Htv Punjabi
Punjab

ਦੁਬਈ ਵਿੱਚ ਕੰਪਨੀ ਦੇ ਧੋਖੇ ਤੋਂ ਬਾਅਦ 28 ਵਿੱਚੋਂ 8 ਨੌਜਵਾਨ ਪੰਜਾਬ ਵਾਪਸ ਆਏ

ਚੰਡੀਗੜ੍ਹ : ਟਰੈਵਲ ਏਜੰਟਾਂ ਦੇ ਬਣਾਏ ਹੋਏ ਜਾਲ ਵਿੱਚ ਫਸ ਕੇ ਫੇਰ ਦੁਬਈ ਵਿੱਚ 29 ਭਾਰਤੀ ਸੜਕ ‘ਤੇ ਆ ਗਏ ਹਨ l ਦਿੱਲੀ, ਹਰਿਆਣਾ ਅਤੇ ਪੰਜਾਬ ਦੇ ਇਨ੍ਹਾਂ 29 ਨੌਜਵਾਨਾਂ ਵਿੱਚੋਂ 8 ਨੂੰ ਸਰਬੱਤ ਦਾ ਭਲਾ ਟਰੱਸਟ ਦੇ ਸੰਸਥਾਪਕ ਕਾਰੋਬਾਰੀ ਡਾ. ਐਸਪੀਐਸ ਓਬਰਾਏ ਆਪਣੇ ਖਰਚੇ ‘ਤੇ ਨਾਲ ਲੈ ਕੇ ਮੋਹਾਲੀ ਏਅਰਪੋਰਟ ‘ਤੇ ਪਹੁੰਚ ਰਹੇ ਹਨ l ਜਦਕਿ ਬਾਕੀ ਨੌਜਵਾਨਾਂ ਨੂੰ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਭਾਰਤ ਲਿਆਇਆ ਜਾਵੇਗਾ, ਤਦ ਤੱਕ ਇਨ੍ਹਾਂ ਨੌਜਵਾਨਾਂ ਨੂੰ ਡਾ. ਓਬਰਾਏ ਆਪਣੇ ਕੋਲ ਰੱਖਣਗੇ l ਡਾ. ਓਬਰਾਏ ਦੇ ਇਸ ਫੈਸਲੇ ਨਾਲ ਇਨ੍ਹਾਂ ਨੌਜਵਾਨਾ ਦੇ ਭਾਰਤ ਵਿੱਚ ਰਹਿ ਰਹੇ ਪਰਿਵਾਰਾਂ ਨੇ ਸੁੱਖ ਦਾ ਸਾਹ ਲਿਆ ਹੈ l
ਦੁਬਈ ਵਿੱਚ ਡਾ. ਓਬਰਾਏ ਦੇ ਅਨੁਸਾਰ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਕਰੀਬ 3 ਤੋਂ 6 ਮਹੀਨੇ ਪਹਿਲਾਂ ਦੁਬਈ ਦੀ ਮਦਲ ਫਜ ਸਕਿਉਰਟੀ ਸਰਵਿਸ ਵਿੱਚ ਨੌਕਰੀ ਕਰਨ ਦੇ ਲਈ ਆਏ ਸਨ ਪਰ ਇੱਕ ਦਮ ਉਨ੍ਹਾਂ ਦੀ ਕੰਪਨੀ ਦਾ ਮਾਲਿਕ ਗਾਇਬ ਹੋ ਗਿਆ ਅਤੇ ਜਿਸ ਕੈਂਪ ਵਿੱਚ ਉਹ ਰਹਿ ਰਹੇ ਸਨ, ਉੱਥੇ ਤੋਂ ਵੀ ਉਨ੍ਹਾਂ ਨੂੰ ਕੱਢ ਦਿਤਾ ਗਿਆ l ਕੰਪਨੀ ਨੇ ਉਨ੍ਹਾਂ ਦੇ ਨਾਲ ਧੋਖਾ ਕੀਤਾ l ਜਿਸ ਕਾਰਨ ਉਹ ਇੱਕ ਦਮ ਸੜਕ ‘ਤੇ ਆ ਗਏ l
ਕੰਪਨੀ ਬੰਦ ਹੋਣ ਦੇ ਬਾਅਦ ਉਨ੍ਹਾਂ ਦੀ ਤਨਖਾਹ ਵੀ ਨਹੀਂ ਦਿੱਤੀ ਗਈ l ਜਿਸ ਕਾਰਨ ਉਨ੍ਹਾਂ ਦੇ ਖਾਣ ਦੇ ਵੀ ਲਾਲੇ ਪੈ ਗਏ, ਕਿਉਂਕਿ ਉਨ੍ਹਾਂ ਦੀ ਜੇਬ ਵਿੱਚ ਕੋਈ ਪੈਸਾ ਨਹੀਂ ਸੀ l ਫਿਰ ਉਹ ਸਾਰੇ ਇੱਕਠੇ ਹੋ ਕੇ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਪਹੁੰਚੇ ਅਤੇ ਜਿੱਥੇ ਉਨ੍ਹਾਂ ਨੂੰ ਡਾ. ਐਸਪੀਐਸ ਓਬਰਾਏ ਦੇ ਬਾਰੇ ਵਿੱਚ ਪਤਾ ਲੱਗਿਆ ਅਤੇ ਸ਼ੁੱਕਰਵਾਰ ਦੀ ਸਵੇਰ ਉਨ੍ਹਾਂ ਨਾਲ ਸੰਪਰਕ ਕੀਤਾ l
ਡਾ. ਓਬਰਾਏ ਨੇ ਦੱਸਿਆ ਕਿ ਦਿੱਲੀ, ਹਰਿਆਣਾ ਅਤੇ ਪੰਜਾਬ ਦੇ 29 ਨੌਜਵਾਨਾਂ ਨੂੰ ਦੁਬਈ ਦੀ ਇੱਕ ਕੰਪਨੀ ਨੇ ਸਕਿਉਰਟੀ ਦੇ ਕੰਮ ਲਈ ਭਾਰਤ ਤੋਂ ਬੁਲਾਇਆ ਸੀ l ਪਰੰਤੂ ਕੰਪਨੀ ਦੇ ਮਾਲਿਕ ਨੇ ਕੰਪਨੀ ਬੰਦ ਕਰਕੇ ਇਨ੍ਹਾਂ ਦੇ ਨਾਲ ਧੋਖਾ ਕੀਤਾ ਹੈ l ਜਦੋਂ ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਆਪਣੀ ਕਹਾਣੀ ਸੁਣਾਈ ਤਾਂ ਉਨ੍ਹਾਂ ਨੇ ਇਨ੍ਹਾਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਆਪਣੇ ਖਰਚ ‘ਤੇ ਭਾਰਤ ਵਾਪਸ ਬੁਲਾਉਣ ਦਾ ਫੈਸਲਾ ਕੀਤਾ l
ਡਾ. ਓਬਰਾਏ ਵਾਪਸ ਜਾਣ ਦੇ ਲਈ ਜ਼ਰੂਰੀ ਕਾਗਜ਼ ਇੱਕਠੇ ਕਰਨ ਦੇ ਇਲਾਵਾ ਦੁਬਈ ਤੋਂ ਭਾਰਤ ਦੀ ਹਵਾਈ ਟਿਕਟ ਦਾ ਖਰਚ ਵੀ ਖੁਦ ਕਰਨਗੇ l ਇਨ੍ਹਾਂ ਵਿੱਚੋਂ 8 ਨੌਜਵਾਨਾਂ ਦੇ ਕਾਗਜ਼ ਪੂਰੇ ਹੋਣ ਕਰਕੇ ਉਨ੍ਹਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ l ਜਦਕਿ ਬਾਕੀ ਨੌਜਵਾਨਾਂ ਨੂੰ ਵੀ ਜਲਦੀ ਕਾਗਜ਼ ਪੂਰੇ ਕਰਕੇ ਵਾਪਸ ਲਿਆਂਦਾ ਜਾਵੇਗਾ l ਡਾ. ਓਬਰਾਏ ਨੇ ਕਿਹਾ ਕਿ ਤਦ ਤੱਕ ਜਿਹੜੇ ਨੌਜਵਾਨ ਦੁਬਈ ਵਿੱਚ ਹਨ ਉਨ੍ਹਾਂ ਦੇ ਰਹਿਣ ਅਤੇ ਖਾਣੀ ਪੀਣ ਦਾ ਪ੍ਰਬੰਧ ਉਹ ਕਰਨਗੇ l ਡਾ. ਓਬਰਾਏ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਏਜੰਟਾਂ ਵੱਲੋਂ ਦੱਸੀਆਂ ਗਈਆਂ ਕੰਪਨੀਆਂ ਦੀ ਚੰਗੀ ਤਰ੍ਹਾਂ ਜਾਂਚ ਕਰਨ ਦੇ ਬਾਅਦ ਹੀ ਅਰਬ ਦੇਸ਼ਾਂ ਦਾ ਰੁਖ ਕਰਨ l

Related posts

ਭਾਰਤ ਮਾਲਾ ਪ੍ਰੋਜੈਕਟ ਕਰਕੇ ਅਕਵਾਇਰ ਹੋ ਰਹੀਆਂ ਜਮੀਨਾਂ ਘੱਟ ਮੁੱਲ ਕਰਕੇ ਕਿਸਾਨ ਕਰ ਰਹੇ ਸਨ ਵਿਰੋਧ

htvteam

ਅੱਧੀ ਰਾਤ ਨੂੰ ਕੰਧ ਟੱਪ ਕੇ ਅੰਦਰ ਆਇਆ ਮੁੰਡਾ, ਫੇਰ ਕਰਤੀਆਂ ਸਾਰੀਆਂ ਹੱਦਾਂ ਪਾਰ

htvteam

ਆਹ ਦੇਖਲੋ ਪਤੀ ਸਕੀ ਚਾਚੀ ਨਾਲ ਕਿ ਕਰਦਾ ਫੜ੍ਹਿਆ, ਦੇਖ ਪਤਨੀ ਦੇ ਉੱਡੇ ਹੋਸ਼

htvteam

Leave a Comment