Htv Punjabi
Punjab

ਕਲਰਕ ਨੂੰ 16 ਮਹੀਨੇ ਤੋਂ ਨਹੀਂ ਮਿਲੀ ਤਨਖਾਹ, ਗੁੱਸੇ ਵਿੱਚ ਕਰ ਬੈਠਾ ਇਹ ਕੰਮ

ਲਹਿਰਾਗਾਗਾ : ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ ਵਿੱਚ 16 ਮਹੀਨੇ ਤੋਂ ਤਨਖਾਹ ਨਹੀਂ ਮਿਲਣ ‘ਤੇ ਕੰਪਿਊਟਰ ਕਲਰਕ ਦਵਿੰਦਰ ਸਿੰਘ ਨੇ ਕਾਲਜ ਵਿੱਚ ਬਿਜਲੀ ਦੀ ਤਾਰ ਨਾਲ ਫਾਂਸੀ ਬਣਾ ਕੇ ਪੱਖੇ ਨਾਲ ਲਟਕਣ ਸਮੇਂ ਤਾਰ ਟੁੱਟ ਗਈ l ਗਨੀਮਤ ਰਹੀ ਕਿ ਪੀੜਿਤ ਬਚ ਗਿਆ, ਜਿਸ ਨੂੰ ਲਹਿਰਾਗਾਗਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ l ਇਸ ਕਾਰਨ ਕਾਲਜ ਸਟਾਫ ਅਤੇ ਅਧਿਆਪਕਾਂ ਨੇ ਕਾਲਜ ਮੈਨੇਜਮੈਂਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ l ਕਾਲਜ ਸਟਾਫ ਨੇ ਕਿਹਾ ਕਿ ਜੇਕਰ ਤਨਖਾਹ ਨਹੀਂ ਮਿਲੀ ਤਾਂ ਉਹ ਵੀ ਆਤਮਹੱਤਿਆ ਕਰਨਗੇ l ਪ੍ਰਿੰਸੀਪਲ ਵਨੀਤ ਛਿੱਬੇ ਨੇ ਕਿਹਾ ਬੱਚੇ ਘੱਟ ਰਹੇ ਹਨ ਅਤੇ ਸਕਾਲਰਸ਼ਿਪ ਦੇ ਕਾਰਨ ਫੀਸਾਂ ਜ਼ਿਆਦਾ ਨਹੀਂ ਆ ਰਹੀਆਂl ਵਿਭਾਗ ਨੂੰ ਫੰਡ ਭੇਜਣ ਦੇ ਲਈ ਲਿਖਿਆ ਗਿਆ ਸੀ l ਐਸਡੀਐਮ ਕਾਲਾ ਰਾਮ ਕਾਂਸਲ ਨੇ ਕਿਹਾ ਕਿ ਸਟਾਫ ਦੀ ਸੱਮਸਿਆਵਾਂ ਦਾ ਸਮਾਧਾਨ ਕੀਤਾ ਜਾਵੇਗਾ l
ਦਵਿੰਦਰ ਨੇ ਰੋਂਦੇ ਹੁੰਦੇ ਕਿਹਾ ਕਿ ਤਨਖਾਹ ਨਾ ਮਿਲਣ ਕਾਰਨ ਬੱਚਿਆਂ ਦੀ ਫੀਸ ਅਤੇ ਹੋਰ ਖਰਚੇ ਪੂਰੇ ਨਹੀਂ ਹੋ ਰਹੇ ਹਨ ਅਤੇ ਕਿਸ਼ਤਾਂ ਵੀ ਨਹੀਂ ਭਰ ਪਾ ਰਿਹਾ ਮੈਂ l ਲੋਨ ਪਾਰਟੀ ਨੇ ਕੇਸ ਤੱਕ ਕਰ ਦਿੱਤਾ ਹੈ l ਇਸ ਵਜ੍ਹਾ ਕਾਰਨ ਆਤਮਹੱਤਿਆ ਦੇ ਇਲਾਵਾ ਕੋਈ ਹੋਰ ਰਸਤਾ ਨਹੀਂ ਬਚਿਆ l

Related posts

ਨਿੱਜੀ ਰੈਸਟੋਰੇਂਟ ਵਿੱਚ ਸ਼ਰਾਬੀ ਨੌਜਵਾਨਾਂ ਨੇ ਜੰਮ ਕੀ ਕੀਤਾ ਹੰਗਾਮਾ, ਪੁਲਿਸ ਵਾਲੇ ਨੂੰ ਮਾਰੇ ਧੱਕੇ, ਸੀਸੀਟੀਵੀ ਵਿੱਚ ਕੈਦ

Htv Punjabi

ਮੁਹੱਲਾ ਕਲੀਨਿਕ ਨੇ ਕਸੂਤੇ ਫਸਾਏ ਸੀਐਮ ਭਗਵੰਤ ਮਾਨ ?

htvteam

ਵਿਆਹੁਤਾ ਪਤੀ ਵੱਲੋਂ ਦੂਜਾ ਵਿਆਹ ਕਰਵਾਉਣ ‘ਤੇ ਕਰਦੀ ਰਹੀ ਪੁਲਿਸ ਵਾਲਿਆਂ ਦੀਆਂ ਮਿੰਨਤਾਂ, ਆਹ ਦੇਖੋ ਪੁਲਿਸ ਵਾਲਿਆਂ ਦਾ ਰਵੱਈਆ

Htv Punjabi

Leave a Comment