Htv Punjabi
India Punjab

ਲੰਬੇ ਅਰਸੇ ਤੋਂ ਬਾਅਦ ਚੱਲੀਆਂ ਰੇਲ ਗੱਡੀਆਂ , ਇਹਨਾਂ ਰੂਟਾਂ ‘ਤੇ ਕਰ ਸਕੋਂਗੇ ਸਫ਼ਰ….

ਪੰਜਾਬ ਵਿੱਚ ਕਿਸਾਨ ਅੰਦੋਂਲਨ ਦੇ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਬੰਦ ਪਈਆਂ ਰੇਲ ਸੇਵਾਵਾਂ ਫੇਰ ਤੋਂ ਮੁੜ ਸ਼ੁਰੂ ਹੋਣ ਜਾ ਰਹੀਆਂ ਹਨ । ਰੇਲ ਮੰਤਰਾਲੇ ਵੱਲੋਂ ਸੂਬੇ ‘ਚ ਪੈਦੇਂ 2700 ਕਿਲੋਮੀਟਰ ਲੰਬੀਆਂ ਰੇਲਵੇ ਲਾਇਨਾਂ ਖਾਲੀ ਹੋਣ ਤੁਰੰਤ ਰੇਲਵੇ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ । ਰੇਲਵੇ ਵਿਭਾਗ ਅਨੁਸਾਰ ਮੁੰਬਈ ਤੋਂ ਚੱਲਣ ਵਾਲੀ ਫਰੰਟਿਅਰ ਮਾਲ ਗੱਡੀ ਮੰਗਲਵਾਰ ਨੂੰ ਸਵੇਰੇ ਅ੍ਰੰਮਿਤਸਰ ਪਹੁੰਚ ਜਾਵੇਗੀ । ਉੱਥੇ ਹੀ 13 ਖਾਸ ਰੇਲ ਗੱਡੀਆਂ ਮੰਗਲਵਾਰ ਨੂੰ ਚੱਲਣਗੀਆਂ ।


ਫਿਰੋਜ਼ਪੁਰ ਮੰਡਲ ਦੇ ਰੇਲ ਪ੍ਰੰਬਧਕ ਰਾਜ਼ੇਸ਼ ਅਗਰਵਾਲ ਨੇ ਦੱਸਿਆ ਕਿ ਸੋਮਵਾਰ ਤੋਂ ਦੋ ਗੱਡੀਆਂ ਚਲਾਇਆਂ ਜਾਣਗੀਆਂ । ਵੰਦੇ ਭਾਰਤ ਅਤੇ ਸ਼ਤਾਬਦੀ ਫਿਲਹਾਲ ਨਹੀਂ ਚਲਾਇਆਂ ਜਾਣਗੀਆਂ। ਰੇਲਵੇ ਵਿਭਾਗ ਵੱਲੋਂ ਕੁਝ ਦਿਨਾਂ ਵਿੱਚ ਹੀ ਰੇਲ ਗੱਡੀਆਂ ਦੀ ਸੰਖਿਆ ਵਧਾ ਦਿੱਤੀ ਜਾਵੇਗੀ। ਇਸ ਹਫਤੇ 32 ਯਾਤਰੀ ਰੇਲ ਗੱਡੀਆਂ ਆਪਣੀ ਮੰਜ਼ਲ ਤੇ ਪਹੁੰਚਣਗੀਆਂ । ਉੱਥੇ ਹੀ ਕਿਸਾਨ ਜੱਥੇਬੰਦੀ ਕਮੇਟੀ ਅ੍ਰੰਮਿਤਸਰ ਦੀ ਮੀਟਿੰਗ ਸੀਐਮ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਹੋਈ । ਇਸ ਦੇ ਪਿੱਛੇ ਕਾਰਨ ਪੀਐਮ ਨਰਿੰਦਰ ਮੋਦੀ ਨਾਲ ਮੀਟਿੰਗ ਮੰਗਲਵਾਰ ਨੂੰ ਹੋਣ ਬਾਰੇ ਦੱਸਿਆ ਗਿਆ ਹੈ ।

Related posts

ਆਹ ਦੇਖੋ ਬੱਸ ‘ਚ ਕਿੰਨਰ ਚੜ੍ਹਿਆ ਸੀ ਪੈਸੇ ਮੰਗਣ ਅੱਗਿਓਂ ਸਵਾਰੀ ਨੇ ਕੀ ਦਿੱਤਾ ?

htvteam

ਉਹ ਭਾਈ ਧਿਆਨ ਰੱਖਿਆ ਕਰੋ ਆਹ ਦੇਖਲੋ ਕਿੱਥੇ ਲੈ ਗਿਆ

htvteam

ਲਓ ਜੀ ਕਾਂਗਰਸ ਹੀ ਕਮਾਂਡ ਤੋਂ ਆਈ ਵੱਡੀ ਖ਼ਬਰ, ਨਵਜੋਤ ਸਿੱਧੂ ਹੋਣਗੇ ਪੰਜਾਬ ਦੇ ਅਗਲੇ ਮੁੱਖ ਮੰਤਰੀ? ਕਿਤੇ 4 ਵਿਧਾਇਕਾਂ ਨੇ ਤਾਹੀਓਂ ਤਾਂ ਨਹੀਂ ਬਗਾਵਤੀ ਸੁਰ ਆਪਣਾ ਲਏ? 

Htv Punjabi