ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਦਿਨ ਪ੍ਰਤੀਦਿਨ ਆਨਾਈਨ ਠੱਗੀਆਂ ਦਾ ਦੌਰ ਵੱਧਦਾ ਹੀ ਜਾ ਰਿਹਾ ਹੈ l ਇਹ ਠੱਗੀਆਂ ਲੋਕਾਂ ਦੇ ਘਰ ਬੈਠੇ ਅਕਾਊਂਟਸ ਵਿੱਚੋਂ ਹੀ ਹੋ ਜਾਂਦੀਆਂ ਹਨ l ਨਵੀਂ ਟੈਕਨਾਲੋਜੀ ਜਿੱਥੇ ਲੋਕਾਂ ਲਈ ਵੱਖ ਵੱਖ ਸਹੂਲਤਾਂ ਪੈਦਾ ਕਰ ਰਹੀ ਹੈ l ਉੱਥੇ ਹੀ ਇਸ ਦੇ ਨੁਕਸਾਨ ਵੀ ਬਹੁਤ ਹਨ l ਕਿਉਂਕਿ ਇਸ ਨਾਲ ਲੋਕਾਂ ਵਿੱਚ ਗਲਤ ਕੰਮ ਕਰਨ ਦੀ ਤੀਬਰਤਾ ਵੱਧ ਰਹੀ ਹੈ l
ਅਜਿਹੀ ਹੀ ਇੱਕ ਮਾਮਲਾ ਕਪੂਰਥਲਾ ਵਿੱਚ ਸਾਹਮਣੇ ਆਇਆ ਹੈ l ਇੱਥੇ ਇੱਕ ਹੈਕਰ ਨੇ ਕਪੂਰਥਲਾ ਦੇ ਇੱਕ ਡੈਂਟਿਸਟ ਦੀ ਪਤਨੀ ਮੀਨਾਕਸ਼ੀ ਚਾਵਲਾ ਨੂੰ ਫੋਨ ਕੀਤਾ ਕਿ ਤੁਹਾਡਾ ਨਵਾਂ ਕਰੈਡਿਟ ਕਾਰਡ ਐਕਟੀਵੇਟ ਨਹੀਂ ਹੋਇਆ ਹੈ l ਮੀਨਾਕਸ਼ੀ ਨੇ ਟਰੂਕਾਲਰ ‘ਤੇ ਐਕਸਿਸ ਬੈਂਕ ਲਿਖਿਆ ਦੇਖ ਬੈਂਕ ਦਾ ਫੋਨ ਸਮਝਿਆ ‘ਤੇ ਫੋਨ ਚੁੱਕ ਕੇ ਕਿਹਾ ਮੈਂ ਹੁਣ ਬਿਜੀ ਹਾਂ, ਕੱਲ ਨੂੰ ਫੋਨ ਕਰਨਾ l ਅਗਲੇ ਦਿਨ ਕਰੈਡਿਟ ਕਾਰਡ ਐਕਟੀਵੇਟ ਕਰਨ ਦੇ ਬਹਾਨੇ ਹੈਕਰ ਨੇ ਕਾਰਡ ਨੰਬਰ, ਜਨਮ ਤਰੀਕ, ਮੋਬਾਈਲ ਨੰਬਰ ਦੇ ਬਾਅਦ ਇਨਸੈਨਟਿਵ ਆਫਰ ਦੱਸ ਮੋਬਾਈਲ ‘ਤੇ ਆਇਆ ਓਟੀਪੀ ਵੀ ਲੈ ਲਿਆ ਅਤੇ ਹੈਕਰ ਨੇ 5 ਵਾਰ ਟਰਾਂਜੈਕਸ਼ਨ ਕਰਕੇ ਖਾਤੇ ‘ਚੋਂ ਇੱਕ ਲੱਖ ਸੱਤ ਹਜ਼ਾਰ ਰੁਪਏ ਕਢਵਾ ਲਏ l ਦੋ ਵਾਰ 10500-10500 ਦੀ ਟਰਾਂਜੈਕਸ਼ਨ ਕੀਤੀ, ਦੋ ਵਾਰ ਦੋ ਦੋ ਹਜ਼ਾਰ ਅਤੇ ਇੱਕ ਵਾਰ ਬਿਨਾਂ ਓਟੀਪੀ ਦੇ 84 ਹਜ਼ਾਰ ਰੁਪਏ ਕਢਵਾ ਲਏ l ਇਸ ਦੇ ਬਾਅਦ ਔਰਤ ਨੇ ਕਾਰਡ ਬਲਾਕ ਕਰਾਇਆ l ਪੁਲਿਸ ਨੇ ਇਸ ਸੰਬੰਧੀ ਕੇਸ ਦਰਜ ਕਰ ਲਿਆ ਹੈ l