ਬਰਨਾਲਾ : 7 ਸਾਲ ਪਹਿਲਾਂ ਸਕਿਉਰਟੀ ਭਰਨ ਦੇ ਬਾਅਦ ਵੀ ਬਿਜਲੀ ਕਨੈਕਸ਼ਨ ਨਾ ਮਿਲਣ ਤੋਂ ਤੰਗ ਕਿਸਾਨ ਨੂੰ ਉਪਭੋਗਤਾ ਫੋਰਮ ਨੇ ਬਿਜਲੀ ਕੁਨੈਕਸ਼ਨ ਦਿਵਾਇਆ l ਇਸ ਦੇ ਨਾਲ ਹੀ ਪਾਵਰਕਾਮ ਤੋਂ 10 ਹਜ਼ਾਰ ਰੁਪਏ ਹਰਜ਼ਾਨ ਵੀ ਦਿਵਾਇਆ l ਜਾਣਕਾਰੀ ਦੇ ਅਨੁਸਾਰ ਬ੍ਰਿਜਲਾਲ ਪੁੱਤਰ ਕੇਸ਼ਵ ਨੰਦ ਵਾਸੀ ਪਿੰਡ ਧੌਲਾ ਨੇ ਦੱਸਿਆ ਕਿ ਉਸ ਨੇ ਬਿਜਲੀ ਵਿਭਾਗ ਨੂੰ ਖੇਤ ਵਿੱਚ ਬਿਜਲੀ ਕੁਨੈਕਸ਼ਨ ਲਾਉਣ ਦੇ ਲਈ 12 ਦਸੰਬਰ 2013 ਨੂੰ ਅਪਲਾਈ ਕੀਤਾ ਸੀ l ਇਸ ਦੇ ਲਈ 93994 ਫੀਸ ਜਮ੍ਹਾਂ ਕਰਵਾ ਦਿੱਤੀ ਸੀ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਕਿਹਾ ਗਿਆ ਕਿ ਹੁਣ ਨਵੀਂ ਸਕੀਮ ਦੇ ਤਹਿਤ ਉਨ੍ਹਾਂ ਨੂੰ ਚੇਅਰਮੈਨ ਕੋਟੇ ਤੋਂ ਕੁਨੈਕਸ਼ਨ ਦਿੱਤੇ ਜਾਣਗੇ l ਕਿਸਾਨ ਨੇ ਦੱਸਿਆ ਕਿ ਇਸ ਦੇ ਲਈ ਵਿਭਾਗ ਦੇ ਹਬਕਮਾਂ ‘ਤੇ 25100 ਰੁਪਏ ਹੋਰ ਜਮ੍ਹਾਂ ਕਰਵਾਏ l ਇਸ ਦੇ ਬਵੂਦ ਬਿਜਲੀ ਵਿਭਾਗ ਨੇ ਕੁਨੈਕਸ਼ਨ ਨਹੀਂ ਲਾਇਆ l ਉਸ ਨੇ ਦੱਸਿਆ ਕਿ ਕਈ ਸਾਲ ਤੱਕ ਚੱਕਰ ਲਾ ਕੇ ਅਧਿਕਾਰੀਆਂ ਦੀਆਂ ਮਿੰਨਤਾਂ ਕਰਨ ਦੇ ਬਾਅਦ ਜਦੋਂ ਸੱਮਸਿਆ ਦਾ ਸਮਾਧਾਨ ਨਹੀਂ ਹੋਇਆ ਤਾਂ ਉਪਭੋਗਤਾ ਫੋਰਮ ਨੂੰ ਸ਼ਿਕਾਇਤ ਦਰਜ ਕਰਵਾਈ l ਫੋਰਮ ਨੇ ਬਿਜਲੀ ਵਿਭਾਗ ਨੂੰ ਸੰਮਨ ਭੇਜ ਕੇ ਬੁਲਾਇਆ l ਇਸ ਦੇ ਬਾਅਦ ਦੋਨੋਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜ਼ਿਲ੍ਹਾ ਉਪਭੋਗਤਾ ਫਰਮ ਨੇ ਪੀੜਿਤ ਕਿਸਾਨ ਨੂੰ ਕੁਨੈਕਸ਼ਨ ਜਾਰੀ ਕਰਨ ਅਤੇ 10 ਹਜ਼ਾਰ ਰੁਪਏ ਹਰਜ਼ਾਨਾ ਦੇਣ ਦੇ ਲਈ ਪਾਵਰਕਾਮ ਨੂੰ ਹੁਕਮ ਦਿੱਤਾ l