Htv Punjabi
Punjab

ਮਨੀਲਾ ਵਿੱਚ ਪਤਨੀ ਦੇ ਨਾਲ ਕਲੈਕਸ਼ਨ ਕਰ ਰਹੇ ਫਾਇਨਾਂਸਰ ਦੀ ਗੋਲੀ ਮਾਰ ਕੇ ਕਰ ਦਿੱਤੀ ਹੱਤਿਆ

ਜਗਰਾਓਂ : ਮਨੀਲਾ ਵਿੱਚ ਫਾਈਨਾਂਸ ਦਾ ਕੰਮਰ ਕਰਨ ਵਾਲੇ ਜਗਰਾਓਂ ਸਿਧਵਾ ਵੇਟ ਦੇ ਪਿੰਡ ਸ਼ਫੀਪੁਰਾ ਦੇ ਰਹਿਣ ਵਾਲੇ ਸੁਰਜੀਤ ਸਿੰਘ ਦੀ ਮੰਗਲਵਾਰ ਨੂੰ ਸਿਰ ‘ਤੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ l ਮੁਲਜ਼ਮ ਹੱਤਿਆ ਕਰਨ ਤੋਂ ਬਾਅਦ ਕਾਰ ਵਿੱਚ ਰੱਖੇ ਹੋਏ ਪੈਸੇ ਵੀ ਨਾਲ ਲੈ ਗਏ l ਮੁਲਜ਼ਮਾਂ ਨੇ ਵਾਰਦਾਤ ਨੂੰ ਉਸ ਸਮੇਂ ਅੰਜ਼ਾਮ ਦਿੱਤਾ ਜਦ ਨੌਜਵਾਨ ਬਜ਼ਾਰ ਵਿੱਚ ਪਤਨੀ ਨਾਲ ਲੋਕਾਂ ਨੂੰ ਫਾਇਨਾਂਸ ‘ਤੇ ਦਿੱਤੇ ਪੈਸਿਆਂ ਦੀ ਕਲੈਕਸ਼ਨ ਕਰ ਰਿਹਾ ਸੀ l ਇਸ ਦੌਰਾਨ ਨੌਜਵਾਨ ਦੀ ਪਤਨੀ ਕਾਰ ਤੋਂ ਪੈਸੇ ਲੈਣ ਚਲੀ ਗਈ l ਉਹ ਖੁਦ ਕਾਰ ਵਿੱਚ ਬੈਠਾ ਹਿਸਾਬ ਕਰ ਰਿਹਾ ਸੀ ਅਚਾਨਕ ਕੁਝ ਲੋਕਾਂ ਨੇ ਉਸ ਦੇ ਸਿਰ ‘ਤੇ ਗੋਲੀ ਮਾਰ ਦਿੱਤੀ l ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ l ਪਤਨੀ ਪੈਸੇ ਫੜ ਕੇ ਜਦੋਂ ਕਾਰ ਵੱਲ ਆ ਰਹੀ ਸੀ ਤਾਂ ਪਤੀ ਨੂੰ ਦੇਖ ਕੇ ਉਸ ਦੇ ਹੋਸ਼ ਉੱਡ ਗਏ l ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ l ਪੁਲਿਸ ਵਾਰਦਾਤ ਵਾਲੀ ਜਗ੍ਹਾ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ ਕਰ ਰਹੀ ਹੈ l ਸੁਰਜੀਤ ਸਿੰਘ 17 ਸਾਲ ਪਹਿਲਾਂ ਮਨੀਲਾ ਗਿਆ ਸੀ l ਉੱਥੇ ਉਸ ਨੇ ਫਾਇਨਾਂਸ ਦਾ ਕੰਮ ਸ਼ੁਰੂ ਕੀਤਾ ਸੀ l ਸੁਰਜੀਤ ਸਿੰਘ ਦੀ ਇੱਕ ਕੁੜੀ ਹੈ, ਜਿਹੜੀ ਉਨ੍ਹਾਂ ਦੇ ਨਾਲ ਹੀ ਰਹਿੰਦੀ ਹੈ l ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸੁਰਜੀਤ ਗਰੀਬ ਘਰ ਤੋਂ ਸੀ l ਆਰਥਿਕ ਤੰਗੀ ਕਾਰਨ ਉਹ ਵਿਦੇਸ਼ ਪੈਸੇ ਕਮਾਉਣ ਗਿਆ ਸੀ ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉੱਥੇ ਦੀ ਪੁਲਿਸ ਨਾਲ ਜਲਦੀ ਸੰਪਰਕ ਕਰ ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਸਜ਼ਾ ਦਿੱਤੀ ਜਾਵੇ l

Related posts

ਕੈਨੇਡਾ ਤੋਂ ਵਾਪਸ ਆਏ ਨੌਜਵਾਨ ਦਾ ਘਰ ਦੇ ਬਾਹਰ ਕੀਤਾ ਇਹ ਹਾਲ

Htv Punjabi

12 ਕਰੋੜ 20 ਲੱਖ ਰੁਪਏ ਕੀਮਤ ਦੀ 2 ਕਿੱਲੋ 200 ਗ੍ਰਾਮ ਹੈਰੋਇਨ ਸਮੇਤ 3 ਦੋਸ਼ੀ ਕਾਬੂ, 1 ਕਾਰ ਅਤੇ 1 ਮੋਟਰਸਾਈਕਲ ਵੀ ਬਰਾਮਦ,

htvteam

ਇਕ ਕਮਰਾ ਦੋ ਕੁੜੀਆਂ ਤੇ ਤਿੰਨ ਮੁੰਡੇ ਲੱਗੇ ਸ਼ਰੇਆਮ….ਵੀਡੀਓ ਲੀਕ

htvteam

Leave a Comment