Htv Punjabi
Punjab

ਕਾਰ ਨਹਿਰ ‘ਚ ਜਾ ਗਿਰੀ, ਭਾਈ ਭੈਣ ਦੀ ਮੌਤ

ਰੋਪੜ : ਜ਼ਿਲ੍ਹੇ ਦੇ ਪਿੰਡ ਆਲੋਵਾਲ ਦੇ ਕੋਲ ਭਾਖੜਾ ਨਹਿਰ ਵਿੱਚ ਕਾਰ ਗਿਰਨ ਨਾਲ ਭਾਈ ਭੈਣ ਦੀ ਮੌਤ ਹੋ ਗਈ l ਕਾਰ ਚਾਲਕ ਫੌਜੀ ਨੇ ਤੈਰ ਕੇ ਜਾਨ ਬਚਾਈ l ਹਾਦਸਾ ਸ਼ਨੀਵਾਰ ਨੂੰ ਦੁਪਹਿਰ ਢਾਈ ਵਜੇ ਦੇ ਕਰੀਬ ਕਾਰ ਦਾ ਸੰਤੁਲਨ ਵਿਗੜਨ ਨਾਲ ਹੋਇਆ l ਨਹਿਰ ਤੋਂ ਬਾਹਰ ਨਿਕਲੇ ਫੌਜੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਹਰਬੰਸ ਸਿੰਘ ਅਤੇ ਬੁਆ ਗੀਤਾ ਦੇਵੀ ਨੂੰ ਕਾਰ ਵਿੱਚ ਬਿਠਾ ਕੇ ਘਨੌਲੀ ਤੋਂ ਪਿੰਡ ਆਲੋਵਾਲ ਆ ਰਿਹਾ ਸੀ l
ਨਹਿਰ ਦੇ ਕਿਨਾਰੇ ਕਾਰ ਦਾ ਸੰਤੁਲਨ ਵਿਗੜ ਗਿਆ l ਇਸ ਕਾਰਨ ਕਾਰ ਨਹਿਰ ਵਿੱਚ ਜਾ ਗਿਰੀ l ਜਲੰਧਰ ਵਿੱਚ ਤੈਨਾਤ 8 ਸਿੱਖਲੀ ਰੇਜੀਮੈਂਟ ਦੇ ਹਵਲਦਾਰ ਸੁਖਵਿੰਦਰ ਸਿੰਘ ਵਾਸੀ ਦਸ਼ਮੇਸ਼ ਕਲੋਨੀ ਘਨੌਲੀ ਨੇ ਦੱਸਿਆ ਕਿ ਉਸ ਦੇ ਪਿਤਾ ਹਰਬੰਸ ਸਿੰਘ ਪਥਰੀ ਦੀ ਬਿਮਾਰੀ ਤੋਂ ਪੀੜਿਤ ਸਨ ਅਤੇ ਉਹ ਉਸ ਦੇ ਘਰ ਆਏ ਹੋਏ ਸਨ l ਜਿੱਥੇ ਉਨ੍ਹਾਂ ਦੇ ਦਰਦ ਹੋਣ ਲੱਗਿਆ, ਜਿਸ ਕਾਰਨ ਉਹ ਆਰਾਮ ਕਰਨ ਲੱਗੇ l
ਇੰਨੇ ਵਿੱਚ ਉਸ ਦੀ ਭੂਆ ਗੀਤਾ ਦੇਵੀ ਪਤਨੀ ਰਾਮ ਦਿਆਲ ਵਾਸੀ ਬੱਦੀ ਵੀ ਉਨ੍ਹਾਂ ਦੇ ਘਰ ਆ ਗਈ l ਉਹ ਦੋਨਾਂ ਨੂੰ ਇੰਡੀਗੋ ਕਾਰ ਵਿੱਚ ਬਿਠਾ ਕੇ ਪਿੰਡ ਆਲੋਵਾਲ ਲੈ ਕੇ ਜਾ ਰਿਹਾ ਸੀ l ਇਸ ਦੌਰਾਨ ਉਸ ਦਾ ਭਾਈ ਪ੍ਰਦੀਪ ਸਿੰਘ ਵੀ ਬਾਈਕ ‘ਤੇ ਅੱਗੇ ਜਾ ਰਿਹਾ ਸੀ l
ਭਾਖੜ ਨਹਿਰ ਦੇ ਕਿਨਾਰੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਬੇਕਾਬੂ ਕਾਰ ਨਹਿਰ ਵਿੱਚ ਗਿਰ ਗਈ l ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਦਾ ਡਰਾਈਵਰ ਸਾਈਡ ਦਾ ਸ਼ੀਸ਼ਾ ਖੁਲਾ ਸੀ l ਜਿਸ ਨਾਲ ਉਹ ਕਾਰ ਨਹਿਰ ਵਿੱਚ ਗਿਰਦੇ ਹੀ ਬਾਹਰ ਆ ਗਿਆ ਅਤੇ ਨਾਲ ਵਾਲੀ ਸੀਟ ‘ਤੇ ਬੈਠੀ ਉਸ ਦੀ ਭੂਆ ਗੀਤਾ ਦੇਵੀ ਵੀ ਗਿਰ ਗਈ l ਉਸ ਨੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤਾ l
ਭੂਆ ਗੀਤਾ ਦੇਵੀ ਨੇ ਪਹਿਲਾਂ ਆਪਣੇ ਭਾਈ ਹਰਬੰਸ ਸਿੰਘ ਬਾਹਰ ਕੱਢਣ ਦੀ ਜ਼ਿੱਦ ਕੀਤੀ l ਉਹ ਦੋਨਾਂ ਨੂੰ ਬਾਹਰ ਨਹੀਂ ਕੱਢ ਸਕਿਆ l ਸੁਖਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਰਹੀ ਸੀ ਤਾਂ ਉਹ ਤੈਰ ਕੇ ਨਹਿਰ ਤੋਂ ਬਾਹਰ ਨਿਕਲ ਆਇਆ l ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ l ਗੋਤਾਖੋਰਾਂ ਦੀ ਸਹਾਇਤਾ ਨਾਲ ਦੋਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ l ਦੇਰ ਸ਼ਾਮ ਦੋਨਾਂ ਦੀਆਂ ਲਾਸ਼ਾਂ ਅਤੇ ਕਾਰ ਨੂੰ ਵੀ ਨਹਿਰ ਵਿੱਚੋਂ ਬਾਹਰ ਕੱਢ ਲਿਆ ਗਿਆ l ਹਰਬੰਸ ਸਿੰਘ ਥਰਮਲ ਪਲਾਂਟ ਵਿੱਚ ਕੰਮ ਕਰਦਾ ਸੀ l

Related posts

ਸੁਣੋ ਦਹੀ ਖਾਣ ਦਾ ਢੰਗ Curd eating (Vaid Harshbir Singh interview)

htvteam

ਲਓ ਜੀ ਹੁਣ ਫਿਲੌਰ ਚ ਮੰਡਰਾਇਆ ਸੰਕਟ !

htvteam

ਲੰਬੇ ਅਰਸੇ ਤੋਂ ਬਾਅਦ ਚੱਲੀਆਂ ਰੇਲ ਗੱਡੀਆਂ , ਇਹਨਾਂ ਰੂਟਾਂ ‘ਤੇ ਕਰ ਸਕੋਂਗੇ ਸਫ਼ਰ….

htvteam

Leave a Comment