Htv Punjabi
Punjab

ਨਵਜੋਤ ਦਾ ਸੀ ਪਹਿਲਾ ਦਿਨ, ਸਵੇਰੇ ਰੋ ਕੇ ਜਾ ਰਹੀ ਸੀ ਸਕੂਲ ਤਾਂ ਸਮਝਾਕੇ ਭੇਜਿਆ ਕਿ ਉੱਥੇ ਖੇਡਣ ਨੂੰ ਮਿਲੇਗਾ

ਲੌਂਗੋਵਾਲ : ਬੀਤੇ ਦਿਨ ਸਕੂਲ ਵੈਨ ਵਿੱਚ ਲੱਗੀ ਅੱਗ ਕਾਰਨ ਚਾਰ ਮਾਸੂਮ ਜ਼ਿੰਦਗੀਆਂ ਖਤਮ ਹੋ ਗਈਆਂ l ਜਿਸ ਕਾਰਨ ਪੂਰੇ ਪੰਜਾਬ ਵਿੱਚ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਕਿਹਾ ਜਾ ਰਿਹਾ ਹੈ l ਪ੍ਰਸ਼ਾਸਨ ਵੱਲੋਂ ਇਸ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਗਏ ਹਨ l ਮ੍ਰਿਤਕਾਂ ਦੇ ਪਰਿਵਾਰ ਨੂੰ ਪੰਜ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ l ਪਰ ਕੀ ਇਹ ਪੈਸੇ ਉਨ੍ਹਾਂ ਬੱਚਿਆਂ ਦੀ ਜਾਨ ਵਾਪਸ ਲਿਆ ਸਕਦੇ ਹਨ l
12 ਬੱਚਿਆਂ ਨੂੰ ਭਰ ਕੇ ਸਕੂਲ ਤੋਂ ਘਰ ਛੱਡਣ ਜਾ ਰਹੀ ਵੈਨ ਵਿੱਚ ਅੱਗ ਲੱਗਣ ਨਾਲ 4 ਬੱਚਿਆਂ ਦੀ ਮੌਤ ਹੋ ਗਈ l ਚਾਰਾਂ ਬੱਚਿਆਂ ਦੀ ਲਾਸ਼ ਬੁਰੀ ਤਰ੍ਹਾਂ ਜਲਣ ਕਾਰਨ ਰਿਸ਼ਤੇਦਾਰਾਂ ਦੇ ਲਈ ਪਹਿਚਾਣਨਾ ਮੁਸ਼ਕਿਲ ਹੋ ਗਿਆ ਸੀ l ਦੇਰ ਰਾਤ ਚਾਰਾਂ ਮਾਸੂਮਾਂ ਦਾ 12 ਡਾਕਟਰਾਂ ਦੇ ਪੈਨਲ ਨੇ ਰਾਤ ਸਾਢੇ 9 ਵਜੇ ਪੋਸਟਮਾਰਟਮ ਕੀਤਾ ਹੈ l ਐਸਐਮਓ ਡਾ. ਕ੍ਰਿਪਾਲ ਸਿੰਘ ਨੇ ਦੱਸਿਆ ਹੈ ਕਿ ਅਰਾਧਿਆ ਦੀ ਪਹਿਚਾਣ ਪੈਰਾਂ ਵਿੱਚ ਬੰਨੀ ਝਾਂਜਰਾਂ ਨਾਲ ਹੋਈ l ਬਾਕੀ ਦੋਨਾਂ ਬੱਚੀਆਂ ਕਮਲਪ੍ਰੀਤ ਅਤੇ ਨਵਜੋਤ ਕੌਰ ਇੱਕ ਹੀ ਪਰਿਵਾਰ ਦੀਆਂ ਹਨ l
4 ਸਾਲ ਦੀ ਨਵਜੋਤ ਦਾ ਸ਼ਨੀਵਾਰ ਨੂੰ ਸਕੂਲ ਵਿੱਚ ਪਹਿਲਾ ਦਿਨ ਸੀ l ਉਹ ਚਚੇਰੀ ਭੈਣ ਕਮਲਪ੍ਰੀਤ ਕੌਰ ਦੇ ਨਾਲ ਸਕੂਲ ਗਈ ਸੀ l ਨਵਜੋਤ ਸਕੂਲ ਨਹੀਂ ਜਾਣਾ ਚਾਹੁੰਦੀ ਸੀ ਪਰ ਕਮਲਪ੍ਰੀਤ ਨੇ ਕਿਹਾ ਕਿ ਸਕੂਲ ਜਾਵੇਗੀ ਤਾਂ ਉੱਥੇ ਖੇਡਣ ਨੂੰ ਮਿਲੂਗਾ l ਧੀ ਦੀ ਮੌਤ ਕਾਰਨ ਸਦਮੇ ਵਿੱਚ ਪਿਤਾ ਜਸਬੀਰ ਸਿੰਘ ਨੇ ਕਿਹਾ ਕਿ ਸਕੂਨ ਮਾਲਿਕ ਹਮੇਸ਼ਾ ਬੱਚਿਆਂ ਨੂੰ ਲੈਣ ਦੇ ਲਈ ਆਟੋ ਭੇਜਦਾ ਸੀ.ਸਵੇਰੇ ਆਟੋ ਲੈਣ ਆਇਆ ਸੀ, ਦੁਪਹਿਰ ਨੂੰ ਬੱਚਿਆਂ ਨੂੰ ਵੈਨ ਵਿੱਚ ਭੇਜ ਦਿੱਤਾ l
ਨਵਜੋਤ ਕੌਰ ਦੇ ਪਿਤਾ ਜਸਵੀਰ ਸਿੰਘ ਨੇ ਰੋ ਰੋ ਕੇ ਦੱਸਿਆ ਕਿ ਲੋਕ ਮੁੰਡਿਆਂ ਦੀ ਮੰਨਤਾਂ ਮੰਗਦੇ ਹਨ ਪਰ ਉਸ ਨੇ ਰੱਬ ਤੋਂ ਧੀ ਮੰਗੀ ਸੀ ਕਿਉਂਕਿ ਧੀਆਂ ਹਰ ਸਮੇਂ ਸੁੱਖ ਦੁੱਖ ਵਿੱਚ ਨਾਲ ਖੜੀਆਂ ਰਹਿੰਦੀਆਂ ਹਨ l ਪਰ ਮੇਰੀ ਧੀ ਮੈਨੂੰ ਧੋਖਾ ਦੇ ਕੇ ਛੱਡ ਕੇ ਚੱਲੀ ਗਈ l ਸਕੂਲ ਦੀ ਲਾਪਰਵਾਹੀ ਨੇ ਉਸ ਦਾ ਹੱਸਦਾ ਖੇਡਦਾ ਘਰ ਉਜਾੜ ਦਿੱਤਾ ਹੈ l ਰੱਬ ਤੂੰ ਮੈਨੂੰ ਚੱਕ ਲੈ ਮੇਰੀ ਧੀ ਨੂੰ ਕਿਉਂ ਚੁੱਕਣਾ ਸੀ, ਮੈਨੂੰ ਇੱਕ ਵਾਰ ਮੇਰੀ ਧੀ ਦਾ ਮੂੰਹ ਤਾਂ ਦਿਖਾ ਦਿਓ l ਰੱਬਾ ਮੇਰੀ ਜਾਨ ਕੱਢ ਲੈ ਮੇਰੀ ਧੀ ਨੂੰ ਮੋੜ ਦੇ.ਧੀਆਂ ਬਿਨਾਂ ਕੋਈ ਨਹੀਂ ਪੁੱਛਦਾ l ਹੁਣ ਓਹ ਰਾਤ ਨੂੰ ਕਿਸ ਨੂੰ ਜੱਫੀ ਪਾ ਕੇ ਸੋਊਂਗਾ l
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਸਕੂਲ ਨੂੰ ਅਸਥਾਈ ਮਾਨਤਾ ਪ੍ਰਦਾਨ ਕੀਤੀ ਗਈ ਸੀ ਜਿਸ ਨੂੰ ਰੱਦ ਕਰ ਦਿੱਤਾ ਗਿਆ ਹੈ l ਪੰਜਾਬ ਦੇ ਦੂਸਰੇ ਸਕੂਲਾਂ ਨੂੰ ਵੀ ਚੈੱਕ ਕਰਵਾਇਆ ਜਾਵੇਗਾ ਕਿ ਸਕੂਲਾਂ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾ ਰਹੀ ਹੋਵੇ l
ਘਟਨਾ ਦਾ ਪਤਾ ਲੱਗਣ ਦੇ ਬਾਅਦ ਮੌਕੇ ‘ਤੇ ਆਪ ਸੰਸਦ ਭਗਵੰਤ ਮਾਨ, ਟਕਸਾਲੀ ਨੇਤਾ ਸੁਖਦੇਵ ਸਿੰਘ ਢੀਂਡਸਾ, ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਆਪ ਵਿਧਾਇਕ ਅਮਨ ਅਰੋੜਾ ਮੌਕੇ ‘ਤੇ ਪਹੁੰਚੇ l ਘਟਨਾ ਦੇ ਲਈ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਦਾਰ ਠਹਿਰਾਇਆ l ਨੇਤਾਵਾਂ ਨੇ ਕਿਹਾ ਹੈ ਕਿ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਨਿੱਜੀ ਸਕੂਲਾਂ ਦੇ ਹੱਥ ਦਿੱਤਾ ਹੋਇਆ ਹੈ l

Related posts

ਰਾਜਨਾਥ ਦੀ ਅਗਵਾਈ ਵਿੱਚ ਹੋਈ ਮੰਤਰੀਆਂ ਦੀ ਮੀਟਿੰਗ ਲਾਕਡਾਊਨ ਖੁੱਲਣ ਦੀ ਬੱਝੀ ਆਸ, ਦੇਖੋ ਕਿਵੇਂ

Htv Punjabi

ਕੀ ਹੁਣ ਫਿਲਮ ਸਿਨੇਮਾ ਹਾਲ ਵਿੱਚ ਲਗੇਗੀ ‘ਆਦਿਪੁਰਸ਼ ?

htvteam

ਖੇਤਾਂ ‘ਚ ਕਰੰਟ ਲੱਗਣ ਨਾਲ ਦੋ ਸਕੇ ਕਿਸਾਨ ਭਰਾਵਾਂ ਦੀ ਮੌਤ

htvteam

Leave a Comment