ਸਕਦੇ l ਲੋਕ ਕਹਿੰਦੇ ਨੇ ਕਿ ਅਜਿਹੇ ਵਿੱਚ ਸਰਕਾਰ ਕੋਲੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ l ਖਿੱਝੇ ਹੋਏ ਲੋਕਾਂ ਨੂੰ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਯਾਦ ਆਉਣ ਲੱਗ ਪਈ ਹੈ l ਪਰ ਦੁਖੀ ਨੇ ਤਾਂ ਸਿਰਫ ਇਸ ਗੱਲੋਂ ਕਿ ਆਪ ਵਾਲੇ ਆਪਸ ‘ਚ ਹੀ ਪਾਟੋਧਾੜ ਹੋਏ ਪਏ ਹਨ l
